2 Corinthians 11:20 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਮੈਂ ਜਾਣਦਾ ਹਾਂ ਕਿ ਤੁਸੀਂ ਤਹਮਾਲ ਤੋਂ ਕੰਮ ਲਵੋਂਗੇ ਕਿਉਂਕਿ ਤੁਸੀਂ ਉਸ ਵਿਅਕਤੀ ਨਾਲ ਵੀ ਨਿਮ੍ਰ ਹੋ ਜਿਹੜਾ ਤੁਹਾਥੋਂ ਗਲਤ ਗੱਲਾਂ ਕਰਾਉਂਦਾ ਹੈ ਅਤੇ ਤੁਹਾਨੂੰ ਵਰਤਦਾ ਹੈ। ਤੁਸੀਂ ਉਨ੍ਹਾਂ ਲੋਕਾਂ ਨਾਲ ਤਹਮਾਲ ਤੋਂ ਕੰਮ ਲੈਂਦੇ ਹੋ ਜਿਹੜੇ ਤੁਹਾਡੇ ਨਾਲ ਛਲ ਕਰਦੇ ਹਨ, ਜਾਂ ਜਿਹੜੇ ਸੋਚਦੇ ਹਨ ਕਿ ਉਹ ਤੁਹਾਡੇ ਨਾਲੋਂ ਬੇਹਤਰ ਹਨ, ਜਾਂ ਤੁਹਾਨੂੰ ਥੱਪੜ ਮਾਰਦੇ ਹਨ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਜਦੋਂ ਤੁਹਾਡੇ ਉੱਤੇ ਕੋਈ ਹੁਕਮ ਚਲਾਉਂਦਾ ਹੈ, ਤੁਹਾਡੇ ਤੋਂ ਆਪਣਾ ਮਤਲਬ ਕੱਢਦਾ ਹੈ, ਤੁਹਾਨੂੰ ਧੋਖਾ ਦਿੰਦਾ ਹੈ, ਆਪਣੇ ਆਪ ਨੂੰ ਉੱਚਾ ਕਰਦਾ ਹੈ ਅਤੇ ਤੁਹਾਡੇ ਮੂੰਹ ਉੱਤੇ ਚਪੇੜ ਮਾਰਦਾ ਹੈ ਤੁਸੀਂ ਉਸ ਨੂੰ ਸਹਿ ਲੈਂਦੇ ਹੋ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਦਰਅਸਲ, ਤੁਸੀਂ ਸਹਾਰ ਲੈਂਦੇ ਹੋ, ਜਦੋਂ ਤੁਹਾਨੂੰ ਕੋਈ ਗੁਲਾਮ ਬਣਾਉਂਦਾ ਹੈ, ਜਾਂ ਤੁਹਾਡਾ ਸੋਸ਼ਣ ਕਰਦਾ ਹੈ, ਜਾਂ ਤੁਹਾਡਾ ਫ਼ਾਇਦਾ ਉਠਾਉਂਦਾ ਹੈ, ਆਪਣੇ ਆਪ ਨੂੰ ਉੱਚਿਆਂ ਕਰਦਾ ਹੈ, ਜਦ ਕੋਈ ਤੁਹਾਡੇ ਮੂੰਹ ਤੇ ਚਪੇੜਾਂ ਮਾਰਦਾ ਹੈ।
Punjabi Bible 2016 - ਪਵਿੱਤਰ ਬਾਈਬਲ O.V.
ਜਦ ਕੋਈ ਤੁਹਾਨੂੰ ਗੁਲਾਮੀ ਵਿੱਚ ਲਿਆਉਂਦਾ ਹੈ, ਜਦ ਕੋਈ ਤੁਹਾਨੂੰ ਚੱਟ ਕਰ ਜਾਂਦਾ ਹੈ, ਜਦ ਕੋਈ ਤੁਹਾਨੂੰ ਬੰਧਨ ਵਿੱਚ ਲਿਆਉਂਦਾ ਹੈ, ਜਦ ਕੋਈ ਆਪਣੇ ਆਪ ਨੂੰ ਉੱਚਿਆਂ ਕਰਦਾ ਹੈ, ਜਦ ਕੋਈ ਤੁਹਾਡੇ ਮੂੰਹ ਉੱਤੇ ਚਪੇੜਾਂ ਮਾਰਦਾ ਹੈ, ਤਦ ਤੁਸੀਂ ਸਹਾਰ ਲੈਂਦੇ ਹੋ
Punjabi ERV
ਮੈਂ ਜਾਣਦਾ ਹਾਂ ਕਿ ਤੁਸੀਂ ਤਹੱਮਲ ਤੋਂ ਕੰਮ ਲਵੋਂਗੇ ਕਿਉਂਕਿ ਤੁਸੀਂ ਉਸ ਵਿਅਕਤੀ ਨਾਲ ਵੀ ਨਿਮ੍ਰ ਹੋ ਜਿਹਡ਼ਾ ਤੁਹਾਥੋਂ ਗਲਤ ਗੱਲਾਂ ਕਰਾਉਂਦਾ ਹੈ ਅਤੇ ਤੁਹਾਨੂੰ ਵਰਤਦਾ ਹੈ। ਤੁਸੀਂ ਉਨ੍ਹਾਂ ਲੋਕਾਂ ਨਾਲ ਤਹੱਮਲ ਤੋਂ ਕੰਮ ਲੈਂਦੇ ਹੋ ਜਿਹਡ਼ੇ ਤੁਹਾਡੇ ਨਾਲ ਛਲ ਕਰਦੇ ਹਨ, ਜਾਂ ਜਿਹਡ਼ੇ ਸੋਚਦੇ ਹਨ ਕਿ ਉਹ ਤੁਹਾਡੇ ਨਾਲੋਂ ਬਿਹਤਰ ਹਨ, ਜਾਂ ਤੁਹਾਨੂੰ ਥੱਪਡ਼ ਮਾਰਦੇ ਹਨ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਜਦ ਕੋਈ ਤੁਹਾਨੂੰ ਗੁਲਾਮ ਬਣਾਉਂਦਾ ਹੈ, ਜਦ ਕੋਈ ਤੁਹਾਨੂੰ ਖਾਲੀ ਕਰ ਦਿੰਦਾ ਹੈ, ਜਦ ਕੋਈ ਤੁਹਾਨੂੰ ਬੰਧਨ ਵਿੱਚ ਫਸਾਉਂਦਾ ਹੈ, ਜਦ ਕੋਈ ਆਪਣੇ ਆਪ ਨੂੰ ਉੱਚਿਆਂ ਕਰਦਾ ਹੈ, ਜਦ ਕੋਈ ਤੁਹਾਡੇ ਮੂੰਹ ਉੱਤੇ ਚਪੇੜਾਂ ਮਾਰਦਾ ਹੈ, ਤਦ ਤੁਸੀਂ ਸਹਾਰ ਲੈਂਦੇ ਹੋ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
جد کوئی تُہانوں غلام بناندا اے یا کھا لَیندا اے۔ یا پھسا لَیندا اے۔ یا اپنے آپ نُوں وَڈا بناندا اے۔ یا تُہاڈے مُنھ اُتّے چپیڑ مار دا اے۔ تے تُسی سہہ لَیندے ہو۔
Punjabi Standard Bible (Punjabi Standard Bible) 2023
ਕਿਉਂਕਿ ਜੇ ਕੋਈ ਤੁਹਾਨੂੰ ਗੁਲਾਮ ਵੀ ਬਣਾ ਲੈਂਦਾ ਹੈ, ਜਾਂ ਤੁਹਾਨੂੰ ਲੁੱਟ ਲੈਂਦਾ ਹੈ, ਜਾਂ ਤੁਹਾਡੇ ਕੋਲੋਂ ਖੋਹ ਲੈਂਦਾ ਹੈ, ਜਾਂ ਆਪਣੇ ਆਪ ਨੂੰ ਵੱਡਾ ਬਣਾਉਂਦਾ ਹੈ, ਜਾਂ ਤੁਹਾਡੇ ਮੂੰਹ ਉੱਤੇ ਚਪੇੜ ਮਾਰ ਦਿੰਦਾ ਹੈ ਤਾਂ ਤੁਸੀਂ ਇਹ ਸਭ ਸਹਿ ਲੈਂਦੇ ਹੋ।