2 Corinthians 13:4 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਇਹ ਠੀਕ ਹੈ ਜਦੋਂ ਮਸੀਹ ਨੂੰ ਸੂਲੀ ਟੰਗਿਆ ਗਿਆ ਸੀ ਉਹ ਕਮਜ਼ੋਰ ਸੀ। ਪਰ ਹੁਣ ਉਹ ਪਰਮੇਸ਼ੁਰ ਦੀ ਸ਼ਕਤੀ ਰਾਹੀਂ ਜਿਉਂਦਾ ਹੈ। ਅਤੇ ਇਹ ਵੀ ਸੱਚ ਹੈ ਕਿ ਅਸੀਂ ਮਸੀਹ ਵਿੱਚ ਕਮਜ਼ੋਰ ਹਾਂ। ਪਰ ਅਸੀਂ ਤੁਹਾਡੀ ਖਾਤਿਰ ਪਰਮੇਸ਼ੁਰ ਦੀ ਸ਼ਕਤੀ ਦੁਆਰਾ ਮਸੀਹ ਨਾਲ ਜਿਉਂਵਾਂਗੇ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਇਹ ਸੱਚ ਹੈ ਕਿ ਜਿਸ ਸਮੇਂ ਪ੍ਰਭੂ ਯਿਸੂ ਨੂੰ ਸਲੀਬ ਉੱਤੇ ਚੜ੍ਹਾਇਆ ਗਿਆ ਤਾਂ ਉਹ ਕਮਜ਼ੋਰ ਸਨ, ਪਰ ਫਿਰ ਵੀ ਪਰਮੇਸ਼ਰ ਦੀ ਸਮਰੱਥਾ ਨਾਲ ਜਿਊਂਦੇ ਹਨ । ਅਸੀਂ ਵੀ ਪ੍ਰਭੂ ਯਿਸੂ ਵਿੱਚ ਕਮਜ਼ੋਰ ਹਾਂ ਪਰ ਪਰਮੇਸ਼ਰ ਦੀ ਸਮਰੱਥਾ ਦੁਆਰਾ ਜੋ ਤੁਹਾਡੇ ਲਈ ਹੈ, ਅਸੀਂ ਉਹਨਾਂ ਦੇ ਨਾਲ ਜੀਵਾਂਗੇ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਮਸੀਹ ਤਾਂ ਕਮਜ਼ੋਰੀ ਦੇ ਕਾਰਨ ਸਲੀਬ ਉੱਥੇ ਚੜ੍ਹਾਇਆ ਗਿਆ, ਫਿਰ ਵੀ ਉਹ ਪਰਮੇਸ਼ਵਰ ਦੀ ਸਮਰੱਥਾ ਕਰਕੇ ਜਿਉਂਦਾ ਹੈ। ਜਿਵੇਂ ਅਸੀਂ ਵੀ ਉਸ ਵਿੱਚ ਕਮਜ਼ੋਰ ਹਾਂ, ਪਰ ਉਸ ਦੇ ਨਾਲ ਪਰਮੇਸ਼ਵਰ ਦੀ ਸਮਰੱਥਾ ਦੇ ਕਰਕੇ ਜਿਉਂਦੇ ਰਹਾਂਗੇ ਜਿਹੜੀ ਸਾਰਿਆ ਦੇ ਲਈ ਹੈ।
Punjabi Bible 2016 - ਪਵਿੱਤਰ ਬਾਈਬਲ O.V.
ਉਹ ਤਾਂ ਨਿਰਬਲਤਾਈ ਕਰਕੇ ਸਲੀਬ ਉੱਤੇ ਚੜ੍ਹਾਇਆ ਗਿਆ ਤਾਂ ਵੀ ਪਰਮੇਸ਼ੁਰ ਦੀ ਸਮਰੱਥਾ ਕਰਕੇ ਉਹ ਜੀਉਂਦਾ ਹੈ ਕਿਉਂ ਜੋ ਅਸੀਂ ਵੀ ਓਸ ਵਿੱਚ ਨਿਰਬਲ ਹਾਂ ਪਰ ਉਹ ਦੇ ਸੰਗ ਪਰਮੇਸ਼ੁਰ ਦੀ ਸਮਰੱਥਾ ਕਰਕੇ ਜੀਵਾਂਗੇ ਜਿਹੜੀ ਤੁਹਾਡੇ ਲਈ ਹੈ
Punjabi ERV
ਇਹ ਠੀਕ ਹੈ ਜਦੋਂ ਮਸੀਹ ਨੂੰ ਸੂਲੀ ਟਂਗਿਆ ਗਿਆ ਸੀ ਉਹ ਕਮਜ਼ੋਰ ਸੀ। ਪਰ ਹੁਣ ਉਹ ਪਰਮੇਸ਼ੁਰ ਦੀ ਸ਼ਕਤੀ ਰਾਹੀਂ ਜਿਉਂਦਾ ਹੈ। ਅਤੇ ਇਹ ਵੀ ਸੱਚ ਹੈ ਕਿ ਅਸੀਂ ਮਸੀਹ ਵਿੱਚ ਕਮਜ਼ੋਰ ਹਾਂ। ਪਰ ਅਸੀਂ ਤੁਹਾਡੀ ਖਾਤਿਰ ਪਰਮੇਸ਼ੁਰ ਦੀ ਸ਼ਕਤੀ ਦੁਆਰਾ ਮਸੀਹ ਨਾਲ ਜਿਉਂਵਾਂਗੇ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਉਹ ਤਾਂ ਕਮਜ਼ੋਰੀ ਕਰਕੇ ਸਲੀਬ ਉੱਤੇ ਚੜ੍ਹਾਇਆ ਗਿਆ ਤਾਂ ਵੀ ਪਰਮੇਸ਼ੁਰ ਦੀ ਸਮਰੱਥ ਕਰਕੇ ਉਹ ਜਿਉਂਦਾ ਕੀਤਾ ਗਿਆ। ਕਿਉਂ ਜੋ ਅਸੀਂ ਵੀ ਉਸ ਵਿੱਚ ਕਮਜ਼ੋਰ ਹਾਂ ਪਰ ਉਸ ਦੇ ਸੰਗ ਪਰਮੇਸ਼ੁਰ ਦੀ ਸਮਰੱਥਾ ਕਰਕੇ ਜੀਵਾਂਗੇ ਜਿਹੜੀ ਸਾਰਿਆਂ ਲਈ ਹੈ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
ہاں اوہ کمزوری دے سببّوں صلِیب دِتّا گیا پر خُدا دی قُدرت دے سببّوں زِندہ اے۔ تے اسی وی اوہدے وِچ کمزور تے آں پر اوہدے نال خُدا دی اوس قُدرت نال زِندہ ہوواں گے جیہڑی تُہاڈے لئی اے۔
Punjabi Standard Bible (Punjabi Standard Bible) 2023
ਉਹ ਤਾਂ ਨਿਰਬਲਤਾ ਵਿੱਚ ਸਲੀਬ 'ਤੇ ਚੜ੍ਹਾਇਆ ਗਿਆ, ਪਰ ਪਰਮੇਸ਼ਰ ਦੀ ਸਮਰੱਥਾ ਨਾਲ ਜੀਉਂਦਾ ਹੈ। ਅਸੀਂ ਵੀ ਉਸ ਵਿੱਚ ਨਿਰਬਲ ਤਾਂ ਹਾਂ, ਪਰ ਪਰਮੇਸ਼ਰ ਦੀ ਉਸ ਸਮਰੱਥਾ ਦੁਆਰਾ ਜੋ ਤੁਹਾਡੇ ਲਈ ਹੈ, ਅਸੀਂ ਉਸ ਦੇ ਨਾਲ ਜੀਵਾਂਗੇ।