2 Corinthians 13:11 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਹੁਣ ਭਰਾਵੋ ਅਤੇ ਭੈਣੋ, ਤੁਹਾਨੂੰ ਅਲਵਿਦਾ। ਸੰਪੂਰਣ ਬਨਣ ਦੀ ਕੋਸ਼ਿਸ਼ ਕਰੋ। ਉਹੀ ਕਰੋ ਜੋ ਕੁਝ ਮੈਂ ਤੁਹਾਨੂੰ ਕਰਨ ਲਈ ਕਿਹਾ ਹੈ। ਇੱਕ ਦੂਸਰੇ ਨਾਲ ਸਹਿਮਤ ਹੋਵੋ ਅਤੇ ਸ਼ਾਂਤੀ ਵਿੱਚ ਜਿਉਂਵੋ। ਫ਼ੇਰ ਪ੍ਰੇਮ ਅਤੇ ਸ਼ਾਂਤੀ ਦਾ ਪਰਮੇਸ਼ੁਰ ਤੁਹਾਡੇ ਨਾਲ ਹੋਵੇਗਾ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਹੁਣ ਅੰਤ ਵਿੱਚ ਮੇਰੇ ਮਿੱਤਰੋ, ਖ਼ੁਸ਼ ਰਹੋ! ਸੰਪੂਰਨ ਬਣਨ ਦੀ ਕੋਸ਼ਿਸ਼ ਕਰੋ, ਇੱਕ ਦੂਜੇ ਨੂੰ ਹੌਸਲਾ ਦੇਵੋ, ਇੱਕ ਮਨ ਹੋ ਕੇ ਰਹੋ, ਸ਼ਾਂਤੀ ਨਾਲ ਰਹੋ ਅਤੇ ਪਰਮੇਸ਼ਰ ਦਾ ਪਿਆਰ ਅਤੇ ਸ਼ਾਂਤੀ ਤੁਹਾਡੇ ਨਾਲ ਹੋਣ!
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਅੰਤ ਵਿੱਚ, ਪਿਆਰੇ ਭਰਾਵੋ ਅਤੇ ਭੈਣੋ, ਖੁਸ਼ ਰਹੋ, ਆਪਣਾ ਸੁਭਾਅ ਸਾਫ਼ ਰੱਖੋ, ਇੱਕ ਦੂਸਰੇ ਨੂੰ ਉਤਸ਼ਾਹਿਤ ਕਰੋ, ਇੱਕ ਮਨ ਹੋਵੋ, ਸ਼ਾਂਤੀ ਨਾਲ ਵੱਸੋ। ਪਰਮੇਸ਼ਵਰ ਦਾ ਪਿਆਰ ਅਤੇ ਸ਼ਾਤੀ ਤੁਹਾਡੇ ਨਾਲ ਹੋਵੇ।
Punjabi Bible 2016 - ਪਵਿੱਤਰ ਬਾਈਬਲ O.V.
ਮੁਕਦੀ ਗੱਲ ਹੇ ਭਰਾਵੇ, ਅਨੰਦ ਰਹੋ, ਸਿੱਧ ਹੋਵੋ, ਸ਼ਾਂਤ ਰਹੋ, ਇੱਕ ਮਨ ਹੋਵੋ, ਮਿਲੇ ਰਹੋ ਅਤੇ ਪਰਮੇਸ਼ੁਰ ਜੋ ਪ੍ਰੇਮ ਅਤੇ ਸ਼ਾਤੀ ਦਾ ਦਾਤਾ ਹੈ ਤੁਹਾਡੇ ਅੰਗ ਸੰਗ ਹੋਵੇਗਾ
Punjabi ERV
ਹੁਣ ਭਰਾਵੋ ਅਤੇ ਭੈਣੋ, ਤੁਹਾਨੂੰ ਅਲਵਿਦਾ। ਸੰਪੂਰਣ ਬਨਣ ਦੀ ਕੋਸ਼ਿਸ਼ ਕਰੋ। ਉਹੀ ਕਰੋ ਜੋ ਕੁਝ ਮੈਂ ਤੁਹਾਨੂੰ ਕਰਨ ਲਈ ਕਿਹਾ ਹੈ। ਇੱਕ ਦੂਸਰੇ ਨਾਲ ਸਹਿਮਤ ਹੋਵੋ ਅਤੇ ਸ਼ਾਂਤੀ ਵਿੱਚ ਜਿਉਂਵੋ। ਫ਼ੇਰ ਪ੍ਰੇਮ ਅਤੇ ਸ਼ਾਂਤੀ ਦਾ ਪਰਮੇਸ਼ੁਰ ਤੁਹਾਡੇ ਨਾਲ ਹੋਵੇਗਾ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਮੁਕਦੀ ਗੱਲ ਹੇ ਭਰਾਵੋ, ਖੁਸ਼ ਰਹੋ, ਸਿੱਧ ਹੋਵੋ, ਸ਼ਾਂਤ ਰਹੋ, ਇੱਕ ਮਨ ਹੋਵੋ, ਇਕੱਠੇ ਰਹੋ ਅਤੇ ਪਰਮੇਸ਼ੁਰ ਜੋ ਪਿਆਰ ਅਤੇ ਸ਼ਾਂਤੀ ਦਾ ਦਾਤਾ ਹੈ ਤੁਹਾਡੇ ਨਾਲ-ਨਾਲ ਹੋਵੇਗਾ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
سو بھراؤ! خُوش رہو۔ کامِل بنو۔ خاطرجمع رکھو۔ اِک دِل رہو۔ میل ملاپ رکھو۔ تے خُدا مُحبّت تے تسلّی دا سرچشمہ تُہاڈے نال ہوئے گا۔
Punjabi Standard Bible (Punjabi Standard Bible) 2023
ਅੰਤ ਵਿੱਚ, ਹੇ ਭਾਈਓ, ਅਨੰਦ ਕਰੋ, ਸਿੱਧ ਹੁੰਦੇ ਜਾਓ, ਉਤਸ਼ਾਹਿਤ ਰਹੋ, ਇੱਕ ਮਨ ਹੋਵੋ, ਮੇਲ-ਮਿਲਾਪ ਰੱਖੋ। ਪ੍ਰੇਮ ਅਤੇ ਸ਼ਾਂਤੀ ਦਾ ਪਰਮੇਸ਼ਰ ਤੁਹਾਡੇ ਨਾਲ ਹੋਵੇਗਾ।