2 Chronicles 23:6 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
ਕਿਸੇ ਮਨੁੱਖ ਨੂੰ ਯਹੋਵਾਹ ਦੇ ਮੰਦਰ ਵਿੱਚ ਪ੍ਰਵੇਸ਼ ਨਾ ਕਰਨ ਦੇਣਾ। ਸਿਰਫ਼ ਜਾਜਕ ਅਤੇ ਲੇਵੀ ਜਿਹੜੇ ਸੇਵਾ ਕਰਦੇ ਹਨ ਉਹੀ ਯਹੋਵਾਹ ਦੇ ਮੰਦਰ ਵਿੱਚ ਪ੍ਰਵੇਸ਼ ਕਰ ਸੱਕਦੇ ਹਨ ਕਿਉਂ ਕਿ ਉਹ ਪਵਿੱਤਰ ਹਨ ਤੇ ਬਾਕੀ ਦੇ ਸਾਰੇ ਮਨੁੱਖ ਉਹੀ ਕੰਮ ਕਰਨ ਜਿਹੜੇ ਯਹੋਵਾਹ ਨੇ ਉਨ੍ਹਾਂ ਨੂੰ ਸੌਂਪੇ ਹਨ।
Punjabi Bible 2016 - ਪਵਿੱਤਰ ਬਾਈਬਲ O.V.
ਪਰ ਯਹੋਵਾਹ ਦੇ ਭਵਨ ਦੇ ਵੇਹੜਿਆਂ ਵਿੱਚ ਬਿਨਾ ਜਾਜਕਾਂ ਦੇ ਅਤੇ ਉਨ੍ਹਾਂ ਦੇ ਜੋ ਲੇਵੀਆਂ ਵਿੱਚੋਂ ਸੇਵਾ ਕਰਦੇ ਹਨ ਹੋਰ ਕੋਈ ਨਾ ਆਵੇ ਕਿਉਂ ਜੋ ਓਹ ਪਵਿੱਤ੍ਰ ਹਨ ਪਰ ਸਾਰੇ ਲੋਕ ਯਹੋਵਾਹ ਲਈ ਜ਼ੁਮੇਵਾਰੀ ਦੀ ਰਾਖੀ ਕਰਨ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਪਰ ਯਹੋਵਾਹ ਦੇ ਭਵਨ ਵਿੱਚ ਬਿਨ੍ਹਾਂ ਜਾਜਕਾਂ ਦੇ ਅਤੇ ਉਨ੍ਹਾਂ ਦੇ ਜੋ ਲੇਵੀਆਂ ਵਿੱਚੋਂ ਸੇਵਾ ਕਰਦੇ ਹਨ ਹੋਰ ਕੋਈ ਨਾ ਆਵੇ ਕਿਉਂ ਜੋ ਉਹ ਪਵਿੱਤਰ ਹਨ ਪਰ ਸਾਰੇ ਲੋਕ ਜ਼ਿੰਮੇਵਾਰੀ ਨਾਲ ਯਹੋਵਾਹ ਦੇ ਭਵਨ ਦੀ ਰਾਖੀ ਕਰਨ