2 Corinthians 2:3 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਮੈਂ ਕਿਸੇ ਕਾਰਣ ਹੀ ਤੁਹਾਨੂੰ ਖੱਤ ਲਿਖਿਆ ਸੀ; ਤਾਂ ਜੋ ਜਦੋਂ ਮੈਂ ਤੁਹਾਡੇ ਕੋਲ ਆਵਾਂ ਤਾਂ ਮੈਨੂੰ ਉਨ੍ਹਾਂ ਲੋਕਾਂ ਵੱਲੋਂ ਉਦਾਸੀ ਨਾ ਮਿਲੇ ਜਿਨ੍ਹਾਂ ਤੋਂ ਮੈਨੂੰ ਖੁਸ਼ੀ ਮਿਲਣੀ ਚਾਹੀਦੀ ਹੈ। ਮੈਨੂੰ ਤੁਹਾਡੇ ਵਿੱਚ ਪੂਰਾ ਯਕੀਨ ਹੈ ਕਿ ਤੁਸੀਂ ਸਾਰੇ ਮਰੀ ਖੁਸ਼ੀ ਸਾਂਝੀ ਕਰੋਂਗੇ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਇਸ ਲਈ ਹੀ ਮੈਂ ਤੁਹਾਨੂੰ ਪੱਤਰ ਲਿਖਿਆ ਤਾਂ ਜੋ ਮੇਰੇ ਆਉਣ ਤੇ ਮੈਨੂੰ ਉਹਨਾਂ ਕੋਲੋਂ ਹੀ ਦੁਖੀ ਨਾ ਹੋਣਾ ਪਵੇ, ਜਿਹਨਾਂ ਕੋਲੋਂ ਮੈਨੂੰ ਖ਼ੁਸ਼ੀ ਮਿਲਣ ਦੀ ਉਮੀਦ ਹੈ । ਮੇਰਾ ਇਹ ਪੱਕਾ ਭਰੋਸਾ ਹੈ ਕਿ ਤੁਸੀਂ ਇਹ ਗੱਲ ਚੰਗੀ ਤਰ੍ਹਾਂ ਜਾਣਦੇ ਹੋ ਕਿ ਤੁਹਾਡੀ ਖ਼ੁਸ਼ੀ ਵਿੱਚ ਹੀ ਮੇਰੀ ਖ਼ੁਸ਼ੀ ਹੈ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਮੈਂ ਇਹ ਪਿਛਲੇ ਪੱਤਰ ਵਿੱਚ ਵੀ ਲਿਖਿਆ ਜਿਵੇਂ ਮੈਂ ਕੀਤਾ ਸੀ, ਤਾਂ ਜੋ ਜਦੋਂ ਮੈਂ ਆਵਾਂ ਤਾਂ ਮੈਂ ਉਹਨਾਂ ਕੋਲੋਂ ਦੁਖੀ ਨਾ ਹੋਵਾਂ ਜਿਨ੍ਹਾਂ ਨੂੰ ਵੱਲੋਂ ਮੈਨੂੰ ਅਨੰਦ ਹੋਣਾ ਚਾਹੀਦਾ ਸੀ। ਮੈਨੂੰ ਤੁਹਾਡੇ ਸਾਰਿਆਂ ਤੇ ਵਿਸ਼ਵਾਸ ਸੀ, ਕਿ ਮੇਰਾ ਆਨੰਦ ਤੁਹਾਡਾ ਸਾਰਿਆ ਦਾ ਆਨੰਦ ਹੈ।
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਮੈਂ ਇਹੋ ਗੱਲ ਲਿਖੀ ਸੀ ਭਈ ਕਿਤੇ ਮੈਂ ਆਣ ਕੇ ਉਨ੍ਹਾਂ ਵੱਲੋਂ ਦੁਖੀ ਨਾ ਹੋਵਾਂ ਜਿਨ੍ਹਾਂ ਵੱਲੋਂ ਮੈਨੂੰ ਅਨੰਦ ਹੋਣਾ ਚਾਹੀਦਾ ਹੈ ਕਿਉਂ ਜੋ ਤੁਸੀਂ ਸਭਨਾਂ ਉੱਤੇ ਮੈਨੂੰ ਭਰੋਸਾ ਹੈ ਭਈ ਮੇਰਾ ਅਨੰਦ ਤੁਸਾਂ ਸਭਨਾਂ ਦਾ ਅਨੰਦ ਹੈ
Punjabi ERV
ਮੈਂ ਕਿਸੇ ਕਾਰਣ ਹੀ ਤੁਹਾਨੂੰ ਖਤ੍ਤ ਲਿਖਿਆ ਸੀ; ਤਾਂ ਜੋ ਜਦੋਂ ਮੈਂ ਤੁਹਾਡੇ ਕੋਲ ਆਵਾਂ ਤਾਂ ਮੈਨੂੰ ਉਨ੍ਹਾਂ ਲੋਕਾਂ ਵੱਲੋਂ ਉਦਾਸੀ ਨਾ ਮਿਲੇ ਜਿਨ੍ਹਾਂ ਤੋਂ ਮੈਨੂੰ ਖੁਸ਼ੀ ਮਿਲਣੀ ਚਾਹੀਦੀ ਹੈ। ਮੈਨੂੰ ਤੁਹਾਡੇ ਵਿੱਚ ਪੂਰਾ ਯਕੀਨ ਹੈ ਕਿ ਤੁਸੀਂ ਸਾਰੇ ਮਰੀ ਖੁਸ਼ੀ ਸਾਂਝੀ ਕਰੋਂਗੇ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਮੈਂ ਇਹੋ ਗੱਲ ਲਿਖੀ ਸੀ ਜੋ ਇਸ ਤਰ੍ਹਾਂ ਨਾ ਹੋਵੇ ਕਿ ਮੈਂ ਆਣ ਕੇ ਉਨ੍ਹਾਂ ਵੱਲੋਂ ਦੁੱਖੀ ਹੋਵਾਂ ਜਿਨ੍ਹਾਂ ਵੱਲੋਂ ਮੈਨੂੰ ਅਨੰਦ ਹੋਣਾ ਚਾਹੀਦਾ ਹੈ ਕਿਉਂ ਜੋ ਮੈਨੂੰ ਤੁਹਾਡੇ ਸਭ ਤੇ ਭਰੋਸਾ ਹੈ ਕਿ ਮੇਰਾ ਅਨੰਦ ਤੁਹਾਡਾ ਸਭ ਦਾ ਅਨੰਦ ਹੈ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے مَیں تُہانوں ایہو گلّ لِکھی سی۔ تاں جو اجیہا نا ہوئے پئی مَیں آ کے جِنہاں توں خُوش ہونا چاہندا ساں۔ اوہناں ای دے سببّوں دلگِیر ہوواں۔ کیوں جو مَینُوں تُہاڈے ساریاں اُتّے ایس گلّ دا بھروسا اے۔ پئی جیہڑی میری خُوشی اے سو ای تُہاڈی سبھناں دی اے۔
Punjabi Standard Bible (Punjabi Standard Bible) 2023
ਅਤੇ ਮੈਂ ਇਹੋ ਗੱਲ ਲਿਖੀ ਵੀ ਸੀ ਕਿ ਕਿਤੇ ਅਜਿਹਾ ਨਾ ਹੋਵੇ ਜੋ ਮੈਂ ਆ ਕੇ ਉਨ੍ਹਾਂ ਤੋਂ ਦੁਖੀ ਹੋਵਾਂ ਜਿਨ੍ਹਾਂ ਤੋਂ ਮੈਨੂੰ ਅਨੰਦ ਮਿਲਣਾ ਚਾਹੀਦਾ ਹੈ। ਮੈਨੂੰ ਤੁਹਾਡੇ ਸਭਨਾਂ 'ਤੇ ਇਸ ਗੱਲ ਦਾ ਭਰੋਸਾ ਹੈ ਕਿ ਮੇਰਾ ਅਨੰਦ ਤੁਹਾਡੇ ਸਭਨਾਂ ਦਾ ਵੀ ਅਨੰਦ ਹੈ।