2 Corinthians 3:14 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਪਰ ਉਨ੍ਹਾਂ ਦੇ ਮਨਾਂ ਨੂੰ ਤਾਲੇ ਲੱਗੇ ਹੋਏ ਸਨ। ਉਹ ਸਮਝ ਨਹੀਂ ਸੱਕੇ ਸੀ। ਅੱਜ ਦੇ ਦਿਨ ਤੱਕ ਵੀ, ਜਦੋਂ ਪੁਰਾਣਾ ਕਰਾਰ ਪੜ੍ਹਿਆ ਜਾਂਦਾ ਹੈ ਤਾਂ ਉਹੀ ਪਰਦਾ ਉਨ੍ਹਾਂ ਦੇ ਅਰੱਥਾਂ ਨੂੰ ਢੱਕ ਲੈਂਦਾ ਹੈ। ਇਹ ਪਰਦਾ ਨਹੀਂ ਹਟਾਇਆ ਗਿਆ। ਇਹ ਤਾਂ ਕੇਵਲ ਮਸੀਹ ਦੇ ਰਾਹੀਂ ਹੀ ਹਟਾਇਆ ਗਿਆ ਹੈ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਅਸਲ ਵਿੱਚ ਉਹਨਾਂ ਦੇ ਮਨਾਂ ਦੀਆਂ ਅੱਖਾਂ ਉੱਤੇ ਪਰਦਾ ਪਿਆ ਹੋਇਆ ਸੀ ਸਗੋਂ ਅੱਜ ਵੀ ਜਦੋਂ ਉਸ ਪੁਰਾਣੇ ਨੇਮ ਨੂੰ ਪੜ੍ਹਿਆ ਜਾਂਦਾ ਹੈ ਤਾਂ ਉਹਨਾਂ ਦੀਆਂ ਅੱਖਾਂ ਉੱਤੇ ਉਹ ਪਰਦਾ ਕੇਵਲ ਮਸੀਹ ਵਿੱਚ ਹਟਾਇਆ ਜਾਂਦਾ ਹੈ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਪਰ ਇਸਰਾਏਲੀਆਂ ਦੀ ਬੁੱਧ ਮੋਟੀ ਹੋ ਗਈ, ਕਿਉਂ ਜੋ ਅੱਜ ਤੱਕ ਪੁਰਾਣੇ ਨੇਮ ਦੇ ਪੜ੍ਹਨ ਸਮੇਂ ਉਹਨਾਂ ਦੇ ਦਿਲਾਂ ਤੇ ਉਹੀ ਪਰਦਾ ਰਹਿੰਦਾ ਹੈ। ਅਤੇ ਚੁੱਕਿਆ ਨਹੀਂ ਜਾਂਦਾ, ਕਿਉਂਕਿ ਉਹ ਪੜਦਾ ਸਿਰਫ ਮਸੀਹ ਵਿੱਚ ਹੀ ਹਟਾਇਆ ਜਾਂਦਾ ਹੈ।
Punjabi Bible 2016 - ਪਵਿੱਤਰ ਬਾਈਬਲ O.V.
ਪਰ ਓਹਨਾਂ ਦੀ ਬੁੱਧ ਮੋਟੀ ਹੋ ਗਈ ਕਿਉਂ ਜੋ ਅੱਜ ਤੋੜੀ ਪੁਰਾਣੇ ਨੇਮ ਦੇ ਪੜਨ ਵਿੱਚ ਉਹੋ ਪੜਦਾ ਰਹਿੰਦਾ ਹੈ ਅਤੇ ਚੁੱਕਿਆ ਨਹੀਂ ਜਾਂਦਾ ਪਰ ਉਹ ਮਸੀਹ ਵਿੱਚ ਅਲੋਪ ਹੋ ਜਾਂਦਾ ਹੈ
Punjabi ERV
ਪਰ ਉਨ੍ਹਾਂ ਦੇ ਮਨਾਂ ਨੂੰ ਤਾਲੇ ਲੱਗੇ ਹੋਏ ਸਨ। ਉਹ ਸਮਝ ਨਹੀਂ ਸਕੇ ਸੀ। ਅੱਜ ਦੇ ਦਿਨ ਤੱਕ ਵੀ, ਜਦੋਂ ਪੁਰਾਣਾ ਕਰਾਰ ਪਢ਼ਿਆ ਜਾਂਦਾ ਹੈ ਤਾਂ ਉਹੀ ਪਰਦਾ ਉਨ੍ਹਾਂ ਦੇ ਅਰਥਾਂ ਨੂੰ ਢਕ ਲੈਂਦਾ ਹੈ। ਇਹ ਪਰਦਾ ਨਹੀਂ ਹਟਾਇਆ ਗਿਆ। ਇਹ ਤਾਂ ਕੇਵਲ ਮਸੀਹ ਦੇ ਰਾਹੀਂ ਹੀ ਹਟਾਇਆ ਗਿਆ ਹੈ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਪਰ ਉਹਨਾਂ ਦੀ ਬੁੱਧ ਮੋਟੀ ਹੋ ਗਈ, ਕਿਉਂ ਜੋ ਅੱਜ ਤੱਕ ਪੁਰਾਣੇ ਨੇਮ ਦੇ ਪੜ੍ਹਨ ਸਮੇਂ ਉਨ੍ਹਾਂ ਦੇ ਦਿਲਾਂ ਤੇ ਉਹੋ ਪਰਦਾ ਰਹਿੰਦਾ ਹੈ ਅਤੇ ਚੁੱਕਿਆ ਨਹੀਂ ਜਾਂਦਾ ਪਰ ਉਹ ਮਸੀਹ ਵਿੱਚ ਚੁੱਕਿਆ ਜਾਂਦਾ ਹੈ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
پر اوہناں دے دِل سخت ہوگئے۔ کیوں جو اَج توڑی پرانے عہد نامے نُوں پڑھدیاں اوہناں دے دِلاں اُتّے اوہو پردہ پیا رہندا اے۔ تے اوہ مسِیح وِچ اُٹھایا جاندا اے۔
Punjabi Standard Bible (Punjabi Standard Bible) 2023
ਪਰ ਉਨ੍ਹਾਂ ਦੇ ਮਨ ਕਠੋਰ ਕੀਤੇ ਗਏ ਸਨ, ਕਿਉਂਕਿ ਪੁਰਾਣਾ ਨੇਮ ਪੜ੍ਹਦਿਆਂ ਅੱਜ ਤੱਕ ਉਨ੍ਹਾਂ ਦੇ ਮਨਾਂ 'ਤੇ ਉਹੀ ਪਰਦਾ ਪਿਆ ਰਹਿੰਦਾ ਹੈ; ਇਹ ਹਟਾਇਆ ਨਹੀਂ ਜਾਂਦਾ, ਕਿਉਂਕਿ ਇਹ ਮਸੀਹ ਵਿੱਚ ਹੀ ਹਟਾਇਆ ਜਾਂਦਾ ਹੈ।