2 Chronicles 7:6 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਜਾਜਕ ਆਪਣੇ ਕਾਰਜ ਲਈ ਤੱਤਪਰ ਹੋ ਗਏ ਤੇ ਲੇਵੀ ਵੀ ਯਹੋਵਾਹ ਦੀ ਉਸਤਤ ਲਈ ਸਾਜ਼ ਚੁੱਕ ਕੇ ਤਿਆਰ ਹੋ ਗਏ। ਇਹ ਸਾਜ਼ ਪਰਮੇਸ਼ੁਰ ਦੇ ਧੰਨਵਾਦ ਵਜੋਂ ਦਾਊਦ ਪਾਤਸ਼ਾਹ ਨੇ ਬਣਵਾਏ ਸਨ। ਜਾਜਕ ਅਤੇ ਲੇਵੀ ਗਾ ਰਹੇ ਸਨ, ਯਹੋਵਾਹ ਦੀ ਉਸਤਤ ਕਰੋ ਤਾਂ ਜੋ ਉਸਦੀ ਕਿਰਪਾ ਹਮੇਸ਼ਾ ਵਰ੍ਹਦੀ ਰਵੇ। ਜਾਜਕ ਲੇਵੀਆਂ ਦੇ ਪਾਰ ਖੜੋਕੇ ਆਪਣੀਆਂ ਤੁਰ੍ਹੀਆਂ ਵਜਾਉਂਦੇ ਰਹੇ ਤੇ ਸਾਰੇ ਇਸਰਾਏਲੀ ਖੜ੍ਹੇ ਰਹੇ।
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਜਾਜਕ ਆਪਣੇ ਕੰਮਾ ਅਨੁਸਾਰ ਖਲੋਤੇ ਸਨ ਅਤੇ ਲੇਵੀ ਵੀ ਯਹੋਵਾਹ ਲਈ ਗਾਉਣ ਵਜਾਉਣ ਦੇ ਸਾਜ਼ ਲੈ ਕੇ ਖਲੋਤੇ ਸਨ ਜਿਨਾਂ ਨੂੰ ਦਾਊਦ ਪਾਤਸ਼ਾਹ ਨੇ ਯਹੋਵਾਹ ਦਾ ਧੰਨਵਾਦ ਕਰਨ ਲਈ ਬਣਾਇਆ ਸੀ ਤਾਂ ਜੋ ਉਨ੍ਹਾਂ ਸਲਾਹੁਤਾਂ ਦੇ ਰਾਹੀਂ ਪਰਮੇਸ਼ੁਰ ਦਾ ਧੰਨਵਾਦ ਕੀਤਾ ਜਾਵੇ ਕਿਉਂ ਜੋ ਉਸ ਦੀ ਦਯਾ ਸਦਾ ਦੀ ਹੈ ਅਤੇ ਜਾਜਕ ਉਨ੍ਹਾਂ ਦੇ ਅੱਗੇ ਨਰਸਿੰਗੇ ਫੂਕਦੇ ਰਹੇ ਅਤੇ ਸਾਰੇ ਇਸਰਾਏਲੀ ਖਲੋਤੇ ਰਹੇ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਜਾਜਕ ਆਪਣੇ-ਆਪਣੇ ਕੰਮਾਂ ਅਨੁਸਾਰ ਖੜ੍ਹੇ ਸਨ ਅਤੇ ਲੇਵੀ ਵੀ ਯਹੋਵਾਹ ਲਈ ਗਾਉਣ ਵਜਾਉਣ ਦੇ ਸਾਜ਼ ਲੈ ਕੇ ਖੜ੍ਹੇ ਸਨ ਜਿਨ੍ਹਾਂ ਨੂੰ ਦਾਊਦ ਪਾਤਸ਼ਾਹ ਨੇ ਯਹੋਵਾਹ ਦਾ ਧੰਨਵਾਦ ਕਰਨ ਲਈ ਬਣਾਇਆ ਸੀ ਤਾਂ ਜੋ ਉਨ੍ਹਾਂ ਸਲਾਹੁਤਾਂ ਦੇ ਰਾਹੀਂ ਪਰਮੇਸ਼ੁਰ ਦਾ ਧੰਨਵਾਦ ਕੀਤਾ ਜਾਵੇ ਕਿਉਂ ਜੋ ਉਸ ਦੀ ਦਯਾ ਸਦਾ ਦੀ ਹੈ ਅਤੇ ਜਾਜਕ ਉਨ੍ਹਾਂ ਦੇ ਅੱਗੇ ਨਰਸਿੰਗੇ ਫੂਕਦੇ ਰਹੇ ਅਤੇ ਸਾਰੇ ਇਸਰਾਏਲੀ ਖੜ੍ਹੇ ਰਹੇ