2 Corinthians 3:18 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਅਤੇ ਸਾਡੇ ਚਿਹਰੇ ਢੱਕੇ ਹੋਏ ਨਹੀਂ ਹਨ। ਅਸੀਂ ਸਾਰੇ ਪ੍ਰਭੂ ਦੀ ਮਹਿਮਾ ਨੂੰ ਦਰਸ਼ਾਉਂਦੇ ਹਾਂ ਅਸੀਂ ਬਦਲਕੇ ਉਸੇ ਵਰਗੇ ਬਣ ਰਹੇ ਹਾਂ ਇਹ ਤਬਦੀਲੀ ਸਾਡੇ ਲਈ ਵੱਧੇਰੇ ਮਹਾਨ ਮਹਿਮਾ ਲਿਆਉਂਦੀ ਹੈ। ਇਹ ਮਹਿਮਾ ਪ੍ਰਭੂ ਵੱਲੋਂ ਆਉਂਦੀ ਹੈ ਜੋ ਕਿ ਆਤਮਾ ਹੈ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਇਸ ਲਈ ਹੁਣ ਅਸੀਂ ਸਭ ਚਿਹਰੇ ਉੱਤੇ ਪਰਦਾ ਕੀਤੇ ਬਿਨਾਂ ਪ੍ਰਭੂ ਦੇ ਤੇਜ ਨੂੰ ਜਿਵੇਂ ਸ਼ੀਸ਼ੇ ਵਿੱਚ ਦੇਖਦੇ ਹੋਏ ਪ੍ਰਗਟ ਕਰਦੇ ਹਾਂ ਅਤੇ ਅਸੀਂ ਵੀ ਤੇਜ ਤੋਂ ਤੇਜ ਬਣ ਜਾਂਦੇ ਹਾਂ । ਇਹ ਕੰਮ ਪ੍ਰਭੂ ਦੇ ਹੀ ਹਨ ਜੋ ਆਤਮਾ ਹੈ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਪਰ ਅਸੀਂ ਜੋ ਅਣਕੱਜੇ ਚਿਹਰੇ ਨਾਲ ਪ੍ਰਭੂ ਦੀ ਮਹਿਮਾ ਨੂੰ ਪ੍ਰਤੀਬਿੰਬਤ ਕਰਦੇ ਹਾਂ, ਹੋਲੀ-ਹੋਲੀ ਵੱਧਦੀ ਹੋਈ ਮਹਿਮਾ ਦੇ ਨਾਲ ਉਸਦੇ ਸਰੂਪ ਵਿੱਚ ਬਦਲਦੇ ਜਾਂਦੇ ਹਾਂ। ਇਹ ਮਹਿਮਾ ਪ੍ਰਭੂ ਤੋਂ ਨਿਕਲਦੀ ਹੈ, ਜੋ ਆਤਮਾ ਹੈ।
Punjabi Bible 2016 - ਪਵਿੱਤਰ ਬਾਈਬਲ O.V.
ਪਰ ਅਸੀਂ ਸਭ ਅਣਕੱਜੇ ਮੁਖ ਨਾਲ ਪ੍ਰਭੁ ਦੇ ਤੇਜ ਦਾ ਮਾਨੋ ਸ਼ੀਸੇ ਵਿੱਚ ਪ੍ਰਤਿਬਿੰਬ ਵੇਖਦੇ ਹੋਏ ਤੇਜ ਤੋਂ ਤੇਜ ਤੀਕ ਜਿਵੇਂ ਪ੍ਰਭੁ ਅਰਥਾਤ ਉਸ ਆਤਮਾ ਤੋਂ ਉਸੇ ਰੂਪ ਵਿੱਚ ਬਦਲਦੇ ਜਾਂਦੇ ਹਾਂ।।
Punjabi ERV
ਅਤੇ ਸਾਡੇ ਚਿਹਰੇ ਢਕੇ ਹੋਏ ਨਹੀਂ ਹਨ। ਅਸੀਂ ਸਾਰੇ ਪ੍ਰਭੂ ਦੀ ਮਹਿਮਾ ਨੂੰ ਦਰਸ਼ਾਉਂਦੇ ਹਾਂ ਅਸੀਂ ਬਦਲਕੇ ਉਸੇ ਵਰਗੇ ਬਣ ਰਹੇ ਹਾਂ ਇਹ ਤਬਦੀਲੀ ਸਾਡੇ ਲਈ ਵਧੇਰੇ ਮਹਾਨ ਮਹਿਮਾ ਲਿਆਉਂਦੀ ਹੈ। ਇਹ ਮਹਿਮਾ ਪ੍ਰਭੂ ਵੱਲੋਂ ਆਉਂਦੀ ਹੈ ਜੋ ਕਿ ਆਤਮਾ ਹੈ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਪਰ ਅਸੀਂ ਸਭ ਅਣਕੱਜੇ ਚਿਹਰੇ ਨਾਲ ਪ੍ਰਭੂ ਦੇ ਤੇਜ ਦਾ ਸ਼ੀਸ਼ੇ ਵਿੱਚੋਂ ਪ੍ਰਤੀਬਿੰਬ ਵੇਖਦੇ ਹੋਏ ਤੇਜ ਤੋਂ ਤੇਜ ਤੱਕ ਜਿਵੇਂ ਪ੍ਰਭੂ ਅਰਥਾਤ ਉਸ ਆਤਮਾ ਤੋਂ ਉਸੇ ਰੂਪ ਵਿੱਚ ਬਦਲਦੇ ਜਾਂਦੇ ਹਾਂ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
پر جد اساں سبھناں دے بے پردہ چِہریاں توں خُداوند دے جلال دا ایس طرح عکس پَیندا اے جیویں شیشے توں۔ تے اوس خُداوند دی راہِیں جیہڑا رُوح اے۔ اسی اوسے ای جلالی صُورت وِچ درجہ بدرجہ بدلدے جانے آں۔
Punjabi Standard Bible (Punjabi Standard Bible) 2023
ਅਸੀਂ ਸਭ ਅਣਕੱਜੇ ਚਿਹਰੇ ਨਾਲ ਪ੍ਰਭੂ ਦੇ ਤੇਜ ਨੂੰ ਜਿਵੇਂ ਸ਼ੀਸ਼ੇ ਵਿੱਚੋਂ ਵੇਖਦੇ ਹੋਏ ਪ੍ਰਭੂ ਅਰਥਾਤ ਆਤਮਾ ਦੁਆਰਾ ਉਸੇ ਮਹਿਮਾਮਈ ਸਰੂਪ ਵਿੱਚ ਅੰਸ਼-ਅੰਸ਼ ਕਰਕੇ ਬਦਲਦੇ ਜਾਂਦੇ ਹਾਂ।