2 Corinthians 11:25 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਤਿੰਨ ਵੱਖ-ਵੱਖ ਸਮਿਆਂ ਤੇ ਮੈਨੂੰ ਸਲਾਖਾਂ ਨਾਲ ਕੁੱਟਿਆ ਗਿਆ ਸੀ। ਇੱਕ ਵਾਰੀ ਤਾਂ ਮੈਨੂੰ ਪੱਥਰਾਂ ਨਾਲ ਮਾਰ ਹੀ ਦਿੱਤਾ ਗਿਆ ਸੀ। ਤਿੰਨ ਵਾਰੀ ਮੈਂ ਉਨ੍ਹਾਂ ਜਹਾਜ਼ਾਂ ਵਿੱਚ ਸਾਂ ਜਿਹੜੇ ਤਬਾਹ ਹੋ ਗਏ, ਅਤੇ ਇਨ੍ਹਾਂ ਵਿੱਚੋਂ ਇੱਕ ਮੌਕੇ ਤੇ ਮੈਂ ਇੱਕ ਰਾਤ ਅਤੇ ਇੱਕ ਦਿਨ ਸਮੁੰਦਰ ਵਿੱਚ ਗੁਜਾਰੇ ਹਨ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਤਿੰਨ ਵਾਰ ਬੈਂਤਾਂ ਨਾਲ ਮਾਰ ਖਾਧੀ, ਇੱਕ ਵਾਰੀ ਪਥਰਾਓ ਕੀਤਾ ਗਿਆ, ਤਿੰਨ ਵਾਰੀ ਸਮੁੰਦਰੀ ਜਹਾਜ਼ ਦੀ ਤਬਾਹੀ ਵਿੱਚ ਫਸਿਆ । ਇੱਥੋਂ ਤੱਕ ਕਿ ਇੱਕ ਵਾਰ ਮੈਂ ਇੱਕ ਦਿਨ ਅਤੇ ਇੱਕ ਰਾਤ ਖੁੱਲ੍ਹੇ ਸਮੁੰਦਰ ਵਿੱਚ ਬਿਤਾਈ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਤਿੰਨ ਵਾਰ ਬੈਂਤਾ ਨਾਲ ਕੁੱਟਿਆ ਗਿਆ, ਇੱਕ ਪਥਰਾਓ ਹੋਇਆ, ਤਿੰਨ ਵਾਰ ਕਿਸ਼ਤੀ ਦੇ ਟੁੱਟਣ ਦੇ ਕਾਰਨ ਦੁੱਖ ਭੋਗਿਆ, ਇੱਕ ਦਿਨ ਅਤੇ ਰਾਤ ਖੁਲ੍ਹੇ ਸਮੁੰਦਰ ਵਿੱਚ ਕੱਟਿਆ।
Punjabi Bible 2016 - ਪਵਿੱਤਰ ਬਾਈਬਲ O.V.
ਮੈਂ ਤਿੰਨ ਵਾਰੀ ਬੈਂਤਾਂ ਦੀ ਮਾਰ ਖਾਧੀ, ਇੱਕ ਵਾਰੀ ਪਥਰਾਉ ਹੋਇਆ, ਤਿੰਨ ਵਾਰੀ ਬੇੜੇ ਦੇ ਗਰਕਣ ਤੋਂ ਦੁਖ ਭੋਗਿਆ, ਇੱਕ ਰਾਤ ਦਿਨ ਸਮੁੰਦਰ ਵਿੱਚ ਕੱਟਿਆ
Punjabi ERV
ਤਿੰਨ ਵੱਖ-ਵੱਖ ਸਮਿਆਂ ਤੇ ਮੈਨੂੰ ਸਲਾਖਾਂ ਨਾਲ ਕੁਟਿਆ ਗਿਆ ਸੀ। ਇੱਕ ਵਾਰੀ ਤਾਂ ਮੈਨੂੰ ਪਥ੍ਥਰਾਂ ਨਾਲ ਮਾਰ ਹੀ ਦਿੱਤਾ ਗਿਆ ਸੀ। ਤਿੰਨ ਵਾਰੀ ਮੈਂ ਉਨ੍ਹਾਂ ਜਹਾਜ਼ਾਂ ਵਿੱਚ ਸਾਂ ਜਿਹਡ਼ੇ ਤਬਾਹ ਹੋ ਗਏ, ਅਤੇ ਇਨ੍ਹਾਂ ਵਿੱਚੋਂ ਇੱਕ ਮੌਕੇ ਤੇ ਮੈਂ ਇੱਕ ਰਾਤ ਅਤੇ ਇੱਕ ਦਿਨ ਸਮੁੰਦਰ ਵਿੱਚ ਗੁਜਾਰੇ ਹਨ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਮੈਂ ਤਿੰਨ ਵਾਰ ਬੈਂਤਾਂ ਦੀ ਮਾਰ ਖਾਧੀ, ਇੱਕ ਵਾਰ ਪਥਰਾਉ ਹੋਇਆ, ਤਿੰਨ ਵਾਰ ਬੇੜੇ ਦੇ ਟੁੱਟਣ ਦੇ ਕਾਰਨ ਦੁੱਖ ਭੋਗਿਆ, ਇੱਕ ਰਾਤ-ਦਿਨ ਸਮੁੰਦਰ ਵਿੱਚ ਕੱਟਿਆ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تِنّ واری بیَنت کھادے اِک وار پتّھراں نال ماریا گیا۔ تِنّ واری جہاز ٹُٹن دی بلا وِچ پیا۔ اِک رات دِن سمُندر وِچ کَٹیا۔
Punjabi Standard Bible (Punjabi Standard Bible) 2023
ਤਿੰਨ ਵਾਰ ਬੈਂਤਾਂ ਨਾਲ ਕੁੱਟਿਆ ਗਿਆ, ਇੱਕ ਵਾਰ ਪਥਰਾਓ ਕੀਤਾ ਗਿਆ, ਤਿੰਨ ਵਾਰ ਮੇਰਾ ਜਹਾਜ਼ ਟੁੱਟਾ, ਇੱਕ ਰਾਤ ਅਤੇ ਦਿਨ ਮੈਂ ਡੂੰਘੇ ਸਮੁੰਦਰ ਵਿੱਚ ਕੱਟਿਆ।