2 Corinthians 11:26 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਮੈਂ ਬਹੁਤ ਸਾਰੀਆਂ ਛੋਟੀਆਂ ਯਾਤਰਾਵਾਂ ਆਪਣੇ ਜਿੰਮੇ ਲਈਆਂ ਹਨ। ਮੈਂ ਦਰਿਆਵਾਂ, ਡਾਕੂਆਂ, ਆਪਣੇ ਸਹਿਯੋਗੀਆਂ ਅਤੇ ਗੈਰ ਯਹੂਦੀਆਂ ਵੱਲੋਂ ਖਤਰੇ ਦਾ ਸਾਹਮਣਾ ਕਰ ਰਿਹਾ ਸੀ। ਮੈਂ ਸ਼ਹਿਰਾਂ ਵਿੱਚ ਖਤਰਾ ਝੱਲਿਆ ਅਤੇ ਉਨ੍ਹਾਂ ਥਾਵਾਂ ਵਿੱਚ ਜਿੱਥੇ ਕੋਈ ਨਹੀਂ ਰਹਿੰਦਾ ਅਤੇ ਸਮੁੰਦਰ ਉੱਤੇ ਵੀ। ਅਤੇ ਮੈਂ ਉਨ੍ਹਾਂ ਲੋਕਾਂ ਦੇ ਸੰਗ ਵਿੱਚ ਵੀ ਖਤਰੇ ਵਿੱਚ ਪਿਆ ਹਾਂ ਜਿਹੜੇ ਆਖਦੇ ਹਨ ਕਿ ਉਹ ਭਰਾ ਹਨ ਪਰ ਉਹ ਸੱਚ ਮੁੱਚ ਭਰਾ ਨਹੀਂ ਹਨ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਮੈਨੂੰ ਅਣਗਿਣਤ ਸਫ਼ਰ ਕਰਨੇ ਪਏ, ਜਿਹਨਾਂ ਵਿੱਚ ਮੈਨੂੰ ਦਰਿਆਵਾਂ ਦੇ ਖ਼ਤਰੇ, ਡਾਕੂਆਂ ਦੇ ਖ਼ਤਰੇ, ਆਪਣੇ ਲੋਕਾਂ ਦੇ ਖ਼ਤਰੇ, ਪਰਾਈਆਂ ਕੌਮਾਂ ਦੇ ਖ਼ਤਰੇ, ਸ਼ਹਿਰਾਂ ਦੇ ਖ਼ਤਰੇ, ਉਜਾੜ ਦੇ ਖ਼ਤਰੇ, ਸਮੁੰਦਰੀ ਖ਼ਤਰੇ ਅਤੇ ਝੂਠੇ ਭਰਾਵਾਂ ਦੇ ਖ਼ਤਰਿਆਂ ਦਾ ਸਾਹਮਣਾ ਕਰਨਾ ਪਿਆ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਬਹੁਤ ਵਾਰ ਯਾਤਰਾਵਾਂ ਵਿੱਚ, ਦਰਿਆਵਾਂ ਦੇ ਖਤਰਿਆ ਵਿੱਚ, ਡਾਕੂਆਂ ਦੇ ਖਤਰਿਆ ਵਿੱਚ, ਯਹੂਦਿਆ ਦੇ ਵੱਲੋਂ ਖਤਰੇ, ਗ਼ੈਰ-ਯਹੂਦੀਆਂ ਦੇ ਵੱਲੋ ਖਤਰੇ; ਸ਼ਹਿਰ ਦੇ ਖਤਰਿਆ ਵਿੱਚ, ਉਜਾੜ ਦੇ ਖਤਰਿਆ ਵਿੱਚ, ਅਤੇ ਝੂਠੇ ਵਿਸ਼ਵਾਸੀ ਦੇ ਖਤਰੇ ਦਾ ਵੀ ਸਾਹਮਣਾ ਕਰਨਾ ਪਿਆ।
Punjabi Bible 2016 - ਪਵਿੱਤਰ ਬਾਈਬਲ O.V.
ਬਹੁਤ ਵਾਰ ਪੈਂਡਿਆਂ ਵਿੱਚ, ਦਰਿਆਵਾਂ ਦਿਆਂ ਭੌਜਲਾਂ ਵਿੱਚ, ਡਾਕੂਆਂ ਦਿਆਂ ਭੌਜਲਾਂ ਵਿੱਚ, ਆਪਣੀ ਕੌਮ ਵੱਲੋਂ ਭੌਜਲਾਂ ਵਿੱਚ, ਪਰਾਈਆਂ ਕੌਮਾਂ ਦੀ ਵੱਲੋਂ ਭੌਜਲਾਂ ਵਿੱਚ, ਨਗਰ ਦਿਆਂ ਭੌਜਲਾਂ ਵਿੱਚ, ਉਜਾੜ ਦਿਆਂ ਭੌਜਲਾਂ ਵਿੱਚ, ਸਮੁੰਦਰ ਦਿਆਂ ਭੌਜਲਾਂ ਵਿੱਚ, ਖੋਟੇ ਭਰਾਵਾਂ ਦਿਆਂ ਭੌਜਲਾਂ ਵਿੱਚ
Punjabi ERV
ਮੈਂ ਬਹੁਤ ਸਾਰੀਆਂ ਛੋਟੀਆਂ ਯਾਤਰਾਵਾਂ ਆਪਣੇ ਜਿੰਮੇ ਲਈਆਂ ਹਨ। ਮੈਂ ਦਰਿਆਵਾਂ, ਡਾਕੂਆਂ, ਆਪਣੇ ਸਹਿਯੋਗੀਆਂ ਅਤੇ ਗੈਰ ਯਹੂਦੀਆਂ ਵੱਲੋਂ ਖਤਰੇ ਦਾ ਸਾਮ੍ਹਣਾ ਕਰ ਰਿਹਾ ਸੀ। ਮੈਂ ਸ਼ਹਿਰਾਂ ਵਿੱਚ ਖਤਰਾ ਝਲਿਆ ਅਤੇ ਉਨ੍ਹਾਂ ਥਾਵਾਂ ਵਿੱਚ ਜਿਥੇ ਕੋਈ ਨਹੀਂ ਰਹਿੰਦਾ ਅਤੇ ਸਮੁੰਦਰ ਉੱਤੇ ਵੀ। ਅਤੇ ਮੈਂ ਉਨ੍ਹਾਂ ਲੋਕਾਂ ਦੇ ਸੰਗ ਵਿੱਚ ਵੀ ਖਤਰੇ ਵਿੱਚ ਪਿਆ ਹਾਂ ਜਿਹਡ਼ੇ ਆਖਦੇ ਹਨ ਕਿ ਉਹ ਭਰਾ ਹਨ ਪਰ ਉਹ ਸੱਚ ਮੁੱਚ ਭਰਾ ਨਹੀਂ ਹਨ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਬਹੁਤ ਵਾਰ ਯਾਤਰਾਵਾਂ ਵਿੱਚ, ਦਰਿਆਵਾਂ ਦੇ ਜੋਖਮਾਂ ਵਿੱਚ, ਡਾਕੂਆਂ ਦੇ ਜੋਖਮਾਂ ਵਿੱਚ, ਆਪਣੀ ਕੌਮ ਵੱਲੋਂ ਜੋਖਮਾਂ ਵਿੱਚ, ਪਰਾਈਆਂ ਕੌਮਾਂ ਦੀ ਵੱਲੋਂ ਜੋਖਮਾਂ ਵਿੱਚ, ਨਗਰ ਦੇ ਜੋਖਮਾਂ ਵਿੱਚ, ਉਜਾੜ ਦੇ ਜੋਖਮਾਂ ਵਿੱਚ, ਸਮੁੰਦਰ ਦੇ ਜੋਖਮਾਂ ਵਿੱਚ, ਖੋਟੇ ਭਰਾਵਾਂ ਦੇ ਜੋਖਮਾਂ ਵਿੱਚ,
Punjabi Revised 2020 (Arabic Script) (پنجابی نواں عہد نامہ نظرثانی شدہ چھپائی)
مَیں کئی واری سفراں وِچ۔ دریاواں دے خطریاں وِچ۔ ڈاکُوؤاں دے خطریاں وِچ۔ اپنی قوم توں خطریاں وِچ۔ غیر قوماں توں خطریاں وِچ۔ شہر دیاں خطریاں وِچ۔ بیابان دیاں خطریاں وِچ۔ سمُندر دیاں خطریاں وِچ۔ جُھوٹھے بھراواں دے خطریاں وِچ۔
Punjabi Standard Bible (Punjabi Standard Bible) 2023
ਅਕਸਰ ਮੈਂ ਯਾਤਰਾਵਾਂ ਵਿੱਚ, ਨਦੀਆਂ ਦੇ ਖ਼ਤਰਿਆਂ ਵਿੱਚ, ਡਾਕੂਆਂ ਦੇ ਖ਼ਤਰਿਆਂ ਵਿੱਚ, ਆਪਣੀ ਜਾਤੀ ਦੇ ਲੋਕਾਂ ਵੱਲੋਂ ਖ਼ਤਰਿਆਂ ਵਿੱਚ, ਪਰਾਈਆਂ ਕੌਮਾਂ ਵੱਲੋਂ ਖ਼ਤਰਿਆਂ ਵਿੱਚ, ਨਗਰ ਦੇ ਖ਼ਤਰਿਆਂ ਵਿੱਚ, ਉਜਾੜ ਦੇ ਖ਼ਤਰਿਆਂ ਵਿੱਚ, ਸਮੁੰਦਰ ਦੇ ਖ਼ਤਰਿਆਂ ਵਿੱਚ, ਝੂਠੇ ਭਾਈਆਂ ਦੇ ਖ਼ਤਰਿਆਂ ਵਿੱਚ,