1 Timothy 6:17 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਇਹ ਆਦੇਸ਼ ਉਨ੍ਹਾਂ ਲੋਕਾਂ ਨੂੰ ਦਿਉ ਜਿਹੜੇ ਇਸ ਦੁਨੀਆਂ ਦੀ ਦੌਲਤ ਨਾਲ ਮਾਲਾ ਮਾਲ ਹਨ। ਉਨ੍ਹਾਂ ਨੂੰ ਆਖੋ ਕਿ ਗੁਮਾਨ ਨਾ ਕਰਨ। ਉਨ੍ਹਾਂ ਅਮੀਰ ਲੋਕਾਂ ਨੂੰ ਆਖੋ ਕਿ ਪਰਮੇਸ਼ੁਰ ਵਿੱਚ ਆਸ ਰੱਖਣ, ਅਪਣੀ ਦੌਲਤ ਵਿੱਚ ਨਹੀਂ। ਦੌਲਤ ਦਾ ਕੋਈ ਇਤਬਾਰ ਨਹੀਂ ਕੀਤਾ ਜਾ ਸੱਕਦਾ। ਪਰ ਪਰਮੇਸ਼ੁਰ ਅਮੀਰੀ ਨਾਲ ਸਾਡਾ ਧਿਆਨ ਰੱਖਦਾ ਹੈ। ਉਹ ਸਾਨੂੰ ਭੋਗਣ ਲਈ ਹਰ ਸ਼ੈਅ ਦਿੰਦਾ ਹੈ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਜੋ ਲੋਕ ਇਸ ਸੰਸਾਰ ਵਿੱਚ ਅਮੀਰ ਹਨ, ਉਹਨਾਂ ਨੂੰ ਹੁਕਮ ਦੇ ਕਿ ਉਹ ਹੰਕਾਰ ਨਾ ਕਰਨ । ਉਹ ਆਪਣੀ ਉਮੀਦ ਅਸਥਾਈ ਧਨ ਵਿੱਚ ਨਹੀਂ ਸਗੋਂ ਪਰਮੇਸ਼ਰ ਵਿੱਚ ਰੱਖਣ ਜੋ ਸਾਡੇ ਸੁੱਖ ਦੇ ਲਈ ਸਾਨੂੰ ਸਭ ਕੁਝ ਭਰਪੂਰੀ ਨਾਲ ਦਿੰਦੇ ਹਨ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਜਿਹੜੇ ਲੋਕ ਇਸ ਸੰਸਾਰ ਵਿੱਚ ਅਮੀਰ ਹਨ ਉਹਨਾਂ ਨੂੰ ਹੁਕਮ ਦੇ ਕਿ ਉਹ ਹੰਕਾਰੀ ਨਾ ਬਨਣ ਅਤੇ ਆਪਣੀ ਆਸ ਅਨਿਸ਼ਚਿਤ ਦੌਲਤ ਉੱਤੇ ਨਾ ਲਗਾਉਣ, ਪਰ ਆਪਣੀ ਆਸ ਪਰਮੇਸ਼ਵਰ ਤੇ ਲਗਾਉਣ ਜੋ ਸਾਡੇ ਭੋਗ ਲਈ ਸਾਨੂੰ ਸਭ ਕੁਝ ਦਿੰਦਾ ਹੈ।
Punjabi Bible 2016 - ਪਵਿੱਤਰ ਬਾਈਬਲ O.V.
ਜਿਹੜੇ ਇਸ ਜੁੱਗ ਵਿੱਚ ਧਨਵਾਨ ਹਨ ਓਹਨਾਂ ਨੂੰ ਉਪਦੇਸ਼ ਕਰ ਭਈ ਗਰਬ ਨਾ ਕਰਨ ਅਤੇ ਬੇਠਿਕਾਣੇ ਧਨ ਉੱਤੇ ਨਹੀਂ ਸਗੋਂ ਪਰਮੇਸ਼ੁਰ ਉੱਤੇ ਆਸਰਾ ਰੱਖਣ ਜਿਹੜਾ ਸਾਨੂੰ ਭੋਗਣ ਲਈ ਸੱਭੋ ਕੁਝ ਤਰਾਤਰੀ ਦਿੰਦਾ ਹੈ
Punjabi ERV
ਇਹ ਆਦੇਸ਼ ਉਨ੍ਹਾਂ ਲੋਕਾਂ ਨੂੰ ਦਿਉ ਜਿਹਡ਼ੇ ਇਸ ਦੁਨੀਆਂ ਦੀ ਦੌਲਤ ਨਾਲ ਮਾਲਾ ਮਾਲ ਹਨ। ਉਨ੍ਹਾਂ ਨੂੰ ਆਖੋ ਕਿ ਗੁਮਾਨ ਨਾ ਕਰਨ। ਉਨ੍ਹਾਂ ਅਮੀਰ ਲੋਕਾਂ ਨੂੰ ਆਖੋ ਕਿ ਪਰਮੇਸ਼ੁਰ ਵਿੱਚ ਆਸ ਰੱਖਣ, ਅਪਣੀ ਦੌਲਤ ਵਿੱਚ ਨਹੀਂ। ਦੌਲਤ ਦਾ ਕੋਈ ਇਤਬਾਰ ਨਹੀਂ ਕੀਤਾ ਜਾ ਸਕਦਾ। ਪਰ ਪਰਮੇਸ਼ੁਰ ਅਮੀਰੀ ਨਾਲ ਸਾਡਾ ਧਿਆਨ ਰਖਦਾ ਹੈ। ਉਹ ਸਾਨੂੰ ਭੋਗਣ ਲਈ ਹਰ ਸ਼ੈਅ ਦਿੰਦਾ ਹੈ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਜਿਹੜੇ ਇਸ ਸੰਸਾਰ ਵਿੱਚ ਧਨਵਾਨ ਹਨ ਉਹਨਾਂ ਨੂੰ ਉਪਦੇਸ਼ ਦੇ ਕਿ ਹੰਕਾਰ ਨਾ ਕਰਨ ਅਤੇ ਬੇ ਠਿਕਾਣੇ ਧਨ ਉੱਤੇ ਨਹੀਂ, ਪਰ ਪਰਮੇਸ਼ੁਰ ਉੱਤੇ ਆਸ ਰੱਖਣ ਜਿਹੜਾ ਸਾਨੂੰ ਭੋਗਣ ਲਈ ਸੱਭੋ ਕੁਝ ਭਰਪੂਰੀ ਨਾਲ ਦਿੰਦਾ ਹੈ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
ہُن دے جہان دیاں دَولت منداں نُوں حُکم دے۔ پئی مغرُور نا ہون تے قیم نا رہن والی دَولت اُتّے نئیں سگوں خُدا اُتّے آس رکھن۔ جیہڑا سانُوں سواد لین واسطے سارِیاں شیواں کُھلے دِل نال دیندا اے۔
Punjabi Standard Bible (Punjabi Standard Bible) 2023
ਇਸ ਵਰਤਮਾਨ ਯੁਗ ਦੇ ਧਨਵਾਨਾਂ ਨੂੰ ਹਿਦਾਇਤ ਦੇ ਕਿ ਉਹ ਘਮੰਡੀ ਨਾ ਬਣਨ ਅਤੇ ਨਾ ਹੀ ਅਸਥਾਈ ਧਨ-ਦੌਲਤ ਉੱਤੇ ਆਸ ਰੱਖਣ, ਸਗੋਂ ਪਰਮੇਸ਼ਰ ਉੱਤੇ ਆਸ ਰੱਖਣ ਜਿਹੜਾ ਸਾਡੇ ਸੁੱਖ ਲਈ ਸਾਨੂੰ ਸਭ ਕੁਝ ਭਰਪੂਰੀ ਨਾਲ ਦਿੰਦਾ ਹੈ।