2 Corinthians 10:12 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਅਸੀਂ ਇਸ ਗੱਲ ਬਾਰੇ ਸੋਚਾਂਗੇ ਵੀ ਨਹੀਂ ਕਿ ਅਸੀਂ ਉਨ੍ਹਾਂ ਲੋਕਾਂ ਨਾਲ ਜੁੜ ਜਾਈਏ ਜਿਹੜੇ ਆਪਣੇ ਆਪ ਨੂੰ ਮਹੱਤਵਪੂਰਣ ਕਰਾਰ ਦਿੰਦੇ ਹਨ। ਅਸੀਂ ਆਪਣੇ ਆਪ ਦੀ ਤੁਲਨਾ ਉਨ੍ਹਾਂ ਨਾਲ ਨਹੀਂ ਕਰਦੇ। ਉਹ ਖੁਦ ਨਾਲ ਆਪਣੇ ਆਪ ਦਾ ਮੁਲਾਂਕਣ ਕਰਦੇ ਹਨ, ਅਤੇ ਆਪਣੇ ਆਪ ਦੀ ਤੁਲਨਾ ਆਪਣੇ ਆਪ ਨਾਲ ਕਰਦੇ ਹਨ। ਇਹ ਵਿਖਾਉਂਦਾ ਕਿ ਉਹ ਮੂਰਖ ਹਨ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਅਸੀਂ ਆਪਣੀ ਤੁਲਨਾ ਅਜਿਹੇ ਲੋਕਾਂ ਦੇ ਨਾਲ ਕਰਨ ਦਾ ਹੌਸਲਾ ਨਹੀਂ ਰੱਖਦੇ ਜੋ ਆਪਣੇ ਆਪ ਨੂੰ ਬਹੁਤ ਉੱਚਾ ਦਿਖਾਉਣ ਦੀ ਕੋਸ਼ਿਸ਼ ਕਰਦੇ ਹਨ । ਕਿਉਂਕਿ ਜੋ ਲੋਕ ਆਪਣੀ ਜਾਂਚ ਆਪਣੇ ਹੀ ਨਾਲ ਕਰਦੇ ਹਨ ਅਤੇ ਆਪਣੀ ਤੁਲਨਾ ਆਪਣੇ ਹੀ ਨਾਲ ਕਰਦੇ ਹਨ, ਉਹ ਵੱਡੇ ਮੂਰਖ ਹਨ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਕਿਉਂਕਿ ਸਾਡੀ ਇਹ ਹਿੰਮਤ ਨਹੀਂ ਜੋ ਅਸੀਂ ਆਪਣੇ ਆਪ ਨੂੰ ਉਹਨਾਂ ਨਾਲ ਵਿੱਚੋਂ ਕਈਆ ਨਾਲ ਤੁਲਨਾ ਕਰੀਏ। ਜਦੋਂ ਉਹ ਆਪਣੇ ਆਪ ਨੂੰ ਆਪਣੇ ਦੁਆਰਾ ਮਾਪਦੇ ਹਨ ਅਤੇ ਆਪਣੀ ਤੁਲਨਾ ਆਪਣੇ ਆਪ ਨਾਲ ਹੀ ਕਰਦੇ ਹਨ, ਤਾਂ ਉਹ ਬੁੱਧੀਮਾਨ ਨਹੀਂ ਹੁੰਦੇ।
Punjabi Bible 2016 - ਪਵਿੱਤਰ ਬਾਈਬਲ O.V.
ਕਿਉਂਕਿ ਸਾਡਾ ਇਹ ਹਿਆਉ ਨਹੀਂ ਪੈਂਦਾ ਜੋ ਅਸੀਂ ਆਪਣੇ ਆਪ ਨੂੰ ਉਨ੍ਹਾਂ ਵਿੱਚੋਂ ਕਈਆਂ ਨਾਲ ਗਿਣੀਏ ਅਥਵਾਂ ਮਿਲਾ ਮਿਲਾ ਕੇ ਵੇਖੀਏ ਜਿਹੜੇ ਆਪਣੀ ਨੇਕ ਨਾਮੀ ਜਤਾਉਂਦੇ ਹਨ ਪਰ ਓਹ ਆਪ ਹੀ ਨੂੰ ਆਪਣੇ ਆਪ ਨਾਲ ਮਿਚਾ ਮਿਚਾ ਕੇ ਅਤੇ ਆਪਣੇ ਆਪ ਨੂੰ ਆਪਣੇ ਆਪ ਨਾਲ ਮਿਲਾ ਮਿਲਾ ਕੇ ਬੇਸਮਝ ਠਹਿਰਦੇ ਹਨ
Punjabi ERV
ਅਸੀਂ ਇਸ ਗੱਲ ਬਾਰੇ ਸੋਚਾਂਗੇ ਵੀ ਨਹੀਂ ਕਿ ਅਸੀਂ ਉਨ੍ਹਾਂ ਲੋਕਾਂ ਨਾਲ ਜੁਡ਼ ਜਾਈਏ ਜਿਹਡ਼ੇ ਆਪਣੇ ਆਪ ਨੂੰ ਮਹੱਤਵਪੂਰਣ ਕਰਾਰ ਦਿੰਦੇ ਹਨ। ਅਸੀਂ ਆਪਣੇ ਆਪ ਦੀ ਤੁਲਨਾ ਉਨ੍ਹਾਂ ਨਾਲ ਨਹੀਂ ਕਰਦੇ। ਉਹ ਖੁਦ ਨਾਲ ਆਪਣੇ ਆਪ ਦਾ ਮੁਲਾਂਕਣ ਕਰਦੇ ਹਨ, ਅਤੇ ਆਪਣੇ ਆਪ ਦੀ ਤੁਲਨਾ ਆਪਣੇ ਆਪ ਨਾਲ ਕਰਦੇ ਹਨ। ਇਹ ਵਿਖਾਉਂਦਾ ਕਿ ਉਹ ਮੂਰਖ ਹਨ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਕਿਉਂਕਿ ਸਾਡੀ ਇਹ ਹਿੰਮਤ ਨਹੀਂ ਜੋ ਅਸੀਂ ਆਪਣੇ ਆਪ ਨੂੰ ਉਨ੍ਹਾਂ ਵਿੱਚੋਂ ਕਈਆਂ ਨਾਲ ਗਿਣੀਏ, ਜਾਂ ਉਨ੍ਹਾਂ ਨਾਲ ਆਪਣੇ ਆਪ ਨੂੰ ਮਿਲਾਈਏ ਜੋ ਖੁਦ ਆਪਣੀ ਵਡਿਆਈ ਕਰਦੇ ਹਨ ਅਤੇ ਆਪਣੇ ਆਪ ਦੀ ਦੂਸਰਿਆਂ ਨਾਲ ਤੁਲਣਾ ਕਰਕੇ ਮੂਰਖ ਠਹਿਰਦੇ ਹਨ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
کیوں جو ساڈے وِچ ایہہ حَوصلہ نئیں پئی اپنے آپ نُوں اوہناں بندیاں وِچ رلایئے۔ یاں اوہناں نال کوئی برابری کریئے جیہڑے اپنی نیک نامی جتاؤندے نیں۔ پر اوہ آپ ای اپنے آپ نُوں مَن کے تے اپنے آپ دی اِک دُوجے نال برابری کر کے نادان بن دے نیں۔
Punjabi Standard Bible (Punjabi Standard Bible) 2023
ਕਿਉਂਕਿ ਸਾਡਾ ਹੌਸਲਾ ਨਹੀਂ ਪੈਂਦਾ ਕਿ ਅਸੀਂ ਆਪਣੀ ਤੁਲਨਾ ਉਨ੍ਹਾਂ ਨਾਲ ਕਰੀਏ ਜਾਂ ਆਪਣੇ ਆਪ ਨੂੰ ਉਨ੍ਹਾਂ ਨਾਲ ਮਿਲਾਈਏ ਜਿਹੜੇ ਆਪਣੀ ਪ੍ਰਸ਼ੰਸਾ ਆਪੇ ਕਰਦੇ ਹਨ; ਪਰ ਜਦੋਂ ਉਹ ਆਪਣੇ ਆਪ ਨੂੰ ਆਪਣੇ ਨਾਲ ਨਾਪਦੇ ਅਤੇ ਆਪਣੇ ਆਪ ਨਾਲ ਆਪਣੀ ਤੁਲਨਾ ਕਰਦੇ ਹਨ ਤਾਂ ਬੇਸਮਝ ਠਹਿਰਦੇ ਹਨ।