1 Timothy 6:16 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਪਰਮੇਸ਼ੁਰ ਕਦੀ ਨਹੀਂ ਮਰਦਾ ਪਰਮੇਸ਼ੁਰ ਆਪਣੀ ਪ੍ਰਚੰਡ ਰੋਸ਼ਨੀ ਵਿੱਚ ਰਹਿੰਦਾ ਹੈ ਕਿ ਲੋਕ ਉਸ ਦੇ ਨੇੜੇ ਨਹੀਂ ਜਾ ਸੱਕਦੇ। ਕਿਸੇ ਵੀ ਵਿਅਕਤੀ ਨੇ ਪਰਮੇਸ਼ੁਰ ਨੂੰ ਕਦੇ ਨਹੀਂ ਦੇਖਿਆ। ਕੋਈ ਵੀ ਵਿਅਕਤੀ ਪਰਮੇਸ਼ੁਰ ਦੇ ਦੇਖ ਸੱਕਣ ਦੇ ਸਮਰਥ ਨਹੀਂ ਹੈ। ਪਰਮੇਸ਼ੁਰ ਦੀ ਸਦਾ ਉਸਤਤਿ ਅਤੇ ਸ਼ਕਤੀ ਹੋਵੇ। ਆਮੀਨ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਕੇਵਲ ਉਹ ਹੀ ਅਮਰ ਹਨ ਅਤੇ ਉਹ ਅਜਿਹੇ ਚਾਨਣ ਵਿੱਚ ਰਹਿੰਦੇ ਹਨ ਜਿੱਥੇ ਕੋਈ ਨਹੀਂ ਪਹੁੰਚ ਸਕਦਾ, ਜਿਹਨਾਂ ਨੂੰ ਨਾ ਕਦੀ ਕਿਸੇ ਨੇ ਦੇਖਿਆ ਹੈ ਅਤੇ ਨਾ ਹੀ ਕਦੀ ਦੇਖ ਸਕਦਾ ਹੈ । ਉਹਨਾਂ ਦਾ ਆਦਰ ਅਤੇ ਸਮਰੱਥਾ ਅਨੰਤਕਾਲ ਤੱਕ ਹੋਵੇ । ਆਮੀਨ!
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਜਿਹੜਾ ਇਕੱਲਾ ਅਮਰ ਹੈ ਅਤੇ ਅਪਹੁੰਚ ਚਾਨਣ ਵਿੱਚ ਰਹਿੰਦਾ ਹੈ, ਜਿਸ ਨੂੰ ਕਿਸੇ ਨੇ ਨਹੀਂ ਵੇਖਿਆ ਅਤੇ ਨਾ ਹੀ ਵੇਖ ਸਕਦਾ ਹੈ। ਉਸਦਾ ਆਦਰ ਅਤੇ ਮਹਿਮਾ ਸਦਾ ਲਈ ਹੋਵੇ। ਆਮੀਨ।
Punjabi Bible 2016 - ਪਵਿੱਤਰ ਬਾਈਬਲ O.V.
ਅਮਰਤਾਈ ਇੱਕਲੇ ਉਸੇ ਦੀ ਹੈ ਅਤੇ ਉਹ ਅਣਪੁੱਜ ਜੋਤ ਵਿੱਚ ਵੱਸਦਾ ਹੈ ਅਤੇ ਮਨੁੱਖਾਂ ਵਿੱਚੋਂ ਕਿਨੇ ਉਸ ਨੂੰ ਨਹੀਂ ਵੇਖਿਆ, ਨਾ ਉਹ ਕਿਸੇ ਤੋਂ ਵੇਖਿਆ ਜਾ ਸੱਕਦਾ ਹੈ, ਉਸੇ ਦਾ ਆਦਰ ਅਤੇ ਪਰਾਕਰਮ ਸਦਾ ਹੀ ਹੋਵੇ।। ਆਮੀਨ।।
Punjabi ERV
ਪ੍ਰਭੂ ਕਦੀ ਨਹੀਂ ਮਰਦਾ ਪਰਮੇਸ਼ੁਰ ਆਪਣੀ ਪ੍ਰਚੰਡ ਰੋਸ਼ਨੀ ਵਿੱਚ ਰਹਿੰਦਾ ਹੈ ਕਿ ਲੋਕ ਉਸਦੇ ਨੇਡ਼ੇ ਨਹੀਂ ਜਾ ਸਕਦੇ। ਕਿਸੇ ਵੀ ਵਿਅਕਤੀ ਨੇ ਪਰਮੇਸ਼ੁਰ ਨੂੰ ਕਦੇ ਨਹੀਂ ਦੇਖਿਆ। ਕੋਈ ਵੀ ਵਿਅਕਤੀ ਪਰਮੇਸ਼ੁਰ ਦੇ ਦੇਖ ਸਕਣ ਦੇ ਸਮਰਥ ਨਹੀਂ ਹੈ। ਪਰਮੇਸ਼ੁਰ ਦੀ ਸਦਾ ਉਸਤਤਿ ਅਤੇ ਸ਼ਕਤੀ ਹੋਵੇ। ਆਮੀਨ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਮਰਤਾ ਇਕੱਲੇ ਉਸੇ ਦੀ ਹੈ ਅਤੇ ਉਹ ਅਣਪੁੱਜ ਜੋਤ ਵਿੱਚ ਵੱਸਦਾ ਹੈ ਅਤੇ ਮਨੁੱਖਾਂ ਵਿੱਚੋਂ ਕਿਸੇ ਨੇ ਉਸ ਨੂੰ ਨਹੀਂ ਵੇਖਿਆ, ਨਾ ਉਹ ਕਿਸੇ ਤੋਂ ਵੇਖਿਆ ਜਾ ਸਕਦਾ ਹੈ, ਉਸੇ ਦਾ ਆਦਰ ਅਤੇ ਪਰਾਕਰਮ ਸਦਾ ਹੀ ਹੋਵੇ। ਆਮੀਨ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
بے انت زِندگی نِری اوہدی اے۔ تے اوہ چانن وِچ رہندا اے۔ جِتّھے کوئی اَپڑ نئیں سکدا۔ تے نا کِسے بندے اوہنوں ویکھیا اے۔ تے نا ویکھ سکدا اے۔ اوہدی عِزّت تے بادشاہی سدا تِیکر رہے۔ آمِین۔
Punjabi Standard Bible (Punjabi Standard Bible) 2023
ਅਮਰਤਾ ਕੇਵਲ ਉਸੇ ਦੀ ਹੈ, ਉਹ ਅਣਪੁੱਜ ਚਾਨਣ ਵਿੱਚ ਵੱਸਦਾ ਹੈ ਅਤੇ ਮਨੁੱਖਾਂ ਵਿੱਚੋਂ ਕਿਸੇ ਨੇ ਉਸ ਨੂੰ ਨਹੀਂ ਵੇਖਿਆ ਅਤੇ ਨਾ ਹੀ ਵੇਖ ਸਕਦਾ ਹੈ; ਆਦਰ ਅਤੇ ਪ੍ਰਭੁਤਾ ਸਦਾ ਉਸੇ ਦੀ ਰਹੇ। ਆਮੀਨ।