2 Corinthians 12:16 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਇਹ ਗੱਲ ਤਾਂ ਸਾਫ਼ ਹੈ ਕਿ ਮੈਂ ਤੁਹਾਡੇ ਉੱਪਰ ਬੋਝ ਨਹੀਂ ਹਾਂ। ਪਰ ਤੁਸੀਂ ਸੋਚਦੇ ਹੋ ਕਿ ਮੈਂ ਮੱਕਾਰ ਹਾਂ ਅਤੇ ਤੁਹਾਨੂੰ ਫ਼ੜਨ ਲਈ ਤੁਹਾਨੂੰ ਝੂਠ ਬੋਲਿਆ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਹੋ ਸਕਦਾ ਹੈ ਕਿ ਤੁਸੀਂ ਕਹੋ ਕਿ ਮੈਂ ਤੁਹਾਡੇ ਉੱਤੇ ਕਿਸੇ ਤਰ੍ਹਾਂ ਦਾ ਭਾਰ ਨਹੀਂ ਬਣਿਆ । ਪਰ ਤੁਹਾਡੇ ਵਿੱਚੋਂ ਕੁਝ ਕਹਿਣਗੇ ਕਿ ਮੈਂ ਤੁਹਾਨੂੰ ਆਪਣੀ ਚਲਾਕੀ ਨਾਲ ਠੱਗਿਆ ਹੈ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਭਲਾ, ਇਹ ਹੋ ਸਕਦਾ ਹੈ, ਮੈਂ ਆਪ ਹੀ ਤੁਹਾਡੇ ਲਈ ਬੋਝ ਨਹੀਂ ਬਣਿਆ, ਪਰ ਕੋਈ ਕਹੇ ਮੈਂ ਚਲਾਕ ਸੀ, ਅਤੇ ਮੈਂ ਛਲ ਨਾਲ ਤੁਹਾਨੂੰ ਫੜਿਆ!
Punjabi Bible 2016 - ਪਵਿੱਤਰ ਬਾਈਬਲ O.V.
ਭਲਾ, ਐਉਂ ਹੀ ਸਹੀ — ਮੈਂ ਆਪੇ ਤੁਹਾਡੇ ਉੱਤੇ ਭਾਰੂ ਤਾਂ ਨਾ ਹੋਇਆ ਪਰ ਚਤਰ ਹੋ ਕੇ ਮੈਂ ਤੁਹਾਨੂੰ ਛਲ ਨਾਲ ਫੜਿਆ!
Punjabi ERV
ਇਹ ਗੱਲ ਤਾਂ ਸਾਫ਼ ਹੈ ਕਿ ਮੈਂ ਤੁਹਾਡੇ ਉੱਪਰ ਬੋਝ ਨਹੀਂ ਹਾਂ। ਪਰ ਤੁਸੀਂ ਸੋਚਦੇ ਹੋ ਕਿ ਮੈਂ ਮਕ੍ਕਾਰ ਹਾਂ ਅਤੇ ਤੁਹਾਨੂੰ ਫ਼ਡ਼ਨ ਲਈ ਤੁਹਾਨੂੰ ਝੂਠ ਬੋਲਿਆ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਭਲਾ, ਇਹ ਹੋ ਸਕਦਾ ਹੈ, ਮੈਂ ਆਪੇ ਤੁਹਾਡੇ ਉੱਤੇ ਭਾਰ ਨਾ ਪਾਇਆ ਪਰ ਚਤੁਰ ਹੋ ਕੇ ਮੈਂ ਤੁਹਾਨੂੰ ਛਲ ਨਾਲ ਫੜਿਆ!
Punjabi Revised 2020 (Arabic Script) (پنجابی نواں عہد نامہ نظرثانی شدہ چھپائی)
پر ہوسکدا اے پئی مَیں آپے ای تُہاڈے اُتّے بھار نا پایا ہوئے۔ پر مکّار جو ہویا ایس لئی تُہانوں دھوکھا دے کے پھسا لیا ہوئے۔
Punjabi Standard Bible (Punjabi Standard Bible) 2023
ਕੁਝ ਵੀ ਹੋਵੇ ਮੈਂ ਤੁਹਾਡੇ 'ਤੇ ਬੋਝ ਨਹੀਂ ਬਣਿਆ, ਫਿਰ ਵੀ ਕੋਈ ਕਹਿੰਦਾ ਹੈ ਕਿ ਮੈਂ ਚਤਰਾਈ ਨਾਲ ਤੁਹਾਨੂੰ ਧੋਖਾ ਦੇ ਕੇ ਫਸਾ ਲਿਆ।