2 Corinthians 1:6 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਜੇ ਸਾਨੂੰ ਦੁੱਖ ਤਕਲੀਫ਼ਾਂ ਮਿਲਦੀਆਂ ਹਨ ਤਾਂ ਇਹ ਸਾਡੇ ਸੁੱਖ ਅਤੇ ਮੁਕਤੀ ਲਈ ਹਨ। ਜੇ ਸਾਨੂੰ ਤੁਹਾਡੇ ਕੋਲੋਂ ਦਿਲਾਸਾ ਹੈ ਤਾਂ ਇਹ ਤੁਹਾਡੇ ਦਿਲਾਸੇ ਲਈ ਹੈ। ਇਹ ਸਾਨੂੰ ਸਾਡੇ ਕਸ਼ਟਾਂ ਵਿੱਚ ਵੀ ਸਹਿਨਸ਼ੀਲ ਬਣਾਉਂਦਾ ਹੈ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਜੇਕਰ ਅਸੀਂ ਦੁੱਖ ਸਹਿੰਦੇ ਹਾਂ ਤਾਂ ਇਹ ਤੁਹਾਡੇ ਲਈ ਹੈ ਕਿ ਤੁਹਾਨੂੰ ਸਹਾਰਾ ਅਤੇ ਮੁਕਤੀ ਮਿਲੇ । ਜੇਕਰ ਪਰਮੇਸ਼ਰ ਸਾਨੂੰ ਸਹਾਰਾ ਦੇ ਰਹੇ ਹਨ ਤਾਂ ਇਹ ਵੀ ਤੁਹਾਡੇ ਲਈ ਹੀ ਹੈ ਕਿ ਉਹ ਤੁਹਾਨੂੰ ਵੀ ਉਸ ਸਮੇਂ ਸਹਾਰਾ ਦੇਣ ਜਦੋਂ ਤੁਸੀਂ ਸਾਡੇ ਵਾਂਗ ਦੁੱਖ ਸਹੋ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਜੇ ਅਸੀਂ ਦੁੱਖ ਝੱਲਦੇ ਹਾਂ, ਤੇ ਇਹ ਤੁਹਾਡੇ ਆਰਾਮ ਅਤੇ ਮੁਕਤੀ ਲਈ ਹੈ; ਅਗਰ ਅਸੀਂ ਆਰਾਮ ਪਾਉਂਦੇ ਹਾਂ ਤਾਂ ਇਹ ਜਿਹੜਾ ਉਹਨਾਂ ਦੁੱਖਾਂ ਦੇ ਧੀਰਜ ਨਾਲ ਝੱਲਣ ਵਿੱਚ ਗੁਣਕਾਰੀ ਹੈ ਜਿਹੜੇ ਦੁੱਖ ਅਸੀਂ ਝੱਲਦੇ ਹਾਂ।
Punjabi Bible 2016 - ਪਵਿੱਤਰ ਬਾਈਬਲ O.V.
ਪਰੰਤੂ ਅਸੀਂ ਭਾਵੇਂ ਬਿਪਤਾ ਭੋਗਦੇ ਹਾਂ ਪਰ ਇਹ ਤਾਂ ਤੁਹਾਡੇ ਦਿਲਾਸੇ ਅਤੇ ਮੁਕਤੀ ਲਈ ਹੈ ਜਿਹੜਾ ਉਨ੍ਹਾਂ ਦੁਖਾਂ ਦੇ ਧੀਰਜ ਨਾਲ ਝੱਲਣ ਵਿੱਚ ਗੁਣਕਾਰੀ ਹੈ ਜੋ ਅਸੀਂ ਵੀ ਝੱਲਦੇ ਹਾਂ
Punjabi ERV
ਜੇ ਸਾਨੂੰ ਦੁਖ ਤਕਲੀਫ਼ਾਂ ਮਿਲਦੀਆਂ ਹਨ ਤਾਂ ਇਹ ਸਾਡੇ ਸੁਖ ਅਤੇ ਮੁਕਤੀ ਲਈ ਹਨ। ਜੇ ਸਾਨੂੰ ਤੁਹਾਡੇ ਕੋਲੋਂ ਦਿਲਾਸਾ ਹੈ ਤਾਂ ਇਹ ਤੁਹਾਡੇ ਦਿਲਾਸੇ ਲਈ ਹੈ। ਇਹ ਸਾਨੂੰ ਸਾਡੇ ਕਸ਼ਟਾਂ ਵਿੱਚ ਵੀ ਸਹਿਨਸ਼ੀਲ ਬਣਾਉਂਦਾ ਹੈ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਪਰੰਤੂ ਅਸੀਂ ਭਾਵੇਂ ਬਿਪਤਾ ਭੋਗਦੇ ਹਾਂ ਪਰ ਇਹ ਤਾਂ ਤੁਹਾਡੇ ਦਿਲਾਸੇ ਅਤੇ ਮੁਕਤੀ ਲਈ ਹੈ ਅਤੇ ਭਾਵੇਂ ਦਿਲਾਸਾ ਪਾਉਂਦੇ ਹਾਂ ਤਾਂ ਇਹ ਤੁਹਾਡੇ ਉਸ ਦਿਲਾਸੇ ਲਈ ਹੈ ਜਿਹੜਾ ਉਨ੍ਹਾਂ ਦੁੱਖਾਂ ਦੇ ਧੀਰਜ ਨਾਲ ਝੱਲਣ ਵਿੱਚ ਗੁਣਕਾਰੀ ਹੈ ਜੋ ਦੁੱਖ ਅਸੀਂ ਵੀ ਝੱਲਦੇ ਹਾਂ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
جے ساڈے اُتّے مُصِیبت آؤندی اے تے تُہاڈی تسلّی تے نجات لئی۔ تے جے سانُوں تسلّی مِلدی اے۔ تے تُہاڈی تسلّی دے لئی جِہدے اثر نال تُسی صبر کر کے اوہناں دُکھاں نُوں سہہ لَیندے ہو۔ جیہڑے اسی وی سہنے آں۔
Punjabi Standard Bible (Punjabi Standard Bible) 2023
ਜੇ ਅਸੀਂ ਕਸ਼ਟ ਸਹਿੰਦੇ ਹਾਂ ਤਾਂ ਇਹ ਤੁਹਾਡੇ ਦਿਲਾਸੇ ਅਤੇ ਮੁਕਤੀ ਲਈ ਹੈ; ਜੇ ਅਸੀਂ ਦਿਲਾਸਾ ਪਾਉਂਦੇ ਹਾਂ ਤਾਂ ਇਹ ਵੀ ਤੁਹਾਡੇ ਦਿਲਾਸੇ ਲਈ ਹੈ ਜਿਸ ਨਾਲ ਤੁਹਾਡੇ ਅੰਦਰ ਉਨ੍ਹਾਂ ਦੁੱਖਾਂ ਨੂੰ ਸਹਿਣ ਦਾ ਧੀਰਜ ਪੈਦਾ ਹੁੰਦਾ ਹੈ ਜੋ ਅਸੀਂ ਵੀ ਸਹਿੰਦੇ ਹਾਂ।