1 Timothy 6:4 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਜਿਹੜਾ ਵਿਅਕਤੀ ਝੂਠੀਆਂ ਗੱਲਾਂ ਦੇ ਉਪਦੇਸ਼ ਦਿੰਦਾ ਹੈ ਹੰਕਾਰ ਨਾਲ ਭਰਿਆ ਹੋਇਆ ਹੈ ਅਤੇ ਉਹ ਕੁਝ ਵੀ ਨਹੀਂ ਜਾਣਦਾ। ਅਜਿਹੇ ਵਿਅਕਤੀ ਨੂੰ ਦਲੀਲ ਬਾਜੀ ਕਰਨ ਦੀ ਬੁਰੀ ਇੱਛਾ ਹੁੰਦੀ ਹੈ ਅਤੇ ਸ਼ਬਦਾਂ ਬਾਰੇ ਲੜਨ ਦੀ ਜੋ ਈਰਖਾ, ਮਤਭੇਦ, ਬੇਇੱਜ਼ਤੀ ਦੇ ਸ਼ਬਦ, ਅਤੇ ਭਰਿਸ਼ਟ ਸ਼ੰਕਾਵਾਂ ਲਿਆਉਂਦੀ ਹੈ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਉਹ ਹੰਕਾਰੀ ਹੋ ਗਿਆ ਹੈ ਅਤੇ ਕੁਝ ਨਹੀਂ ਸਮਝਦਾ । ਉਸ ਨੂੰ ਕੇਵਲ ਵਾਦ ਵਿਵਾਦ ਅਤੇ ਸ਼ਬਦੀ ਹੇਰ ਫੇਰ ਕਰਨ ਦੀ ਬੀਮਾਰੀ ਹੈ, ਜਿਸ ਤੋਂ ਕੇਵਲ ਈਰਖਾ, ਝਗੜੇ, ਨਿੰਦਾ, ਬੁਰੇ ਸ਼ੱਕ,
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਉਹ ਹੰਕਾਰੀ ਹੈ ਅਤੇ ਕੁਝ ਵੀ ਨਹੀਂ ਸਮਝਦਾ। ਸਗੋਂ ਉਸ ਨੂੰ ਵਿਵਾਦਾਂ ਅਤੇ ਸ਼ਬਦਾਂ ਦੇ ਹੇਰ ਫੇਰ ਦੀ ਬਿਮਾਰੀ ਹੈ ਜਿਸ ਕਰਕੇ ਖਾਰ, ਝਗੜਾ, ਕੁਫ਼ਰ, ਗੰਦੇ ਬੋਲ
Punjabi Bible 2016 - ਪਵਿੱਤਰ ਬਾਈਬਲ O.V.
ਤਾਂ ਉਹ ਹੁੰਕਾਰਿਆਂ ਹੋਇਆ ਹੈ ਅਤੇ ਕੁਝ ਨਹੀਂ ਜਾਣਦਾ ਹੈ ਸਗੋਂ ਉਸ ਨੂੰ ਵਿਵਾਦਾਂ ਅਤੇ ਸ਼ਬਦਾਂ ਦੇ ਹੇਰ ਫੇਰ ਦੀ ਬਿਮਾਰੀ ਲੱਗੀ ਹੋਈ ਹੈ ਜਿਸ ਕਰਕੇ ਖਾਰ, ਝਗੜਾ, ਕੁਫ਼ਰ, ਬਦਗੁਮਾਨੀਆਂ
Punjabi ERV
ਜਿਹਡ਼ਾ ਵਿਅਕਤੀ ਝੂਠੀਆਂ ਗੱਲਾਂ ਦੇ ਉਪਦੇਸ਼ ਦਿੰਦਾ ਹੈ ਹੰਕਾਰ ਨਾਲ ਭਰਿਆ ਹੋਇਆ ਹੈ ਅਤੇ ਉਹ ਕੁਝ ਵੀ ਨਹੀਂ ਜਾਣਦਾ। ਅਜਿਹੇ ਵਿਅਕਤੀ ਨੂੰ ਦਲੀਲਬਾਜੀ ਕਰਨ ਦੀ ਬੁਰੀ ਇੱਛਾ ਹੁੰਦੀ ਹੈ ਅਤੇ ਸ਼ਬਦਾਂ ਬਾਰੇ ਲਡ਼ਨ ਦੀ ਜੋ ਈਰਖਾ, ਮਤਭੇਦ, ਬੇਇੱਜ਼ਤੀ ਦੇ ਸ਼ਬਦ, ਅਤੇ ਭਰਿਸ਼ਟ ਸ਼ੰਕਾਵਾਂ ਲਿਆਉਂਦੀ ਹੈ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤਾਂ ਉਹ ਹੰਕਾਰਿਆ ਹੋਇਆ ਹੈ ਅਤੇ ਕੁਝ ਨਹੀਂ ਜਾਣਦਾ, ਸਗੋਂ ਉਸ ਨੂੰ ਵਿਵਾਦਾਂ ਅਤੇ ਸ਼ਬਦਾਂ ਦੇ ਹੇਰ ਫੇਰ ਦੀ ਬਿਮਾਰੀ ਲੱਗੀ ਹੋਈ ਹੈ, ਜਿਸ ਕਰਕੇ ਖਾਰ, ਝਗੜਾ, ਕੁਫ਼ਰ, ਗੰਦੇ ਬੋਲ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
اوہ مغرُور اے تے کُجھ وی نئیں جان دا سگوں اوہنوں بحث تے لفظی جھگڑیاں دی بیماری اے۔ جِنہاں توں ساڑا۔ لڑائِیاں۔ تے بدگوئِیاں تے بدنِیتی۔
Punjabi Standard Bible (Punjabi Standard Bible) 2023
ਤਾਂ ਉਹ ਘਮੰਡੀ ਹੋ ਗਿਆ ਹੈ ਅਤੇ ਕੁਝ ਨਹੀਂ ਸਮਝਦਾ, ਸਗੋਂ ਉਸ ਨੂੰ ਵਾਦ-ਵਿਵਾਦ ਅਤੇ ਸ਼ਬਦਾਂ ਬਾਰੇ ਬਹਿਸ ਕਰਨ ਦੀ ਬਿਮਾਰੀ ਲੱਗੀ ਹੋਈ ਹੈ। ਇਸੇ ਕਾਰਨ ਈਰਖਾ, ਝਗੜਾ, ਨਿੰਦਾ, ਬੁਰੇ-ਬੁਰੇ ਸ਼ੱਕ