2 Corinthians 11:13 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਇਹ ਲੋਕੀ ਸੱਚੇ ਰਸੂਲ ਨਹੀਂ ਹਨ। ਉਹ ਅਜਿਹੇ ਕਰਿੰਦੇ ਹਨ ਜੋ ਝੂਠ ਬੋਲਦੇ ਹਨ। ਉਹ ਮਸੀਹ ਦੇ ਰਸੂਲਾਂ ਵਾਂਗ ਦਿਖਣ ਲਈ ਭੇਸ ਬਦਲ ਲੈਂਦੇ ਹਨ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਇਹੋ ਜਿਹੇ ਲੋਕ ਝੂਠੇ ਰਸੂਲ ਹਨ । ਉਹ ਧੋਖੇਬਾਜ਼ ਹਨ ਕਿਉਂਕਿ ਉਹ ਦਿਖਾਵੇ ਦੇ ਲਈ ਆਪਣੇ ਆਪ ਨੂੰ ਮਸੀਹ ਦੇ ਰਸੂਲ ਦੱਸਦੇ ਹਨ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਕਿਉਂ ਜੋ ਇਸ ਤਰ੍ਹਾ ਦੇ ਲੋਕ ਝੂਠੇ ਰਸੂਲ, ਅਤੇ ਛਲ ਕਰਨ ਵਾਲੇ ਹਨ, ਜੋ ਮਸੀਹ ਦੇ ਰਸੂਲ ਹੋਣ ਦਾ ਦਿਖਾਵਾ ਕਰਦੇ ਹਨ।
Punjabi Bible 2016 - ਪਵਿੱਤਰ ਬਾਈਬਲ O.V.
ਕਿਉਂ ਜੋ ਏਹੋ ਜੇਹੇ ਲੋਕ ਝੂਠੇ ਰਸੂਲ ਅਤੇ ਛਲ ਵਲ ਕਰਨ ਵਾਲੇ ਹਨ ਜੋ ਆਪਣੇ ਰੂਪ ਨੂੰ ਮਸੀਹ ਦੇ ਰਸੂਲਾਂ ਦੇ ਰੂਪ ਵਿੱਚ ਵਟਾਉਂਦੇ ਹਨ
Punjabi ERV
ਇਹ ਲੋਕੀ ਸੱਚੇ ਰਸੂਲ ਨਹੀਂ ਹਨ। ਉਹ ਅਜਿਹੇ ਕਰਿੰਦੇ ਹਨ ਜੋ ਝੂਠ ਬੋਲਦੇ ਹਨ। ਉਹ ਮਸੀਹ ਦੇ ਰਸੂਲਾਂ ਵਾਂਗ ਦਿਖਣ ਲਈ ਭੇਸ ਬਦਲ ਲੈਂਦੇ ਹਨ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਕਿਉਂ ਜੋ ਇਹੋ ਜਿਹੇ ਲੋਕ ਝੂਠੇ ਰਸੂਲ ਅਤੇ ਛਲ ਵਲ ਕਰਨ ਵਾਲੇ ਹਨ ਜੋ ਆਪਣੇ ਰੂਪ ਨੂੰ ਮਸੀਹ ਦੇ ਰਸੂਲਾਂ ਦੇ ਰੂਪ ਵਿੱਚ ਬਦਲਦੇ ਹਨ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
کیوں جو اجیہے لوک جُھوٹھے رسُول تے دغابازی دے کمّ کرن والے نیں تے اپنے آپ نُوں مسِیح دے رسُولاں جیہے بناندے نیں۔
Punjabi Standard Bible (Punjabi Standard Bible) 2023
ਕਿਉਂਕਿ ਅਜਿਹੇ ਲੋਕ ਝੂਠੇ ਰਸੂਲ, ਧੋਖਾ ਕਰਨ ਵਾਲੇ ਅਤੇ ਮਸੀਹ ਦੇ ਰਸੂਲਾਂ ਦਾ ਭੇਸ ਧਾਰਦੇ ਹਨ;