1 Timothy 3:15 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਤਾਂ ਫ਼ੇਰ ਜੇ ਮੈਂ ਤੁਹਾਡੇ ਵੱਲ ਛੇਤੀ ਨਾ ਵੀ ਆ ਸੱਕਿਆ, ਤੁਸੀਂ ਉਨ੍ਹਾਂ ਗੱਲਾਂ ਬਾਰੇ ਜਾਣ ਲਵੋ ਜਿਹੜੀਆਂ ਪਰਮੇਸ਼ੁਰ ਦੇ ਪਰਿਵਾਰ ਵਿੱਚ ਲੋਕਾਂ ਲਈ ਕਰਨੀਆਂ ਜ਼ਰੂਰੀ ਹਨ। ਇਹ ਪਰਿਵਾਰ ਜਿਉਂਦੇ ਜਾਗਦੇ ਪਰਮੇਸ਼ੁਰ ਦੀ ਕਲੀਸਿਯਾ ਹੈ। ਅਤੇ ਪਰਮੇਸ਼ੁਰ ਦੀ ਕਲੀਸਿਯਾ ਸੱਚ ਦਾ ਸਹਾਰਾ ਤੇ ਬੁਨਿਆਦ ਹੈ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਪਰ ਜੇਕਰ ਮੈਨੂੰ ਦੇਰ ਹੋ ਜਾਵੇ ਤਾਂ ਤੈਨੂੰ ਮੇਰੀਆਂ ਇਹਨਾਂ ਲਿਖੀਆਂ ਗੱਲਾਂ ਤੋਂ ਪਤਾ ਲੱਗ ਜਾਵੇਗਾ ਕਿ ਸਾਨੂੰ ਪਰਮੇਸ਼ਰ ਦੇ ਘਰ ਵਿੱਚ ਕਿਸ ਤਰ੍ਹਾਂ ਦਾ ਵਿਵਹਾਰ ਕਰਨਾ ਚਾਹੀਦਾ ਹੈ ਜੋ ਕਿ ਜਿਊਂਦੇ ਪਰਮੇਸ਼ਰ ਦੀ ਕਲੀਸਿਯਾ ਹੈ ਜੋ ਥੰਮ੍ਹ ਅਤੇ ਸੱਚ ਦੀ ਨੀਂਹ ਹੈ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਜੇ ਮੈਨੂੰ ਕੁਝ ਦੇਰ ਹੋ ਜਾਵੇ, ਤਾਂ ਤੁਸੀਂ ਸਮਝ ਜਾਣਾ ਕਿ ਲੋਕੀ ਆਪਣੇ ਆਪ ਨੂੰ ਪਰਮੇਸ਼ਵਰ ਦੇ ਘਰ ਵਿੱਚ ਜਿਹੜਾ ਜੀਵਤ ਪਰਮੇਸ਼ਵਰ ਦੀ ਕਲੀਸਿਆ ਹੈ, ਸੱਚ ਦਾ ਥੰਮ੍ਹ ਅਤੇ ਨੀਂਹ ਹੈ ਕਿਸ ਪ੍ਰਕਾਰ ਵਰਤਣ।
Punjabi Bible 2016 - ਪਵਿੱਤਰ ਬਾਈਬਲ O.V.
ਭਈ ਜੇ ਮੈਨੂੰ ਕੁਝ ਚਿਰ ਲੱਗ ਜਾਵੇ ਤਾਂ ਤੂੰ ਜਾਣ ਲਵੇਂ ਜੋ ਪਰਮੇਸ਼ੁਰ ਦੇ ਘਰ ਵਿੱਚ ਜਿਹੜਾ ਅਕਾਲ ਪੁਰਖ ਦੀ ਕਲੀਸਿਯਾ ਅਤੇ ਸਚਿਆਈ ਦਾ ਥੰਮ੍ਹ ਅਤੇ ਨੀਂਹ ਹੈ ਕਿਸ ਪਰਕਾਰ ਵਰਤਣਾ ਚਾਹੀਦਾ ਹੈ
Punjabi ERV
ਤਾਂ ਫ਼ੇਰ ਜੇ ਮੈਂ ਤੁਹਾਡੇ ਵੱਲ ਛੇਤੀ ਨਾ ਵੀ ਆ ਸਕਿਆ, ਤੁਸੀਂ ਉਨ੍ਹਾਂ ਗੱਲਾਂ ਬਾਰੇ ਜਾਣ ਲਵੋ ਜਿਹਡ਼ਿਆਂ ਪਰਮੇਸ਼ੁਰ ਦੇ ਪਰਿਵਾਰ ਵਿੱਚ ਲੋਕਾਂ ਲਈ ਕਰਨੀਆਂ ਜ਼ਰੂਰੀ ਹਨ। ਇਹ ਪਰਿਵਾਰ ਜਿਉਂਦੇ ਜਾਗਦੇ ਪਰਮੇਸ਼ੁਰ ਦੀ ਕਲੀਸਿਯਾ ਹੈ। ਅਤੇ ਪਰਮੇਸ਼ੁਰ ਦੀ ਕਲੀਸਿਯਾ ਸੱਚ ਦਾ ਸਹਾਰਾ ਤੇ ਬੁਨਿਆਦ ਹੈ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਪਰ ਜੇ ਮੇਰੇ ਆਉਣ ਵਿੱਚ ਦੇਰੀ ਹੋ ਜਾਵੇ, ਤਾਂ ਤੂੰ ਜਾਣ ਲਵੇਂ ਜੋ ਪਰਮੇਸ਼ੁਰ ਦੇ ਘਰ ਵਿੱਚ ਕਿਹੋ ਜਿਹਾ ਵਿਹਾਰ ਕਰਨਾ ਚਾਹੀਦਾ ਹੈ, ਜਿਹੜਾ ਜਿਉਂਦੇ ਪਰਮੇਸ਼ੁਰ ਦੀ ਕਲੀਸਿਯਾ, ਸਚਿਆਈ ਦਾ ਥੰਮ੍ਹ ਅਤੇ ਨੀਂਹ ਹੈ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے جے مَینُوں چِر لگّے تے تُوں جان لے پئی خُدا دے گھر یعنی جِیوندے خُدا دی کلِیسیا وِچ جیہڑی سچیائی دا تھم تے نِیہہ اے۔ کِیویں وَرتنا چاہیدا اے۔
Punjabi Standard Bible (Punjabi Standard Bible) 2023
ਪਰ ਜੇ ਮੈਨੂੰ ਦੇਰ ਹੋਈ ਤਾਂ ਤੈਨੂੰ ਪਤਾ ਹੋਵੇ ਕਿ ਪਰਮੇਸ਼ਰ ਦੇ ਘਰਾਣੇ ਵਿੱਚ, ਜੋ ਜੀਉਂਦੇ ਪਰਮੇਸ਼ਰ ਦੀ ਕਲੀਸਿਯਾ ਅਤੇ ਸੱਚ ਦੀ ਨੀਂਹ ਅਤੇ ਥੰਮ੍ਹ ਹੈ, ਵਿਅਕਤੀ ਦਾ ਵਿਹਾਰ ਕਿਹੋ ਜਿਹਾ ਹੋਣਾ ਚਾਹੀਦਾ ਹੈ।