2 Chronicles 20:14 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਤਦ ਸਭਾ ਵਿੱਚੋਂ ਯਹਜ਼ੀਏਲ ਉੱਤੇ ਜੋ ਕਿ ਲੇਵੀ ਸੀ ਅਤੇ ਆਸ਼ਫ਼ ਦੇ ਉੱਤਰਾਧਿਕਾਰੀਆਂ ਵਿੱਚੋਂ ਸੀ, ਉਹ ਜ਼ਕਰਯਾਹ ਦਾ ਪੁੱਤਰ, ਬਨਾਯਾਹ ਦਾ ਪੋਤਾ ਸੀ। ਬਨਾਯਾਹ ਯੀਏਲ ਦਾ ਪੁੱਤਰ ਸੀ ਅਤੇ ਯੀਏਲ ਮਤਨਯਾਹ ਦਾ ਪੁੱਤਰ ਇਉਂ ਯਹਜ਼ੀਏਲ ਉੱਪਰ ਯਹੋਵਾਹ ਦਾ ਆਤਮਾ ਪ੍ਰਗਟ ਹੋਇਆ।
Punjabi Bible 2016 - ਪਵਿੱਤਰ ਬਾਈਬਲ O.V.
ਤਦ ਸਭਾ ਵਿੱਚੋਂ ਯਹਜ਼ੀਏਲ ਲੇਵੀ ਉੱਤੇ ਜੋ ਆਸਫ ਦੀ ਵੰਸ ਵਿੱਚੋਂ ਸੀ ਅਤੇ ਜ਼ਕਰਯਾਹ ਦਾ ਪਤ ਤੇ ਬਨਾਯਾਹ ਦਾ ਪੋਤਾ ਤੇ ਯੀਏਲ ਦਾ ਪੜੋਤਾ ਤੇ ਮਤਨਯਾਹ ਦਾ ਪੜ ਪੋਤਾ ਸੀ ਯਹੋਵਾਹ ਦਾ ਆਤਮਾ ਉਤਰਿਆ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤਦ ਸਭਾ ਵਿੱਚੋਂ ਯਹਜ਼ੀਏਲ ਲੇਵੀ ਉੱਤੇ ਜੋ ਆਸਾਫ਼ ਦੀ ਵੰਸ਼ ਵਿੱਚੋਂ ਸੀ ਅਤੇ ਜ਼ਕਰਯਾਹ ਦਾ ਪੁੱਤਰ ਤੇ ਬਨਾਯਾਹ ਦਾ ਪੋਤਾ ਤੇ ਯਈਏਲ ਦਾ ਪੜੋਤਾ ਤੇ ਮੱਤਨਯਾਹ ਦਾ ਪੜਪੋਤਾ ਸੀ ਯਹੋਵਾਹ ਦਾ ਆਤਮਾ ਉਤਰਿਆ