2 Chronicles 19:10 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਜੇਕਰ ਉਨ੍ਹਾਂ ਨਗਰਾਂ ਵਿੱਚ ਰਹਿੰਦੇ ਤੇਰੇ ਭਰਾਵਾਂ ਵਿੱਚੋਂ ਕੋਈ, ਤੇਰੇ ਕੋਲ ਕੋਈ ਮੁਕੱਦਮਾ ਲਿਆਵੇ ਜੋ ਕਿ ਖੂਨ-ਖਰਾਬੇ, ਬਿਧੀ, ਹੁਕਮ, ਨਿਆਂ ਜਾਂ ਕਿਸੇ ਹੋਰ ਬਿਧੀ ਬਾਰੇ ਹੋਵੇ, ਤੈਨੂੰ ਉਨ੍ਹਾਂ ਨੂੰ ਚਿਤਾਵਨੀ ਦੇਣੀ ਚਾਹੀਦੀ ਹੈ ਕਿ ਉਨ੍ਹਾਂ ਨੂੰ ਇਨ੍ਹਾਂ ਸਾਰੇ ਮਾਮਲਿਆਂ ਵਿੱਚ ਤੇਰੀਆਂ ਹਿਦਾਇਤਾਂ ਮੰਨਣੀਆਂ ਚਾਹੀਦੀਆਂ ਹਨ, ਨਹੀਂ ਤਾਂ ਉਹ ਪਰਮੇਸ਼ੁਰ ਅੱਗੇ ਦੋਸ਼ੀ ਹੋਣਗੇ ਅਤੇ ਉਸਦੀ ਕਰੋਪੀ ਤੇਰੇ ਉੱਤੇ, ਤੇਰੇ ਭਰਾਵਾਂ ਉੱਤੇ ਆਵੇਗੀ। ਪਰ ਜੇਕਰ ਤੂੰ ਅਜਿਹਾ ਕਰੇਂਗਾਂ ਤਾਂ ਤੂੰ ਦੋਸ਼ੀ ਨਹੀਂ ਹੋਵੇਂਗਾ।
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਜਦ ਕਦੀ ਤੁਹਾਡੇ ਭਰਾਵਾਂ ਵੱਲੋਂ ਜਿਹੜੇ ਉਨ੍ਹਾਂ ਦੇ ਸ਼ਹਿਰਾਂ ਵਿੱਚ ਰਹਿੰਦੇ ਹਨ ਕੋਈ ਝਗੜਾ ਤੁਹਾਡੇ ਸਾਹਮਣੇ ਆਵੇ ਜੋ ਆਪਸ ਦੇ ਖੂਨ ਯਾ ਬਿਵਸਥਾ ਅਤੇ ਹੁਕਮਨਾਮੇ ਯਾ ਬਿਧੀਆਂ ਯਾ ਨਿਆਵਾਂ ਨਾਲ ਵਾਸਤਾ ਰੱਖਦਾ ਹੋਵੇ ਤਾਂ ਤੁਸੀਂ ਉਨ੍ਹਾਂ ਨੂੰ ਸਮਝਾਉਣੀ ਦੇਣਾ ਕਿ ਓਹ ਯਹੋਵਾਹ ਦਾ ਦੋਸ਼ ਨਾ ਕਰਨ ਜਿਸ ਨਾਲ ਤੁਹਾਡੇ ਉੱਤੇ ਅਤੇ ਤੁਹਾਡੇ ਭਰਾਵਾਂ ਉੱਤੇ ਕਹਿਰ ਉਤਰੇ। ਏਹ ਕਰੋ ਤਾਂ ਤੁਸੀਂ ਦੋਸ਼ੀ ਨਹੀ ਹੋਵੋਗੇ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਜਦ ਕਦੀ ਤੁਹਾਡੇ ਭਰਾਵਾਂ ਵੱਲੋਂ ਜਿਹੜੇ ਉਨ੍ਹਾਂ ਦੇ ਸ਼ਹਿਰਾਂ ਵਿੱਚ ਰਹਿੰਦੇ ਹਨ ਕੋਈ ਝਗੜਾ ਤੁਹਾਡੇ ਸਾਹਮਣੇ ਆਵੇ ਜੋ ਆਪਸ ਦੇ ਖੂਨ ਜਾਂ ਬਿਵਸਥਾ ਅਤੇ ਹੁਕਮਨਾਮੇ ਜਾਂ ਬਿਧੀਆਂ ਜਾਂ ਨਿਆਂਵਾਂ ਨਾਲ ਵਾਸਤਾ ਰੱਖਦਾ ਹੋਵੇ ਤਾਂ ਤੁਸੀਂ ਉਨ੍ਹਾਂ ਨੂੰ ਸਮਝਾਉਣਾ ਕਿ ਉਹ ਯਹੋਵਾਹ ਦੇ ਵਿਰੁੱਧ ਪਾਪ ਨਾ ਕਰਨ ਜਿਸ ਨਾਲ ਤੁਹਾਡੇ ਉੱਤੇ ਅਤੇ ਤੁਹਾਡੇ ਭਰਾਵਾਂ ਉੱਤੇ ਕਹਿਰ ਉਤਰੇ। ਇਹ ਕਰੋ ਤਾਂ ਤੁਸੀਂ ਦੋਸ਼ੀ ਨਹੀਂ ਹੋਵੋਗੇ