2 Corinthians 3:7 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਉਹ ਪੁਰਾਣਾ ਕਰਾਰ ਜਿਸਨੇ ਮੌਤ ਲਿਆਂਦੀ ਪੱਥਰ ਉੱਤੇ ਸ਼ਬਦਾ ਨਾਲ ਲਿਖਿਆ ਹੋਇਆ ਸੀ। ਇਹ ਪਰਮੇਸ਼ੁਰ ਦੇ ਗੌਰਵ ਨਾਲ ਆਇਆ। ਮੂਸਾ ਦਾ ਮੁਖ ਮਹਿਮਾ ਨਾਲ ਇੰਨਾ ਚਮਕ ਰਿਹਾ ਸੀ ਕਿ ਇਸਰਾਏਲੀ ਉਸ ਵੱਲ ਇੱਕ ਟੱਕ ਨਹੀਂ ਵੇਖ ਸੱਕੇ ਪਰ ਮਗਰੋਂ, ਇਹ ਮਹਿਮਾ ਫ਼ਿੱਕੀ ਪੈ ਗਈ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਪੱਥਰ ਦੇ ਉੱਤੇ ਉੱਕਰੇ ਹੋਏ ਨੇਮ ਦਾ ਅੰਤ ਭਾਵੇਂ ਮੌਤ ਨਾਲ ਹੋਇਆ ਅਤੇ ਇਹ ਵੱਡੇ ਪ੍ਰਤਾਪ ਦੇ ਨਾਲ ਦਿੱਤਾ ਗਿਆ ਸੀ । ਉਸ ਦਾ ਤੇਜ ਮੂਸਾ ਦੇ ਚਿਹਰੇ ਉੱਤੇ ਇੰਨਾ ਸੀ ਕਿ ਇਸਰਾਏਲੀ ਉਸ ਵੱਲ ਦੇਖ ਵੀ ਨਹੀਂ ਸਕਦੇ ਸਨ ਭਾਂਵੇ ਉਹ ਤੇਜ ਕੁਝ ਹੀ ਸਮੇਂ ਤੱਕ ਰਿਹਾ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਹੁਣ ਜੇ ਉਹ ਸੇਵਕਾਈ ਜੋ ਮੌਤ ਲਿਆਉਂਦੀ ਹੈ ਜਿਹੜੀ ਅੱਖਰਾਂ ਨਾਲ ਅਤੇ ਪੱਥਰਾਂ ਉੱਤੇ ਲਿਖੀ ਹੋਈ ਸੀ, ਮਹਿਮਾ ਲੈ ਕੇ ਆਈ, ਜੋ ਇਸਰਾਏਲ ਦੇ ਲੋਕ ਮੋਸ਼ੇਹ ਦੇ ਚਿਹਰੇ ਵੱਲ ਵੇਖ ਨਾ ਸਕੇ ਕਿਉਂਕਿ ਨੂਰ ਇਨ੍ਹਾਂ ਜ਼ਿਆਦਾ ਸੀ, ਹਾਲਾਂਕਿ ਇਹ ਹੋਲੀ-ਹੋਲੀ ਘੱਟਦਾ ਗਿਆ।
Punjabi Bible 2016 - ਪਵਿੱਤਰ ਬਾਈਬਲ O.V.
ਪਰੰਤੂ ਜੇ ਮੌਤ ਦੀ ਸੇਵਕਾਈ ਜਿਹੜੀ ਅੱਖਰਾਂ ਨਾਲ ਅਤੇ ਪੱਥਰਾਂ ਉੱਤੇ ਉੱਕਰੀ ਹੋਈ ਸੀ ਐਨੇ ਤੇਜ ਨਾਲ ਹੋਈ ਭਈ ਮੂਸਾ ਦੇ ਮੁਖ ਦੇ ਤੇਜ ਦੇ ਕਾਰਨ ਜੋ ਭਾਵੇਂ ਅਲੋਪ ਹੋਣ ਵਾਲਾ ਸੀ ਇਸਾਰਏਲ ਦਾ ਵੰਸ਼ ਉਹ ਦੇ ਮੁਖ ਵੱਲ ਤੱਕ ਨਾ ਸੱਕਿਆ,
Punjabi ERV
ਉਹ ਪੁਰਾਣਾ ਕਰਾਰ (ਸ਼ਰ੍ਹਾ) ਜਿਸਨੇ ਮੌਤ ਲਿਆਂਦੀ ਪੱਥਰ ਉੱਤੇ ਸ਼ਬਦਾ ਨਾਲ ਲਿਖਿਆ ਹੋਇਆ ਸੀ। ਇਹ ਪਰਮੇਸ਼ੁਰ ਦੇ ਗੌਰਵ ਨਾਲ ਆਇਆ। ਮੂਸਾ ਦਾ ਮੁਖ ਮਹਿਮਾ ਨਾਲ ਇੰਨਾ ਚਮਕ ਰਿਹਾ ਸੀ ਕਿ ਇਸਰਾਏਲੀ ਉਸ ਵੱਲ ਇੱਕ ਟਕ੍ਕ ਨਹੀਂ ਵੇਖ ਸਕੇ ਪਰ ਮਗਰੋਂ, ਇਹ ਮਹਿਮਾ ਫ਼ਿੱਕੀ ਪੈ ਗਈ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਪਰੰਤੂ ਜੇ ਮੌਤ ਦੀ ਲਿਖਤ ਜਿਹੜੀ ਅੱਖਰਾਂ ਨਾਲ ਅਤੇ ਪੱਥਰਾਂ ਉੱਤੇ ਉੱਕਰੀ ਹੋਈ ਸੀ ਐਨੇ ਤੇਜ ਨਾਲ ਹੋਈ ਜੋ ਮੂਸਾ ਦੇ ਚਿਹਰੇ ਦੇ ਤੇਜ ਦੇ ਕਾਰਨ ਜੋ ਭਾਵੇਂ ਅਲੋਪ ਹੋਣ ਵਾਲਾ ਸੀ, ਇਸਰਾਏਲ ਦਾ ਵੰਸ਼ ਉਸ ਦੇ ਚਿਹਰੇ ਵੱਲ ਵੇਖ ਨਾ ਸਕਿਆ,
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے جد مَوت دا اوہ عہد جِہدے حرف پتّھراں اُتّے اُکرے گئے نیں اجیہا جلال والا ہویا۔ پئی بنی اِسرائیل مُوسیٰ دے مُنھ نُوں اوس جلال دے سببّوں جیہڑا اوہدے مُنھ اُتّے آیا سی تاڑ نا سکے بھانویں اوہ گھٹدا جاندا سی۔
Punjabi Standard Bible (Punjabi Standard Bible) 2023
ਜੇ ਮੌਤ ਦੇ ਉਸ ਨੇਮ ਦੀ ਸੇਵਾ ਜਿਸ ਦੀ ਲਿਖਤ ਪੱਥਰਾਂ ਉੱਤੇ ਉੱਕਰੀ ਹੋਈ ਸੀ ਐਨੀ ਤੇਜਵਾਨ ਸੀ ਕਿ ਉਸ ਦੇ ਤੇਜ ਦੇ ਕਾਰਨ ਜੋ ਕਿ ਮੱਧਮ ਪੈਂਦਾ ਜਾਂਦਾ ਸੀ ਇਸਰਾਏਲ ਦੀ ਸੰਤਾਨ ਮੂਸਾ ਦੇ ਚਿਹਰੇ ਵੱਲ ਨਾ ਤੱਕ ਸਕੀ