1 Timothy 4:14 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਜਿਹੜੀ ਦਾਤ ਤੁਹਾਡੇ ਕੋਲ ਹੈ ਉਸਦੀ ਵਰਤੋਂ ਕਰਨੀ ਚੇਤੇ ਰੱਖੋ। ਇਹ ਦਾਤ ਤੁਹਾਨੂੰ ਅਗੰਮੀ ਵਾਕ ਦੁਆਰਾ ਦਿੱਤੀ ਗਈ ਸੀ, ਜਦੋਂ ਬਜ਼ੁਰਗਾਂ ਨੇ ਤੁਹਾਡੇ ਉੱਤੇ ਆਪਣਾ ਹੱਥ ਰੱਖਿਆ ਸੀ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਤੂੰ ਉਸ ਆਤਮਿਕ ਵਰਦਾਨ ਦੀ ਲਾਪਰਵਾਹੀ ਨਾ ਕਰ ਜੋ ਤੈਨੂੰ ਭਵਿੱਖਬਾਣੀ ਦੁਆਰਾ ਬਜ਼ੁਰਗ ਆਗੂਆਂ ਦੇ ਤੇਰੇ ਉੱਤੇ ਹੱਥ ਰੱਖਣ ਨਾਲ ਮਿਲੀ ਸੀ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਆਪਣੇ ਪਵਿੱਤਰ ਵਰਦਾਨ ਦੀ ਬੇਪਰਵਾਹੀ ਨਾ ਕਰ, ਜੋ ਕਿ ਤੈਨੂੰ ਬਜ਼ੁਰਗਾਂ ਦੀ ਭਵਿੱਖਬਾਣੀ ਦੁਆਰਾ ਦਿੱਤਾ ਗਿਆ ਸੀ ਜਦੋਂ ਉਹਨਾਂ ਨੇ ਤੇਰੇ ਉੱਪਰ ਆਪਣੇ ਹੱਥ ਰੱਖੇ ਸਨ।
Punjabi Bible 2016 - ਪਵਿੱਤਰ ਬਾਈਬਲ O.V.
ਤੂੰ ਉਸ ਦਾਤ ਦੀ ਬੇਪਰਵਾਹੀ ਨਾ ਕਰ ਜੋ ਤੇਰੇ ਵਿੱਚ ਹੈ ਜਿਹੜੀ ਅਗੰਮ ਵਾਕ ਦੇ ਰਾਹੀਂ ਪਰਿਹਾ ਦੇ ਹੱਥ ਰੱਖਣ ਨਾਲ ਤੈਨੂੰ ਦਿੱਤੀ ਗਈ ਹੈ
Punjabi ERV
ਜਿਹਡ਼ੀ ਦਾਤ ਤੁਹਾਡੇ ਕੋਲ ਹੈ ਉਸਦੀ ਵਰਤੋਂ ਕਰਨੀ ਚੇਤੇ ਰਖੋ। ਇਹ ਦਾਤ ਤੁਹਾਨੂੰ ਅਗੰਮੀ ਵਾਕ ਦੁਆਰਾ ਦਿੱਤੀ ਗਈ ਸੀ, ਜਦੋਂ ਬਜ਼ੁਰਗਾਂ ਨੇ ਤੁਹਾਡੇ ਉੱਤੇ ਆਪਣਾ ਹੱਥ ਰੱਖਿਆ ਸੀ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤੂੰ ਉਸ ਵਰਦਾਨ ਦੀ ਬੇਪਰਵਾਹੀ ਨਾ ਕਰ ਜੋ ਤੇਰੇ ਵਿੱਚ ਹੈ, ਜਿਹੜੀ ਅਗੰਮ ਵਾਕ ਦੇ ਰਾਹੀਂ ਬਜ਼ੁਰਗਾਂ ਦੇ ਹੱਥ ਰੱਖਣ ਨਾਲ ਤੈਨੂੰ ਦਿੱਤੀ ਗਈ ਹੈ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
اوس بخشِش نُوں نا بُھل جیہڑی تیرے کول اے۔ تے نبُوّت دی راہِیں بزُرگاں دے ہتّھ رکھن نال تینُوں مِلی سی۔
Punjabi Standard Bible (Punjabi Standard Bible) 2023
ਤੂੰ ਉਸ ਵਰਦਾਨ ਦੀ ਅਣਦੇਖੀ ਨਾ ਕਰ ਜਿਹੜਾ ਬਜ਼ੁਰਗਾਂ ਦੀ ਸਭਾ ਵੱਲੋਂ ਤੇਰੇ ਉੱਤੇ ਹੱਥ ਰੱਖਦੇ ਸਮੇਂ ਭਵਿੱਖਬਾਣੀ ਦੇ ਦੁਆਰਾ ਤੈਨੂੰ ਮਿਲਿਆ ਸੀ।