2 Corinthians 11:27 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਮੈਂ ਸਖਤ ਅਤੇ ਥਕਾ ਦੇਣ ਵਾਲਾ ਕਾਰਜ ਵੀ ਕੀਤਾ ਹੈ। ਮੈਂ ਬਹੁਤ ਵਾਰ ਬਿਨ ਨੀਂਦੋਂ ਗਿਆ। ਮੈਂ ਭੁੱਖ ਅਤੇ ਪਿਆਸ ਮਹਿਸੂਸ ਕੀਤੀ। ਬਹੁਤ ਵਾਰੀ ਮੇਰੇ ਕੋਲ ਖਾਣ ਲਈ ਭੋਜਨ ਨਹੀਂ ਸੀ। ਮੈਂ ਕੱਪੜਿਆਂ ਤੋਂ ਬਿਨਾ ਸਰਦੀ ਸਹਾਰੀ ਹੈ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਮੈਂ ਮਿਹਨਤ ਕੀਤੀ, ਕਸ਼ਟ ਝੱਲੇ, ਕਈ ਵਾਰ ਬਿਨਾਂ ਨੀਂਦ ਦੇ ਰਿਹਾ, ਭੁੱਖਾ ਅਤੇ ਪਿਆਸਾ ਰਿਹਾ, ਕਈ ਵਾਰ ਬਿਨਾਂ ਭੋਜਨ ਦੇ ਰਿਹਾ, ਠੰਡ ਵਿੱਚ ਰਿਹਾ ਅਤੇ ਮੈਨੂੰ ਘੱਟ ਕੱਪੜਿਆਂ ਦੇ ਰਹਿਣਾ ਪਿਆ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਮੈਂ ਮਿਹਨਤ ਅਤੇ ਕਸ਼ਟ ਵਿੱਚ, ਅਤੇ ਕਈ ਰਾਤਾ ਜਾਗ ਕੇ; ਭੁੱਖੇ ਪਿਆਸੇ, ਅਕਸਰ ਵਰਤ ਵਿੱਚ; ਪੂਰੇ ਕੱਪੜਿਆ ਦੇ ਬਿਨ੍ਹਾਂ ਠੰਡ ਵਿੱਚ ਰਹਿ ਕੇ ਮੁਸ਼ਕਲਾਂ ਨੂੰ ਝੱਲਿਆ।
Punjabi Bible 2016 - ਪਵਿੱਤਰ ਬਾਈਬਲ O.V.
ਮਿਹਨਤ ਪੋਹਰਿਆਂ ਵਿੱਚ, ਕਈ ਵਾਰੀ ਉਣੀਂਦਿਆਂ ਵਿੱਚ, ਭੁੱਖ ਅਤੇ ਤਰੇਹ ਵਿੱਚ, ਕਈ ਵਾਰੀ ਫਾਕਿਆਂ ਵਿੱਚ, ਪਾਲੇ ਅਤੇ ਨੰਗੇ ਰਹਿਣ ਵਿੱਚ ਪਿਆ ਹਾਂ
Punjabi ERV
ਸਖਤ ਅਤੇ ਥਕਾ ਦੇਣ ਵਾਲਾ ਕਾਰਜ ਵੀ ਕੀਤਾ ਹੈ। ਮੈਂ ਬਹੁਤ ਵਾਰ ਬਿਨ ਨੀਂਦੋਂ ਗਿਆ। ਮੈਂ ਭੁਖ ਅਤੇ ਪਿਆਸ ਮਹਿਸੂਸ ਕੀਤੀ। ਬਹੁਤ ਵਾਰੀ ਮੇਰੇ ਕੋਲ ਖਾਣ ਲਈ ਭੋਜਨ ਨਹੀਂ ਸੀ। ਮੈਂ ਕੱਪਡ਼ਿਆਂ ਤੋਂ ਬਿਨਾ ਸਰਦੀ ਸਹਾਰੀ ਹੈ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਮੈਂ ਮਿਹਨਤ ਅਤੇ ਕਸ਼ਟ ਵਿੱਚ, ਕਈ ਵਾਰੀ ਪਹਿਰੇਦਾਰੀ ਵਿੱਚ, ਭੁੱਖ ਅਤੇ ਪਿਆਸ ਵਿੱਚ, ਕਈ ਵਾਰੀ ਵਰਤ ਵਿੱਚ, ਸਰਦੀ ਅਤੇ ਨੰਗੇ ਰਹਿਣ ਵਿੱਚ ਪਿਆ ਹਾਂ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
محنت تے مُشقّت وِچ۔ کئی واری جاگدیاں رہن۔ بُھکھ تے تَریہہ دی مُصِیبت وِچ۔ کئی واری فاقے وِچ۔ پالے تے ننگے رہن دی حالت وِچ رہیا آں۔
Punjabi Standard Bible (Punjabi Standard Bible) 2023
ਮਿਹਨਤ ਅਤੇ ਕਸ਼ਟ ਵਿੱਚ, ਅਕਸਰ ਜਾਗਦੇ ਰਹਿਣ ਵਿੱਚ, ਭੁੱਖ ਅਤੇ ਪਿਆਸ ਵਿੱਚ, ਅਕਸਰ ਫਾਕਿਆਂ ਵਿੱਚ ਤੇ ਠੰਡ ਅਤੇ ਨੰਗੇਪਣ ਵਿੱਚ ਦਿਨ ਕੱਟੇ ਹਨ।