1 Timothy 4:3 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਉਹ ਲੋਕ ਹੋਰਨਾਂ ਨੂੰ ਆਖਦੇ ਹਨ ਕਿ ਵਿਆਹ ਕਰਾਉਣਾ ਗਲਤ ਹੈ। ਅਤੇ ਉਹ ਉਨ੍ਹਾਂ ਨੂੰ ਕਹਿੰਦੇ ਹਨ ਕਿ ਕੁਝ ਅਜਿਹੀਆਂ ਚੀਜ਼ਾਂ ਹਨ ਜਿਹੜਿਆਂ ਲੋਕਾਂ ਨੂੰ ਨਹੀਂ ਖਾਣੀਆਂ ਚਾਹੀਦੀਆਂ ਪਰ ਜਿਹੜੇ ਲੋਕ ਨਿਹਚਾਵਾਨ ਹਨ ਅਤੇ ਜਿਹੜੇ ਸੱਚ ਨੂੰ ਜਾਣਦੇ ਹਨ ਉਹ ਉਨ੍ਹਾਂ ਭੋਜਨਾਂ ਨੂੰ ਪਰਮੇਸ਼ੁਰ ਦਾ ਧੰਨਵਾਦ ਕਰਕੇ ਖਾ ਸੱਕਦੇ ਹਨ ਕਿਉਂ ਕਿ ਪਰਮੇਸ਼ੁਰ ਹੀ ਹੈ ਜਿਸਨੇ ਉਨ੍ਹਾਂ ਭੋਜਨਾਂ ਨੂੰ ਬਣਾਇਆ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਉਹ ਲੋਕਾਂ ਨੂੰ ਵਿਆਹ ਕਰਨ ਤੋਂ ਰੋਕਦੇ ਅਤੇ ਕੁਝ ਭੋਜਨਾਂ ਤੋਂ ਦੂਰ ਰਹਿਣ ਲਈ ਕਹਿੰਦੇ ਹਨ ਜੋ ਪਰਮੇਸ਼ਰ ਨੇ ਸੱਚ ਨੂੰ ਜਾਨਣ ਵਾਲਿਆਂ ਅਤੇ ਵਿਸ਼ਵਾਸੀਆਂ ਦੇ ਲਈ ਰਚੇ ਕਿ ਉਹ ਧੰਨਵਾਦ ਕਰ ਕੇ ਖਾਣ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਉਹ ਲੋਕਾਂ ਨੂੰ ਵਿਆਹ ਕਰਾਉਣ ਤੋਂ ਰੋਕਦੇ ਹਨ ਅਤੇ ਉਹਨਾਂ ਨੂੰ ਕੁਝ ਖਾਣ-ਪੀਣ ਦੀ ਚੀਜ਼ਾਂ ਤੋਂ ਪਰਹੇਜ਼ ਕਰਨ ਲਈ ਆਖਦੇ ਹਨ, ਜਿਨ੍ਹਾਂ ਨੂੰ ਪਰਮੇਸ਼ਵਰ ਨੇ ਵਿਸ਼ਵਾਸੀਆਂ ਅਤੇ ਸੱਚ ਨੂੰ ਜਾਨਣ ਵਾਲਿਆਂ ਦੀ ਭਲਾਈ ਲਈ ਬਣਾਇਆ ਹੈ ਤਾਂ ਜੋ ਉਹ ਧੰਨਵਾਦ ਦੇ ਨਾਲ ਖਾ ਸਕਣ।
Punjabi Bible 2016 - ਪਵਿੱਤਰ ਬਾਈਬਲ O.V.
ਜਿਹੜੇ ਵਿਆਹ ਕਰਨ ਤੋਂ ਵਰਜਦੇ ਅਤੇ ਉਨ੍ਹਾਂ ਭੋਜਨਾਂ ਦੇ ਖਾਣ ਤੋਂ ਮਨੇ ਕਰਦੇ ਹਨ ਜੋ ਪਰਮੇਸ਼ੁਰ ਨੇ ਉਤਪਤ ਕੀਤੇ ਭਈ ਨਿਹਚਾ ਕਰਨ ਵਾਲੇ ਅਤੇ ਸਚਿਆਈ ਦੇ ਜਾਣਨ ਵਾਲੇ ਧੰਨਵਾਦ ਨਾਲ ਵਰਤਣ
Punjabi ERV
ਉਹ ਲੋਕ ਹੋਰਨਾਂ ਨੂੰ ਆਖਦੇ ਹਨ ਕਿ ਵਿਆਹ ਕਰਾਉਣਾ ਗਲਤ ਹੈ। ਅਤੇ ਉਹ ਉਨ੍ਹਾਂ ਨੂੰ ਕਹਿੰਦੇ ਹਨ ਕਿ ਕੁਝ ਅਜਿਹੀਆਂ ਚੀਜ਼ਾਂ ਹਨ ਜਿਹਡ਼ਿਆਂ ਲੋਕਾਂ ਨੂੰ ਨਹੀਂ ਖਾਣੀਆਂ ਚਾਹੀਦੀਆਂ ਪਰ ਜਿਹਡ਼ੇ ਲੋਕ ਨਿਹਚਾਵਾਨ ਹਨ ਅਤੇ ਜਿਹਡ਼ੇ ਸੱਚ ਨੂੰ ਜਾਣਦੇ ਹਨ ਉਹ ਉਨ੍ਹਾਂ ਭੋਜਨਾਂ ਨੂੰ ਪਰਮੇਸ਼ੁਰ ਦਾ ਸ਼ੁਕਰਾਨਾ ਕਰਕੇ ਖਾ ਸਕਦੇ ਹਨ ਕਿਉਂ ਕਿ ਪਰਮੇਸ਼ੁਰ ਹੀ ਹੈ ਜਿਸਨੇ ਉਨ੍ਹਾਂ ਭੋਜਨਾਂ ਨੂੰ ਬਣਾਇਆ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਜਿਹੜੇ ਵਿਆਹ ਕਰਨ ਤੋਂ ਰੋਕਦੇ, ਜੋ ਪਰਮੇਸ਼ੁਰ ਦੇ ਉਤਪਤ ਕੀਤੇ ਭੋਜਨਾਂ ਨੂੰ ਖਾਣ ਤੋਂ ਮਨਾ ਕਰਦੇ ਹਨ, ਪਰ ਵਿਸ਼ਵਾਸ ਕਰਨ ਵਾਲੇ ਅਤੇ ਸਚਿਆਈ ਦੇ ਜਾਣਨ ਵਾਲੇ ਧੰਨਵਾਦ ਸਹਿਤ ਸਵੀਕਾਰ ਕਰਨ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
ایہہ لوک ویاہ کرن توں ٹھاکن گے تے اوہناں کھانیاں توں لانبھے رہن دا حُکم دین گے۔ جیہڑے خُدا ایسے لئی بنائے نیں۔ پئی اِیماندار تے سَچ نُوں پچھانن والے لوک اوہناں نُوں شُکر کر کے کھان۔
Punjabi Standard Bible (Punjabi Standard Bible) 2023
ਉਹ ਵਿਆਹ ਕਰਨ ਤੋਂ ਰੋਕਦੇ ਹਨ ਅਤੇ ਕੁਝ ਭੋਜਨ-ਵਸਤਾਂ ਤੋਂ ਦੂਰ ਰਹਿਣ ਦਾ ਹੁਕਮ ਦਿੰਦੇ ਹਨ ਜੋ ਪਰਮੇਸ਼ਰ ਨੇ ਇਸ ਲਈ ਸਿਰਜੀਆਂ ਕਿ ਵਿਸ਼ਵਾਸੀ ਅਤੇ ਸੱਚ ਨੂੰ ਜਾਣਨ ਵਾਲੇ ਇਨ੍ਹਾਂ ਨੂੰ ਧੰਨਵਾਦ ਸਹਿਤ ਖਾਣ।