2 Corinthians 13:2 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਜਦੋਂ ਮੈਂ ਦੂਜੀ ਵਾਰੀ ਤੁਹਾਡੇ ਕੋਲ ਸਾਂ, ਮੈਂ ਉਨ੍ਹਾਂ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਜਿਨ੍ਹਾਂ ਨੇ ਪਹਿਲਾਂ ਪਾਪ ਕੀਤੇ ਸਨ। ਹੁਣ ਮੈਂ ਤੁਹਾਥੋਂ ਦੂਰ ਹਾਂ, ਮੈਂ ਬਾਕੀ ਸਾਰੇ ਲੋਕਾਂ ਨੂੰ ਚੇਤਾਵਨੀ ਦਿੰਦਾ ਹਾਂ ਜਿਨ੍ਹਾਂ ਨੇ ਪਾਪ ਕੀਤੇ ਹਨ। ਜਦੋਂ ਮੈਂ ਤੁਹਾਡੇ ਕੋਲ ਫ਼ੇਰ ਵਾਪਸ ਆਵਾਂਗਾ ਮੈਂ ਤੁਹਾਨੂੰ ਸਜ਼ਾ ਦੇਵਾਂਗਾ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਜਦੋਂ ਮੈਂ ਦੂਜੀ ਵਾਰ ਤੁਹਾਡੇ ਕੋਲ ਆਇਆ ਸੀ, ਉਸ ਸਮੇਂ ਵੀ ਮੈਂ ਸਭ ਨੂੰ ਚਿਤਾਵਨੀ ਦਿੱਤੀ ਸੀ, ਖ਼ਾਸ ਕਰ ਕੇ ਉਹਨਾਂ ਨੂੰ ਜਿਹਨਾਂ ਨੇ ਪਹਿਲਾਂ ਪਾਪ ਕੀਤਾ ਸੀ ਅਤੇ ਹੁਣ ਮੈਂ ਤੁਹਾਡੇ ਕੋਲ ਆਉਣ ਤੋਂ ਪਹਿਲਾਂ ਹੀ ਚਿਤਾਵਨੀ ਦੇ ਰਿਹਾ ਹਾਂ ਕਿ ਜੇਕਰ ਮੈਂ ਫਿਰ ਆਇਆ ਤਾਂ ਕਿਸੇ ਉੱਤੇ ਵੀ ਤਰਸ ਨਹੀਂ ਕਰਾਂਗਾ
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਜਦੋਂ ਮੈਂ ਦੂਸਰੀ ਵਾਰ ਤੁਹਾਡੇ ਨਾਲ ਸੀ, ਮੈਂ ਪਹਿਲਾਂ ਹੀ ਤੁਹਾਨੂੰ ਚੇਤਾਵਨੀ ਦਿੱਤੀ ਸੀ। ਹੁਣ ਮੈਂ ਇਸਨੂੰ ਮੇਰੀ ਗੈਰਹਾਜ਼ਰੀ ਵਿੱਚ ਦੁਹਰਾਉਂਦਾ ਹਾਂ: ਅਤੇ ਮੇਰੀ ਵਾਪਸੀ ਤੇ ਉਹਨਾਂ ਨੂੰ ਨਹੀਂ ਬਖ਼ਸ਼ਾਗਾ ਜਿਨ੍ਹਾਂ ਨੇ ਪਹਿਲਾਂ ਪਾਪ ਕੀਤਾ ਹੈ ਅਤੇ ਦੂਸਰਿਆ ਨੂੰ ਵੀ।
Punjabi Bible 2016 - ਪਵਿੱਤਰ ਬਾਈਬਲ O.V.
ਮੈਂ ਅੱਗੇ ਕਹਿ ਚੁੱਕਿਆ ਅਤੇ ਜਿਵੇਂ ਮੈਂ ਦੂਜੀ ਵਾਰ ਸਨਮੁਖ ਹੋ ਕੇ ਕਿਹਾ ਸੀ ਤਿਵੇਂ ਹੁਣ ਵੀ ਪਰੋਖੇ ਹੋ ਕੇ ਉਨ੍ਹਾਂ ਨੂੰ ਜਿਨ੍ਹਾਂ ਨੇ ਅੱਗੇ ਪਾਪ ਕੀਤਾ ਅਤੇ ਰਹਿੰਦਿਆਂ ਸਭਨਾਂ ਨੂੰ ਅਗੇਤਾ ਆਖਦਾ ਹਾਂ ਭਈ ਜੇ ਮੈਂ ਫੇਰ ਆਵਾਂ ਤਾਂ ਛੱਡਾਂਗਾ ਨਾ!
Punjabi ERV
ਜਦੋਂ ਮੈਂ ਦੂਜੀ ਵਾਰੀ ਤੁਹਾਡੇ ਕੋਲ ਸਾਂ, ਮੈਂ ਉਨ੍ਹਾਂ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਜਿਨ੍ਹਾਂ ਨੇ ਪਹਿਲਾਂ ਪਾਪ ਕੀਤੇ ਸਨ। ਹੁਣ ਮੈਂ ਤੁਹਾਥੋਂ ਦੂਰ ਹਾਂ, ਮੈਂ ਬਾਕੀ ਸਾਰੇ ਲੋਕਾਂ ਨੂੰ ਚੇਤਾਵਨੀ ਦਿੰਦਾ ਹਾਂ ਜਿਨ੍ਹਾਂ ਨੇ ਪਾਪ ਕੀਤੇ ਹਨ। ਜਦੋਂ ਮੈਂ ਤੁਹਾਡੇ ਕੋਲ ਫ਼ੇਰ ਵਾਪਸ ਆਵਾਂਗਾ ਮੈਂ ਤੁਹਾਨੂੰ ਸਜ਼ਾ ਦੇਵਾਂਗਾ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਮੈਂ ਪਹਿਲਾਂ ਕਹਿ ਚੁੱਕਿਆ ਅਤੇ ਜਿਸ ਤਰ੍ਹਾਂ ਮੈਂ ਦੂਜੀ ਵਾਰ ਸਾਹਮਣੇ ਹੋ ਕੇ ਕਿਹਾ ਸੀ ਉਸੇ ਤਰ੍ਹਾਂ ਹੁਣ ਵੀ ਅਣਜਾਣ ਹੋ ਕੇ, ਉਨ੍ਹਾਂ ਨੂੰ ਜਿਨ੍ਹਾਂ ਨੇ ਅੱਗੇ ਪਾਪ ਕੀਤਾ ਅਤੇ ਰਹਿੰਦਿਆਂ ਸਭਨਾਂ ਨੂੰ ਫਿਰ ਆਖਦਾ ਹਾਂ ਕਿ ਜੇ ਮੈਂ ਫੇਰ ਆਵਾਂ ਤਾਂ ਛੱਡਾਂਗਾ ਨਹੀਂ!
Punjabi Revised 2020 (Arabic Script) (پنجابی نواں عہد نامہ نظرثانی شدہ چھپائی)
جیویں مَیں جد دُوجی وار حاضر ساں۔ تے پہلاں توں آکھ دِتّا سی۔ ایسے طرح ای ہُن حاضر نا ہو کے وی اوہناں لوکاں نُوں جِنہاں پہلاں گُناہ کِیتے نیں۔ تے ہور ساریاں لوکاں نُوں پہلوں ای آکھ دینا آں پئی جے فیر آواں تے چھڈاں گا نئیں۔
Punjabi Standard Bible (Punjabi Standard Bible) 2023
ਜਦੋਂ ਮੈਂ ਦੂਜੀ ਵਾਰ ਤੁਹਾਡੇ ਕੋਲ ਸੀ ਤਾਂ ਮੈਂ ਤੁਹਾਨੂੰ ਚਿਤਾਵਨੀ ਦਿੱਤੀ ਸੀ ਅਤੇ ਹੁਣ ਜਦੋਂ ਉੱਥੇ ਨਹੀਂ ਹਾਂ ਤਾਂ ਉਨ੍ਹਾਂ ਨੂੰ ਜਿਨ੍ਹਾਂ ਪਹਿਲਾਂ ਪਾਪ ਕੀਤੇ ਅਤੇ ਬਾਕੀ ਸਭਨਾਂ ਨੂੰ ਪਹਿਲਾਂ ਹੀ ਕਹਿ ਦਿੰਦਾ ਹਾਂ ਕਿ ਜੇ ਮੈਂ ਫੇਰ ਤੁਹਾਡੇ ਕੋਲ ਆਵਾਂ ਤਾਂ ਕਿਸੇ ਨੂੰ ਨਾ ਛੱਡਾਂਗਾ।