2 Corinthians 1:17 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਕੀ ਤੁਸੀਂ ਸੋਚਦੇ ਹੋ ਕਿ ਮੈਂ ਇਹ ਯੋਜਨਾਵਾਂ ਬਿਨਾ ਚੰਗੀ ਤਰ੍ਹਾਂ ਸੋਚਿਆਂ ਬਣਾਈਆਂ ਸਨ? ਜਾਂ ਸ਼ਾਇਦ ਤੁਸੀਂ ਇਹ ਸੋਚ ਰਹੇ ਹੋਵੋਂ ਕਿ ਉਵੇਂ ਵਿਉਂਤਿਆ ਜਿਵੇਂ ਹੋਰ ਦੁਨੀਆਂ ਕਰਦੀ ਹੈ ਅਤੇ ਆਖਦੀ ਹੈ, “ਹਾਂ, ਹਾਂ” ਅਤੇ ਉਸੇ ਸਮੇਂ, “ਨਾ, ਨਾ”।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਜਦੋਂ ਮੈਂ ਇਹ ਯੋਜਨਾ ਬਣਾਈ ਤਾਂ ਕੀ ਮੈਂ ਗੰਭੀਰ ਨਹੀਂ ਸੀ? ਜਾਂ ਕੀ ਜਦੋਂ ਮੈਂ ਯੋਜਨਾ ਬਣਾਉਂਦਾ ਹਾਂ ਕੀ ਮੈਂ ਮਨੁੱਖੀ ਬੁੱਧੀ ਦਾ ਸਹਾਰਾ ਲੈਂਦਾ ਹਾਂ ਕਿ ਇੱਕੋ ਸਮੇਂ “ਹਾਂ-ਹਾਂ” ਵੀ ਕਹਾਂ ਅਤੇ “ਨਾ-ਨਾ” ਵੀ?
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਉਪਰੰਤ ਜਦ ਮੈਂ ਇਹ ਚਾਹਤ ਕੀਤੀ ਤਾਂ ਫਿਰ ਕੀ ਮੈਂ ਕੁਝ ਚਲਾਕੀ ਕੀਤੀ? ਕੀ ਮੈਂ ਸਰੀਰ ਅਨੁਸਾਰ ਆਪਣੀਆਂ ਯੋਜਨਾਵਾਂ ਬਣਾਉਂਦਾ ਹਾਂ ਤਾਂ ਜੋ ਮੇਰੇ ਸਾਹਾ ਵਿੱਚੋਂ ਦੋਵੇਂ, “ਹਾਂ ਦੀ ਹਾਂ ਹੋਵੇ, ਅਤੇ ਨਾਂਹ ਦੀ ਨਾਂਹ ਹੋਵੇ”?
Punjabi Bible 2016 - ਪਵਿੱਤਰ ਬਾਈਬਲ O.V.
ਉਪਰੰਤ ਜਦ ਮੈਂ ਇਹ ਦਲੀਲ ਕੀਤੀ ਤਾਂ ਫੇਰ ਕੀ ਮੈਂ ਕੁਝ ਚੰਚਲਤਾਈ ਕੀਤੀॽ ਅਥਵਾ ਜੋ ਦਲੀਲ ਮੈਂ ਕਰਦਾ ਹਾਂ ਕੀ ਸਰੀਰ ਦੇ ਅਨੁਸਾਰ ਕਰਦਾ ਹਾਂ ਭਈ ਮੈਥੋਂ ਹਾਂ ਹਾਂ ਵੀ ਹੋਵੇॽ ਅਤੇ ਨਾਂਹ ਨਾਂਹ ਵੀॽ
Punjabi ERV
ਕੀ ਤੁਸੀਂ ਸੋਚਦੇ ਹੋ ਕਿ ਮੈਂ ਇਹ ਯੋਜਨਾਵਾਂ ਬਿਨਾ ਚੰਗੀ ਤਰ੍ਹਾਂ ਸੋਚਿਆਂ ਬਣਾਈਆਂ ਸਨ? ਜਾਂ ਸ਼ਾਇਦ ਤੁਸੀਂ ਇਹ ਸੋਚ ਰਹੇ ਹੋਵੋਂ ਕਿ ਉਵੇਂ ਵਿਉਂਤਿਆ ਜਿਵੇਂ ਹੋਰ ਦੁਨੀਆਂ ਕਰਦੀ ਹੈ ਅਤੇ ਆਖਦੀ ਹੈ, “ਹਾਂ, ਹਾਂ” ਅਤੇ ਉਸੇ ਸਮੇਂ, “ਨਾ, ਨਾ”।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਉਪਰੰਤ ਜਦ ਮੈਂ ਇਹ ਚਾਹਤ ਕੀਤੀ ਤਾਂ ਫਿਰ ਕੀ ਮੈਂ ਕੁਝ ਚਲਾਕੀ ਕੀਤੀ? ਅਥਵਾ ਜੋ ਚਾਹੁੰਦਾ ਹਾਂ ਕੀ ਸਰੀਰ ਦੇ ਅਨੁਸਾਰ ਕਰਦਾ ਹਾਂ ਜੋ ਮੇਰੇ ਤੋਂ ਹਾਂ ਦੀ ਹਾਂ ਹੋਵੇ? ਅਤੇ ਨਾਂਹ ਦੀ ਨਾਂਹ ਵੀ?
Punjabi Revised 2020 (Arabic Script) (پنجابی نواں عہد نامہ نظرثانی شدہ چھپائی)
سو مَیں جو ایہہ اِرادہ کِیتا سی کِیہ مَیں اِقرار دا کچّا ساں؟ یا جِنہاں گلّاں دا اِرادہ کرنا آں جِسم ولّوں کرنا آں پئی ہاں ہاں وی کراں تے نئیں نئیں وی؟
Punjabi Standard Bible (Punjabi Standard Bible) 2023
ਜਦੋਂ ਮੈਂ ਇਹ ਫੈਸਲਾ ਕੀਤਾ ਤਾਂ ਕੀ ਮੈਂ ਗੰਭੀਰ ਨਹੀਂ ਸੀ? ਜਾਂ ਮੈਂ ਜਿਨ੍ਹਾਂ ਗੱਲਾਂ ਦੀ ਯੋਜਨਾ ਬਣਾਉਂਦਾ ਹਾਂ ਕੀ ਸਰੀਰ ਦੇ ਅਨੁਸਾਰ ਬਣਾਉਂਦਾ ਹਾਂ ਕਿ ਮੈਂ ਇੱਕੋ ਸਮੇਂ ਹਾਂ-ਹਾਂ ਵੀ ਕਰਾਂ ਅਤੇ ਨਾਂਹ-ਨਾਂਹ ਵੀ?