2 Corinthians 10:5 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਅਤੇ ਅਸੀਂ ਹਰ ਗੁਮਾਨ ਭਰੀ ਗੱਲ ਦਾ ਨਾਸ਼ ਕਰਦੇ ਹਾਂ ਜਿਹੜੀ ਪਰਮੇਸ਼ੁਰ ਦੇ ਗਿਆਨ ਦੇ ਖਿਲਾਫ਼ ਆਪਣੇ ਆਪ ਨੂੰ ਵੱਧਾਉਂਦੀ ਹੈ। ਅਤੇ ਅਸੀਂ ਹਰ ਵਿੱਚਾਰ ਨੂੰ ਫ਼ੜਦੇ ਹਾਂ ਅਤੇ ਇਸ ਨੂੰ ਨਿਰਹੰਕਾਰ ਬਣਾਕੇ ਮਸੀਹ ਦੇ ਆਗਿਆਕਾਰ ਬਣਾਉਂਦੇ ਹਾਂ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਅਸੀਂ ਪਰਮੇਸ਼ਰ ਦੇ ਗਿਆਨ ਦਾ ਵਿਰੋਧ ਕਰਨ ਵਾਲੀ ਹਰ ਰੁਕਾਵਟ ਨੂੰ ਦੂਰ ਕਰਦੇ ਹਾਂ ਅਤੇ ਇਸ ਤਰ੍ਹਾਂ ਅਸੀਂ ਹਰ ਵਿਚਾਰ ਨੂੰ ਕੈਦੀ ਬਣਾ ਕੇ ਉਸ ਨੂੰ ਮਸੀਹ ਦੇ ਆਗਿਆਕਾਰੀ ਬਣਾਉਂਦੇ ਹਾਂ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਸੋ ਅਸੀਂ ਵਹਿਮਾਂ ਨੂੰ ਅਤੇ ਹਰ ਇੱਕ ਉੱਚੀ ਗੱਲ ਨੂੰ ਜਿਹੜੀ ਪਰਮੇਸ਼ਵਰ ਦੇ ਗਿਆਨ ਦੇ ਵਿਰੁੱਧ ਸਿਰ ਚੁੱਕਦੀ ਹੈ, ਢਾਹ ਦਿੰਦੇ ਹਾਂ ਅਤੇ ਹਰ ਇੱਕ ਵਿਚਾਰ ਉੱਤੇ ਕਾਬੂ ਪਾਉਂਦੇ ਹਾਂ ਤਾਂ ਜੋ ਉਸ ਮਸੀਹ ਦੇ ਆਗਿਆਕਾਰੀ ਹੋਈਏ।
Punjabi Bible 2016 - ਪਵਿੱਤਰ ਬਾਈਬਲ O.V.
ਸੋ ਅਸੀਂ ਵਹਿਮਾਂ ਨੂੰ ਅਤੇ ਹਰ ਇੱਕ ਉੱਚੀ ਗੱਲ ਨੂੰ ਜਿਹੜੀ ਪਰਮੇਸ਼ੁਰ ਦੇ ਗਿਆਨ ਦੇ ਵਿਰੁੱਧ ਸਿਰ ਚੁੱਕਦੀ ਹੈ ਢਾਹ ਦਿੰਦੇ ਹਾਂ ਅਤੇ ਹਰ ਇੱਕ ਖਿਆਲ ਨੂੰ ਬੰਧਨ ਵਿੱਚ ਲਿਆਉਂਦੇ ਹਾਂ ਭਈ ਉਹ ਮਸੀਹ ਦਾ ਆਗਿਆਕਾਰ ਹੋਵੇ
Punjabi ERV
ਅਤੇ ਅਸੀਂ ਹਰ ਗੁਮਾਨ ਭਰੀ ਗੱਲ ਦਾ ਨਾਸ਼ ਕਰਦੇ ਹਾਂ ਜਿਹਡ਼ੀ ਪਰਮੇਸ਼ੁਰ ਦੇ ਗਿਆਨ ਦੇ ਖਿਲਾਫ਼ ਆਪਣੇ ਆਪ ਨੂੰ ਵਧਾਉਂਦੀ ਹੈ। ਅਤੇ ਅਸੀਂ ਹਰ ਵਿਚਾਰ ਨੂੰ ਫ਼ਡ਼ਦੇ ਹਾਂ ਅਤੇ ਇਸਨੂੰ ਨਿਰਹੰਕਾਰ ਬਣਾਕੇ ਮਸੀਹ ਦੇ ਆਗਿਆਕਾਰ ਬਣਾਉਂਦੇ ਹਾਂ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਸੋ ਅਸੀਂ ਵਹਿਮਾਂ ਨੂੰ ਅਤੇ ਹਰ ਇੱਕ ਉੱਚੀ ਗੱਲ ਨੂੰ ਜਿਹੜੀ ਪਰਮੇਸ਼ੁਰ ਦੇ ਗਿਆਨ ਦੇ ਵਿਰੁੱਧ ਸਿਰ ਚੁੱਕਦੀ ਹੈ, ਢਾਹ ਦਿੰਦੇ ਹਾਂ ਅਤੇ ਹਰ ਇੱਕ ਵਿਚਾਰ ਉੱਤੇ ਕਾਬੂ ਪਾਉਂਦੇ ਹਾਂ ਜੋ ਉਹ ਮਸੀਹ ਦਾ ਆਗਿਆਕਾਰ ਹੋਵੇ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
سو اسی وہماں تے ہر اُچّی شے نُوں جِس خُدا دی پہچان دے برخلاف سِر چُکیا ہویا اے۔ ڈھاہ دینے آں۔ تے ہر اِک خیال نُوں قید کر کے مسِیح دا تابعدار بنا دینے آں۔
Punjabi Standard Bible (Punjabi Standard Bible) 2023
ਅਤੇ ਪਰਮੇਸ਼ਰ ਦੇ ਗਿਆਨ ਦੇ ਵਿਰੁੱਧ ਉੱਠਣ ਵਾਲੇ ਹਰੇਕ ਤਰਕ ਅਤੇ ਉੱਚੀ ਗੱਲ ਨੂੰ ਰੱਦ ਕਰਦੇ ਹਾਂ ਅਤੇ ਹਰੇਕ ਵਿਚਾਰ ਨੂੰ ਬੰਦੀ ਬਣਾ ਕੇ ਮਸੀਹ ਦਾ ਆਗਿਆਕਾਰੀ ਬਣਾ ਦਿੰਦੇ ਹਾਂ;