1 Timothy 5:16 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਜੇ ਕਿਸੇ ਨਿਹਚਾਵਾਨ ਔਰਤ ਦੇ ਪਰਿਵਾਰ ਵਿੱਚ ਵਿਧਵਾਵਾਂ ਹਨ, ਤਾਂ ਉਸ ਨੂੰ ਖੁਦ ਉਨ੍ਹਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਤਾਂ ਜੋ ਕਲੀਸਿਯਾ ਦੇ ਉਪਰ ਬੋਝ ਨਾ ਹੋਵੇ। ਫ਼ੇਰ ਕਲੀਸਿਯਾ ਉਨ੍ਹਾਂ ਵਿਧਵਾਵਾਂ ਦਾ ਧਿਆਨ ਰੱਖ ਸੱਕੇਗੀ ਜਿਨ੍ਹਾਂ ਦੇ ਪਰਿਵਾਰ ਵਿੱਚ ਉਨ੍ਹਾਂ ਦੀ ਦੇਖਭਾਲ ਕਰਨ ਵਾਲਾ ਕੋਈ ਨਹੀ ਹੈ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਜੇਕਰ ਕਿਸੇ ਵਿਸ਼ਵਾਸੀ ਔਰਤ ਦੇ ਪਰਿਵਾਰ ਵਿੱਚ ਵਿਧਵਾਵਾਂ ਹਨ, ਉਹ ਉਹਨਾਂ ਦੀ ਦੇਖਭਾਲ ਕਰੇ । ਇਸ ਤਰ੍ਹਾਂ ਕਲੀਸਿਯਾ ਵਾਧੂ ਭਾਰ ਤੋਂ ਬਚ ਜਾਵੇਗੀ ਅਤੇ ਉਹਨਾਂ ਵਿਧਵਾਵਾਂ ਦੀ ਮਦਦ ਕਰ ਸਕੇਗੀ ਜੋ ਸੱਚਮੁੱਚ ਲੋੜਵੰਦ ਹਨ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਜੇ ਕਿਸੇ ਵਿਸ਼ਵਾਸੀ ਔਰਤ ਦੇ ਘਰ ਵਿਧਵਾਵਾਂ ਹੋਣ, ਤਾਂ ਉਹ ਹੀ ਉਹਨਾਂ ਦੀ ਸਹਾਇਤਾ ਕਰਨਾ ਜਾਰੀ ਰੱਖੇ ਅਤੇ ਉਹਨਾਂ ਨੂੰ ਕਲੀਸਿਆ ਤੇ ਬੋਝ ਨਾ ਪਾਉਣ ਦੇਵੇ ਤਾਂ ਜੋ ਕਲੀਸਿਆ ਉਹਨਾਂ ਵਿਧਵਾਵਾਂ ਦੀ ਮਦਦ ਕਰ ਸਕੇ ਜੋ ਸੱਚ-ਮੁੱਚ ਲੋੜਵੰਦ ਹਨ।
Punjabi Bible 2016 - ਪਵਿੱਤਰ ਬਾਈਬਲ O.V.
ਜੇ ਕਿਸੇ ਨਿਹਚਾਵਾਨ ਇਸਤ੍ਰੀ ਦੇ ਘਰ ਵਿਧਵਾਂ ਹੋਣ ਤਾਂ ਉਹੋ ਉਨ੍ਹਾਂ ਦੀ ਸਹਾਇਤਾ ਕਰੇ ਤਾਂ ਜੋ ਕਲੀਸਿਯਾ ਉੱਤੇ ਭਾਰ ਨਾ ਪਵੇ ਭਈ ਏਹ ਉਨ੍ਹਾਂ ਦੀ ਸਹਾਇਤਾ ਕਰੇ ਜਿਹੜੀਆਂ ਸੱਚ ਮੁੱਚ ਵਿਧਵਾਂ ਹਨ।।
Punjabi ERV
ਜੇ ਕਿਸੇ ਨਿਹਚਾਵਾਨ ਔਰਤ ਦੇ ਪਰਿਵਾਰ ਵਿੱਚ ਵਿਧਵਾਵਾਂ ਹਨ, ਤਾਂ ਉਸਨੂੰ ਖੁਦ ਉਨ੍ਹਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਕਲੀਸਿਯਾ ਨੂੰ ਉਨ੍ਹਾਂ ਦਾ ਧਿਆਨ ਰੱਖਣ ਦਾ ਬੋਝ ਨਹੀਂ ਉਠਾਉਣਾ ਚਾਹੀਦਾ। ਫ਼ੇਰ ਕਲੀਸਿਯਾ ਉਨ੍ਹਾਂ ਵਿਧਵਾਵਾਂ ਦਾ ਧਿਆਨ ਰਖ ਸਕੇਗੀ ਜਿਨ੍ਹਾਂ ਦਾ ਪਰਿਵਾਰ ਜਿਉਂਦਾ ਨਹੀਂ ਹੈ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਜੇ ਕਿਸੇ ਵਿਸ਼ਵਾਸੀ ਇਸਤ੍ਰੀ ਦੇ ਘਰ ਵਿਧਵਾਂ ਹੋਣ ਤਾਂ ਉਹ ਉਨ੍ਹਾਂ ਦੀ ਸਹਾਇਤਾ ਕਰੇ ਤਾਂ ਜੋ ਕਲੀਸਿਯਾ ਉੱਤੇ ਭਾਰ ਨਾ ਪਵੇ ਤਾਂ ਜੋ ਕਲੀਸਿਯਾ ਉਨ੍ਹਾਂ ਦੀ ਸਹਾਇਤਾ ਕਰੇ ਜਿਹੜੀਆਂ ਸੱਚ-ਮੁੱਚ ਵਿਧਵਾਂ ਹਨ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
جے کِسے اِیمان والی زنانی کول رَنڈِیاں زنانِیاں ہون۔ تے اوہ ای اوہناں دی مدد کرے۔ تے کلِیسیا اُتّے بھار نا پائے۔ تاں جو اوہ اصلی رَنڈِیاں دی مدد کر سکے۔
Punjabi Standard Bible (Punjabi Standard Bible) 2023
ਜੇ ਕਿਸੇ ਵਿਸ਼ਵਾਸੀ ਔਰਤ ਦੇ ਘਰ-ਪਰਿਵਾਰ ਵਿੱਚ ਵਿਧਵਾਵਾਂ ਹਨ ਤਾਂ ਉਹੀ ਉਨ੍ਹਾਂ ਦੀ ਸਹਾਇਤਾ ਕਰੇ ਅਤੇ ਕਲੀਸਿਯਾ ਉੱਤੇ ਬੋਝ ਨਾ ਪੈਣ ਦੇਵੇ, ਤਾਂਕਿ ਕਲੀਸਿਯਾ ਉਨ੍ਹਾਂ ਦੀ ਸਹਾਇਤਾ ਕਰ ਸਕੇ ਜਿਹੜੀਆਂ ਸੱਚਮੁੱਚ ਵਿਧਵਾਵਾਂ ਹਨ।