1 Timothy 4:6 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਇਹ ਗੱਲਾਂ ਓਥੋਂ ਦੇ ਭਰਾਵਾਂ ਅਤੇ ਭੈਣਾਂ ਨੂੰ ਦੱਸੋ। ਇਹ ਸਾਬਤ ਕਰ ਦੇਵੇਗਾ ਕਿ ਤੁਸੀਂ ਮਸੀਹ ਯਿਸੂ ਦੇ ਸੱਚੇ ਸੇਵਕ ਹੋ। ਤੁਸੀਂ ਸਾਬਤ ਕਰ ਦੇਵੋਂਗੇ ਕਿ ਤੁਸੀਂ ਵਿਸ਼ਵਾਸ ਦੇ ਬਚਨਾਂ ਦੁਆਰਾ ਅਤੇ ਉਨ੍ਹਾਂ ਸੱਚੇ ਉਪਦੇਸ਼ਾਂ ਦੁਆਰਾ, ਜਿਨ੍ਹਾਂ ਦਾ ਤੁਸੀਂ ਅਨੁਸਰਣ ਕੀਤਾ ਹੈ ਤਕੜੇ ਬਣ ਗਏ ਹੋ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਜੇਕਰ ਤੂੰ ਇਹ ਸਿੱਖਿਆਵਾਂ ਭਰਾਵਾਂ ਅਤੇ ਭੈਣਾਂ ਨੂੰ ਸਿਖਾਵੇਂਗਾ ਤਾਂ ਤੂੰ ਮਸੀਹ ਯਿਸੂ ਦਾ ਇੱਕ ਚੰਗਾ ਸੇਵਕ ਹੋਵੇਂਗਾ, ਜਿਸ ਦਾ ਪਾਲਣ-ਪੋਸ਼ਣ ਵਿਸ਼ਵਾਸ ਦੇ ਵਚਨਾਂ ਅਤੇ ਸੱਚੀ ਸਿੱਖਿਆ ਦੇ ਨਾਲ ਹੋਇਆ ਹੈ ਜਿਸ ਦੀ ਤੂੰ ਪਾਲਣਾ ਕਰਦਾ ਆਇਆ ਹੈਂ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਜੇ ਤੂੰ ਇਹਨਾਂ ਗੱਲਾਂ ਬਾਰੇ ਭੈਣਾਂ-ਭਰਾਵਾਂ ਨੂੰ ਸਿਖਾਵੇ, ਤਾਂ ਤੂੰ ਮਸੀਹ ਯਿਸ਼ੂ ਦਾ ਚੰਗਾ ਸੇਵਕ ਬਣੇਗਾ, ਜਿਹੜਾ ਵਿਸ਼ਵਾਸ ਦੀਆਂ ਸੱਚਾਈਆਂ ਅਤੇ ਚੰਗੀ ਸਿੱਖਿਆ ਦੇ ਨਾਲ ਪੋਸ਼ਿਤ ਹੈ, ਜਿਸਦਾ ਤੂੰ ਪਾਲਣ ਵੀ ਕਰਦਾ ਆਇਆ ਹੈ।
Punjabi Bible 2016 - ਪਵਿੱਤਰ ਬਾਈਬਲ O.V.
ਜੇ ਤੂੰ ਭਰਾਵਾਂ ਦੇ ਅੱਗੇ ਏਹ ਗੱਲਾਂ ਪੇਸ਼ ਕਰੇਂ ਤਾਂ ਤੂੰ ਨਿਹਚਾ ਅਤੇ ਉਸ ਚੰਗੀ ਸਿੱਖਿਆ ਦੀਆਂ ਗੱਲਾਂ ਤੋਂ ਜਿਨ੍ਹਾਂ ਦੇ ਮਗਰ ਤੂੰ ਲੱਗਿਆ ਜਿਹਾ ਪਲ ਕੇ ਮਸੀਹ ਯਿਸੂ ਦਾ ਚੰਗਾ ਸੇਵਕ ਬਣੇਂਗਾ
Punjabi ERV
ਇਹ ਗੱਲਾਂ ਓਥੋਂ ਦੇ ਭਰਾਵਾਂ ਅਤੇ ਭੈਣਾਂ ਨੂੰ ਦੱਸੋ। ਇਹ ਸਾਬਤ ਕਰ ਦੇਵੇਗਾ ਕਿ ਤੁਸੀਂ ਮਸੀਹ ਯਿਸੂ ਦੇ ਸੱਚੇ ਸੇਵਕ ਹੋ। ਤੁਸੀਂ ਸਾਬਤ ਕਰ ਦੇਵੋਂਗੇ ਕਿ ਤੁਸੀਂ ਵਿਸ਼ਵਾਸ ਦੇ ਬਚਨਾਂ ਦੁਆਰਾ ਅਤੇ ਉਨ੍ਹਾਂ ਸੱਚੇ ਉਪਦੇਸ਼ਾਂ ਦੁਆਰਾ, ਜਿਨ੍ਹਾਂ ਦਾ ਤੁਸੀਂ ਅਨੁਸਰਣ ਕੀਤਾ ਹੈ ਤਕਡ਼ੇ ਬਣ ਗਏ ਹੋ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਜੇ ਤੂੰ ਭਾਈਆਂ ਨੂੰ ਇਹ ਗੱਲਾਂ ਸਿਖਾਵੇਂ, ਤਾਂ ਤੂੰ ਮਸੀਹ ਯਿਸੂ ਦਾ ਚੰਗਾ ਸੇਵਕ ਬਣੇਂਗਾ, ਵਿਸ਼ਵਾਸ ਦੀਆਂ ਗੱਲਾਂ ਅਤੇ ਉਹ ਖਰੀ ਸਿੱਖਿਆ ਜਿਸ ਨੂੰ ਤੂੰ ਮੰਨਦਾ ਆਇਆ ਹੈ, ਉਸ ਵਿੱਚ ਬਣਿਆ ਰਹਿ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
جے تُوں بھراواں نُوں ایہہ گلّ یاد کرائیں گا۔ تے مسِیح یِسُوع دا چَنگا خادم بنیں گا۔ تے اِیمان تے اوس چنگی سِکھیا نال جِنہاں نُوں تُوں مَندا آیا ایں پلدا رہیں گا۔
Punjabi Standard Bible (Punjabi Standard Bible) 2023
ਜੇ ਤੂੰ ਭਾਈਆਂ ਨੂੰ ਇਹ ਗੱਲਾਂ ਚੇਤੇ ਕਰਾਉਂਦਾ ਰਹੇਂ ਤਾਂ ਤੂੰ ਮਸੀਹ ਯਿਸੂ ਦਾ ਇੱਕ ਚੰਗਾ ਸੇਵਕ ਠਹਿਰੇਂਗਾ ਜਿਸ ਦਾ ਪੋਸ਼ਣ ਵਿਸ਼ਵਾਸ ਦੇ ਵਚਨਾਂ ਅਤੇ ਉਸ ਸਿੱਖਿਆ ਨਾਲ ਹੋਇਆ ਹੈ ਜਿਸ ਉੱਤੇ ਤੂੰ ਚੱਲਦਾ ਆਇਆ ਹੈਂ।