2 Corinthians 12:1 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਮੈਂ ਸ਼ੇਖੀ ਮਾਰਨਾ ਅਵੱਸ਼ ਜਾਰੀ ਰੱਖਾਂਗਾ ਭਾਵੇਂ ਇਸਦਾ ਕੋਈ ਫ਼ਾਇਦਾ ਨਹੀਂ। ਪਰ ਹੁਣ ਮੈਂ ਪ੍ਰਭੂ ਵੱਲੋਂ ਦਰਸ਼ਨਾਂ ਤੇ ਪ੍ਰਕਾਸ਼ਾਂ ਬਾਰੇ ਗੱਲ ਕਰਾਂਗਾ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਭਾਵੇਂ ਇਸ ਦਾ ਕੋਈ ਲਾਭ ਨਹੀਂ ਹੈ ਪਰ ਮੈਂ ਤਾਂ ਫਿਰ ਵੀ ਮਾਣ ਕਰਾਂਗਾ ਅਤੇ ਮੈਂ ਪ੍ਰਭੂ ਦੁਆਰਾ ਮਿਲੇ ਦਰਸ਼ਨਾਂ ਅਤੇ ਪ੍ਰਕਾਸ਼ਨਾਂ ਬਾਰੇ ਦੱਸਾਂਗਾ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਮੈਂ ਤਾਂ ਮਾਣ ਕਰਨਾ ਹੀ ਹੈ: ਭਾਵੇਂ ਇਸ ਤੋਂ ਕੋਈ ਲਾਭ ਨਹੀਂ ਹੈ, ਮੈਂ ਪ੍ਰਭੂ ਦੁਆਰਾ ਦਿੱਤੇ ਗਏ ਦਰਸ਼ਨਾਂ ਅਤੇ ਪ੍ਰਕਾਸ਼ਨਾ ਦੇ ਵੱਲ ਵੱਧਦਾ ਜਾਵਾਂਗਾ।
Punjabi Bible 2016 - ਪਵਿੱਤਰ ਬਾਈਬਲ O.V.
ਮੈਨੂੰ ਤਾਂ ਅਭਮਾਨ ਕਰਨਾ ਹੀ ਹੈ ਭਾਵੇਂ ਮੇਰੇ ਲਈ ਲਾਭਵੰਤ ਨਹੀਂ ਪਰ ਮੈਂ ਹੁਣ ਪ੍ਰਭੁ ਦੇ ਦਰਸ਼ਣਾਂ ਅਤੇ ਪਰਕਾਸ਼ ਬਾਣੀਆਂ ਦੇ ਵਰਨਣ ਉੱਤੇ ਆਇਆ ਹਾਂ
Punjabi ERV
ਮੈਂ ਸ਼ੇਖੀ ਮਾਰਨਾ ਅਵਸ਼੍ਸ਼ ਜਾਰੀ ਰਖਾਂਗਾ ਭਾਵੇਂ ਇਸਦਾ ਕੋਈ ਫ਼ਾਇਦਾ ਨਹੀਂ। ਪਰ ਹੁਣ ਮੈਂ ਪ੍ਰਭੂ ਵੱਲੋਂ ਦਰਸ਼ਨਾਂ ਤੇ ਪ੍ਰਕਾਸ਼ਾਂ ਬਾਰੇ ਗੱਲ ਕਰਾਂਗਾ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਮੈਂ ਤਾਂ ਮਾਣ ਕਰਨਾ ਹੀ ਹੈ ਭਾਵੇਂ ਮੇਰੇ ਲਈ ਠੀਕ ਨਹੀਂ ਪਰ ਮੈਂ ਹੁਣ ਪ੍ਰਭੂ ਦੇ ਦਰਸ਼ਣਾਂ ਅਤੇ ਪ੍ਰਕਾਸ਼ਣ ਦੇ ਬਚਨਾਂ ਦੀ ਚਰਚਾ ਕਰਨ ਆਇਆ ਹਾਂ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
مَینُوں فخر کرنا ضرُور ہویا بھانویں فائدہ مند نئیں۔ سو جیہڑے رویا تے اِلہام مَینُوں خُداوند ولّوں مِلے۔ مَیں اوہناں دا بیان کرنا آں۔
Punjabi Standard Bible (Punjabi Standard Bible) 2023
ਮੇਰੇ ਲਈ ਅਭਿਮਾਨ ਕਰਨਾ ਲਾਭਦਾਇਕ ਤਾਂ ਨਹੀਂ, ਪਰ ਜ਼ਰੂਰੀ ਹੈ। ਹੁਣ ਮੈਂ ਪ੍ਰਭੂ ਵੱਲੋਂ ਮਿਲੇ ਦਰਸ਼ਨਾਂ ਅਤੇ ਪ੍ਰਕਾਸ਼ਨਾਂ ਦੀ ਗੱਲ ਕਰਾਂਗਾ;