1 Timothy 5:19 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਉਸ ਬੰਦੇ ਦੀ ਨਾ ਸੁਣੋ ਜਿਹੜਾ ਇੱਕ ਬਜ਼ੁਰਗ ਉੱਤੇ ਇਲਜ਼ਾਮ ਲਾਉਂਦਾ ਹੈ। ਤੁਹਾਨੂੰ ਉਸ ਬੰਦੇ ਨੂੰ ਸਿਰਫ਼ ਤਾਂ ਹੀ ਸੁਨਣਾ ਚਾਹੀਦਾ ਹੈ ਜੇਕਰ ਦੋ ਜਾਂ ਤਿੰਨ ਬੰਦੇ ਗਵਾਹੀ ਦੇਣ ਕਿ ਬਜ਼ੁਰਗ ਨੇ ਗਲਤ ਕੰਮ ਕੀਤਾ ਹੈ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਕਲੀਸਿਯਾ ਦੇ ਕਿਸੇ ਬਜ਼ੁਰਗ ਦੇ ਵਿਰੁੱਧ ਉਸ ਸਮੇਂ ਤੱਕ ਕੋਈ ਦੋਸ਼ ਨਾ ਸੁਣ ਜਦੋਂ ਤੱਕ ਇਸ ਦੇ ਬਾਰੇ ਦੋ ਜਾਂ ਤਿੰਨ ਗਵਾਹ ਨਾ ਹੋਣ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਬਜ਼ੁਰਗ ਦੇ ਖ਼ਿਲਾਫ਼ ਕੋਈ ਇਲਜ਼ਾਮ ਉਦੋਂ ਤੱਕ ਕਬੂਲ ਨਾ ਕਰੀ ਜਦੋਂ ਤੱਕ ਇਸਦੇ ਦੋ ਜਾਂ ਤਿੰਨ੍ਹ ਗਵਾਹ ਨਾ ਹੋਣ।
Punjabi Bible 2016 - ਪਵਿੱਤਰ ਬਾਈਬਲ O.V.
ਬਜ਼ੁਰਗ ਦੇ ਜੁੰਮੇ ਕੋਈ ਦੋਸ਼ ਨਾ ਸੁਣੀਂ ਜਿੰਨਾ ਚਿਰ ਦੋ ਯਾ ਤਿੰਨ ਗਵਾਹ ਨਾ ਹੋਣ
Punjabi ERV
ਉਸ ਬੰਦੇ ਦੀ ਨਾ ਸੁਣੋ ਜਿਹਡ਼ਾ ਇੱਕ ਬਜ਼ੁਰਗ ਉੱਤੇ ਇਲਜ਼ਾਮ ਲਉਂਦਾ ਹੈ। ਤੁਹਾਨੂੰ ਉਸ ਬੰਦੇ ਨੂੰ ਸਿਰਫ਼ ਤਾਂ ਹੀ ਸੁਨਣਾ ਚਾਹੀਦਾ ਹੈ ਜੇਕਰ ਦੋ ਜਾਂ ਤਿੰਨ ਬੰਦੇ ਗਵਾਹੀ ਦੇਣ ਕਿ ਬਜ਼ੁਰਗ ਨੇ ਗਲਤ ਕੰਮ ਕੀਤਾ ਹੈ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਬਜ਼ੁਰਗ ਦੇ ਵਿਰੁੱਧ ਕੋਈ ਦੋਸ਼ ਨਾ ਸੁਣੀਂ, ਜਦੋਂ ਤੱਕ ਦੋ ਜਾਂ ਤਿੰਨ ਗਵਾਹ ਨਾ ਹੋਣ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
جیہڑا دعویٰ کِسے بزُرگ اُتّے کِیتا جائے۔ اوہنوں دو تِنّ گواہاں بِناں نا سُنیں۔
Punjabi Standard Bible (Punjabi Standard Bible) 2023
ਕਿਸੇ ਬਜ਼ੁਰਗ ਦੇ ਵਿਰੁੱਧ ਲਾਏ ਜਾਣ ਵਾਲੇ ਦੋਸ਼ ਨੂੰ ਉਦੋਂ ਤੱਕ ਨਾ ਮੰਨ ਜਦੋਂ ਤੱਕ ਦੋ ਜਾਂ ਤਿੰਨ ਗਵਾਹ ਨਾ ਹੋਣ।