1 Timothy 3:13 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਉਹ ਜਿਹੜੇ ਸਹੀ ਢੰਗ ਨਾਲ ਸੇਵਾ ਕਰਦੇ ਹਨ ਆਪਣੇ ਆਪ ਲਈ ਸਨਮਾਨ ਯੋਗ ਥਾਂ ਬਣਾ ਰਹੇ ਹਨ ਅਤੇ ਉਹ ਮਸੀਹ ਯਿਸੂ ਵਿੱਚ ਆਪਣੇ ਵਿਸ਼ਵਾਸ ਦੀ ਨਿਸ਼ਚਿਤਤਾ ਪਾਉਣਗੇ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਉਹ ਜੋ ਚੰਗੀ ਸੇਵਾ ਕਰਦੇ ਹਨ ਆਪਣੇ ਲਈ ਉੱਚੀ ਥਾਂ ਪ੍ਰਾਪਤ ਕਰਦੇ ਹਨ ਅਤੇ ਮਸੀਹ ਯਿਸੂ ਵਿੱਚ ਆਪਣੇ ਵਿਸ਼ਵਾਸ ਦੇ ਬਾਰੇ ਦਲੇਰੀ ਦੇ ਨਾਲ ਬੋਲ ਸਕਦੇ ਹਨ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਜਿਨ੍ਹਾਂ ਨੇ ਚੰਗੀ ਸੇਵਾ ਕੀਤੀ ਹੈ ਉਹਨਾਂ ਨੇ ਮਸੀਹ ਯਿਸ਼ੂ ਵਿੱਚ ਆਪਣੇ ਵਿਸ਼ਵਾਸ ਦੀ ਸ਼ਾਨਦਾਰ ਸਥਾਪਨਾ ਅਤੇ ਮਹਾਨ ਭਰੋਸਾ ਪ੍ਰਾਪਤ ਕੀਤਾ ਹੈ।
Punjabi Bible 2016 - ਪਵਿੱਤਰ ਬਾਈਬਲ O.V.
ਕਿਉਂਕਿ ਜਿਨ੍ਹਾਂ ਸੇਵਕਾਈ ਦਾ ਕੰਮ ਚੰਗੀ ਤਰਾਂ ਨਾਲ ਕੀਤਾ ਓਹ ਆਪਣੇ ਲਈ ਅੱਛੀ ਪਦਵੀ ਅਤੇ ਉਸ ਨਿਹਚਾ ਵਿੱਚ ਜਿਹੜੀ ਮਸੀਹ ਯਿਸੂ ਉੱਤੇ ਹੈ ਵੱਡੀ ਦਿਲੇਰੀ ਪਰਾਪਤ ਕਰਦੇ ਹਨ।।
Punjabi ERV
ਉਹ ਜਿਹਡ਼ੇ ਸਹੀ ਢੰਗ ਨਾਲ ਸੇਵਾ ਕਰਦੇ ਹਨ ਆਪਣੇ ਆਪ ਲਈ ਸਨਮਾਨ ਯੋਗ ਥਾਂ ਬਣਾ ਰਹੇ ਹਨ ਅਤੇ ਉਹ ਮਸੀਹ ਯਿਸੂ ਵਿੱਚ ਆਪਣੇ ਵਿਸ਼ਵਾਸ ਦੀ ਨਿਸ਼ਚਿਤਤਾ ਪਾਉਣਗੇ। ਸਾਡੀ ਜ਼ਿੰਦਗੀ ਦਾ ਰਹੱਸ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਕਿਉਂਕਿ ਜਿਹਨਾਂ ਨੇ ਸੇਵਕਾਈ ਦਾ ਕੰਮ ਚੰਗੀ ਤਰ੍ਹਾਂ ਨਾਲ ਕੀਤਾ, ਉਹ ਆਪਣੇ ਲਈ ਚੰਗੀ ਪਦਵੀ ਅਤੇ ਵੱਡੀ ਦਲੇਰੀ ਉਸ ਵਿਸ਼ਵਾਸ ਵਿੱਚ ਪ੍ਰਾਪਤ ਕਰਦੇ ਹਨ ਜਿਹੜੀ ਮਸੀਹ ਯਿਸੂ ਉੱਤੇ ਹੈ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
کیوں جو جیہڑے خِدمت دا کمّ چنگی طرح مُکاندے نیں اوہ اپنے لئی چَنگا رُتبہ تے اوس اِیمان وِچ جیہڑا یِسُوع مسِیح اُتّے اے۔ بڑی دلیری پاندے نیں۔
Punjabi Standard Bible (Punjabi Standard Bible) 2023
ਕਿਉਂਕਿ ਜਿਨ੍ਹਾਂ ਨੇ ਡੀਕਨਾਂ ਦੇ ਤੌਰ 'ਤੇ ਚੰਗੀ ਸੇਵਾ ਕੀਤੀ ਹੈ ਉਹ ਆਪਣੇ ਲਈ ਚੰਗੀ ਪਦਵੀ ਪ੍ਰਾਪਤ ਕਰਦੇ ਹਨ ਅਤੇ ਆਪਣੇ ਵਿਸ਼ਵਾਸ ਵਿੱਚ ਜੋ ਉਹ ਮਸੀਹ ਯਿਸੂ ਉੱਤੇ ਰੱਖਦੇ ਹਨ, ਵੱਡੀ ਦਲੇਰੀ ਪਾਉਂਦੇ ਹਨ।