2 Corinthians 10:2 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਕੁਝ ਲੋਕੀ ਸੋਚਦੇ ਨੇ ਕਿ ਅਸੀਂ ਦੁਨਿਆਦਾਰਾਂ ਵਾਂਗ ਰਹਿੰਦੇ ਹਾਂ। ਜਦੋਂ ਮੈਂ ਆਵਾਂਗਾ ਤਾਂ ਇਹੋ ਜਿਹੇ ਲੋਕਾਂ ਦੇ ਖਿਲਾਫ਼ ਮੈਂ ਬਹੁਤ ਬੇਬਾਕੀ ਤੋਂ ਕੰਮ ਲਵਾਂਗਾ। ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਜਦੋਂ ਮੈਂ ਆਵਾਂਗਾ ਤਾਂ ਮੈਨੂੰ ਅਜਿਹੀ ਬੇਬਾਕੀ ਤੁਹਾਡੇ ਨਾਲ ਨਹੀਂ ਵਰਤਣੀ ਪਵੇਗੀ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਕਿ ਜਦੋਂ ਮੈਂ ਤੁਹਾਡੇ ਕੋਲ ਆਵਾਂ ਤਾਂ ਮੈਨੂੰ ਮਜ਼ਬੂਰ ਨਾ ਕਰਨਾ ਕਿ ਮੈਨੂੰ ਉਹ ਦਲੇਰੀ ਦਿਖਾਉਣੀ ਪਵੇ ਜਿਸ ਉੱਤੇ ਮੈਨੂੰ ਭਰੋਸਾ ਹੈ ਕਿ ਮੈਂ ਉਹਨਾਂ ਦੇ ਨਾਲ ਦਲੇਰੀ ਨਾਲ ਵਰਤਾਅ ਕਰ ਸਕਦਾ ਹਾਂ ਜੋ ਸਾਨੂੰ ਸੰਸਾਰਕ ਸਮਝਦੇ ਹਨ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਮੇਰੀ ਤੁਹਾਡੇ ਅੱਗੇ ਇਹ ਬੇਨਤੀ ਹੈ ਜਦੋਂ ਮੈਂ ਉੱਥੇ ਆਵਾਂ ਤਾਂ ਮੈਨੂੰ ਉਸ ਤਰ੍ਹਾਂ ਦਲੇਰ ਨਾ ਹੋਣਾ ਪਵੇ ਜਿੰਨ੍ਹਾ ਮੈਂ ਕੁਝ ਲੋਕਾਂ ਦੇ ਪ੍ਰਤੀ ਦਲੇਰ ਹੋਣ ਦੀ ਉਮੀਦ ਕਰਦਾ ਹਾਂ ਜਿਹੜੇ ਸੋਚਦੇ ਹਨ ਕਿ ਅਸੀਂ ਇਸ ਸੰਸਾਰ ਦੇ ਅਨੁਸਾਰ ਜੀਵਨ ਜੀਉਂਦੇ ਹਾਂ।
Punjabi Bible 2016 - ਪਵਿੱਤਰ ਬਾਈਬਲ O.V.
ਮੇਰੀ ਤੁਹਾਡੇ ਅੱਗੇ ਇਹ ਮਿੰਨਤ ਹੈ ਕਿ ਭਈ ਮੈਨੂੰ ਸਨਮੁਖ ਹੋ ਕੇ ਉਸ ਭਰੋਸੇ ਨਾਲ ਦਿਲੇਰ ਨਾ ਹੋਣਾ ਪਵੇ ਜਿਹ ਦੇ ਨਾਲ ਮੈਂ ਕਈਆਂ ਉੱਤੇ ਦਿਲੇਰ ਹੋਣ ਦੀ ਦਲੀਲ ਕਰਦਾ ਹਾਂ ਜਿਹੜੇ ਸਾਨੂੰ ਸਰੀਰ ਦੇ ਅਨੁਸਾਰ ਚੱਲਣ ਵਾਲੇ ਜੇਹੇ ਸਮਝਦੇ ਹਨ
Punjabi ERV
ਕੁਝ ਲੋਕੀ ਸੋਚਦੇ ਨੇ ਕਿ ਅਸੀਂ ਦੁਨਿਆਦਾਰਾਂ ਵਾਂਗ ਰਹਿੰਦੇ ਹਾਂ। ਜਦੋਂ ਮੈਂ ਆਵਾਂਗਾ ਤਾਂ ਇਹੋ ਜਿਹੇ ਲੋਕਾਂ ਦੇ ਖਿਲਾਫ਼ ਮੈਂ ਬਹੁਤ ਬੇਬਾਕੀ ਤੋਂ ਕੰਮ ਲਵਾਂਗਾ। ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਜਦੋਂ ਮੈਂ ਆਵਾਂਗਾ ਤਾਂ ਮੈਨੂੰ ਅਜਿਹੀ ਬੇਬਾਕੀ ਤੁਹਾਡੇ ਨਾਲ ਨਹੀਂ ਵਰਤਣੀ ਪਵੇਗੀ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਮੇਰੀ ਤੁਹਾਡੇ ਅੱਗੇ ਇਹ ਮਿੰਨਤ ਹੈ ਜੋ ਮੈਨੂੰ ਸ਼ਾਮਲ ਹੋ ਕੇ ਉਸ ਭਰੋਸੇ ਨਾਲ ਦਲੇਰ ਨਾ ਹੋਣਾ ਪਵੇ ਜਿਸ ਦੇ ਨਾਲ ਮੈਂ ਕਈਆਂ ਲਈ ਦਲੇਰ ਹੋਣ ਦੀ ਦਲੀਲ ਕਰਦਾ ਹਾਂ ਜਿਹੜੇ ਸਾਨੂੰ ਸਰੀਰ ਦੇ ਅਨੁਸਾਰ ਚੱਲਣ ਵਾਲਿਆਂ ਵਰਗੇ ਸਮਝਦੇ ਹਨ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
سگوں مِنّت کرنا آں۔ پئی مَینُوں حاضر ہو کے اوس بے دھڑکی نال دلیر نا ہونا پَوے جِس نال مَیں کئیاں لوکاں اُتّے دلیر ہون دا اِرادہ کرنا آں جیہڑے سانُوں ایس طرح سمجھدے نیں۔ پئی اسی جِسم دے سببّوں زِندگی کٹنے آں۔
Punjabi Standard Bible (Punjabi Standard Bible) 2023
ਮੇਰੀ ਇਹ ਬੇਨਤੀ ਹੈ ਕਿ ਜਦੋਂ ਮੈਂ ਉੱਥੇ ਆਵਾਂ ਤਾਂ ਮੈਨੂੰ ਦਲੇਰੀ ਨਾਲ ਅਜਿਹੀ ਸਖ਼ਤੀ ਨਾ ਵਿਖਾਉਣੀ ਪਵੇ ਜਿਹੀ ਮੈਂ ਉਨ੍ਹਾਂ ਲੋਕਾਂ ਦੇ ਪ੍ਰਤੀ ਵਿਖਾਉਣ ਲਈ ਸੋਚਦਾ ਹਾਂ ਜਿਹੜੇ ਸਾਨੂੰ ਸਰੀਰ ਦੇ ਅਨੁਸਾਰ ਚੱਲਣ ਵਾਲੇ ਸਮਝਦੇ ਹਨ।