2 Corinthians 4:15 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਇਹ ਸਾਰੀਆਂ ਚੀਜ਼ਾਂ ਤੁਹਾਡੇ ਵਾਸਤੇ ਹਨ। ਇਸ ਲਈ ਪਰਮੇਸ਼ੁਰ ਦੀ ਕਿਰਪਾ ਵੱਧ ਤੋਂ ਵੱਧ ਲੋਕਾਂ ਨੂੰ ਦਿੱਤੀ ਗਈ ਹੈ। ਇਸ ਲਈ ਪਰਮੇਸ਼ੁਰ ਨੂੰ ਉਸਦੀ ਮਹਿਮਾ ਲਈ ਵੱਧ ਤੋਂ ਵੱਧ ਧੰਨਵਾਦ ਹੋਣਗੇ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਇਹ ਸਾਰਾ ਕੁਝ ਤੁਹਾਡੇ ਲਈ ਹੀ ਹੈ । ਜਿਸ ਤਰ੍ਹਾਂ ਪਰਮੇਸ਼ਰ ਦੀ ਕਿਰਪਾ ਬਹੁਤ ਸਾਰੇ ਲੋਕਾਂ ਵਿੱਚ ਵਧੇਗੀ ਉਸੇ ਤਰ੍ਹਾਂ ਉਹ ਪਰਮੇਸ਼ਰ ਦੀ ਮਹਿਮਾ ਦੇ ਲਈ ਹੋਰ ਵੀ ਧੰਨਵਾਦ ਦਾ ਕਾਰਨ ਹੋਵੇਗੀ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਕਿਉਂਕਿ ਸਭ ਕੁਝ ਤੁਹਾਡੇ ਲਈ ਫਾਇਦੇ ਲਈ ਹੈ, ਤਾਂ ਜੋ ਬਹੁਤਿਆਂ ਦੇ ਕਾਰਨ ਕਿਰਪਾ ਬਹੁਤ ਹੀ ਵੱਧ ਕੇ ਪਰਮੇਸ਼ਵਰ ਦੀ ਵਡਿਆਈ ਲਈ ਧੰਨਵਾਦਾ ਨੂੰ ਬਹੁਤ ਹੀ ਵਧਾਵੇ।
Punjabi Bible 2016 - ਪਵਿੱਤਰ ਬਾਈਬਲ O.V.
ਕਿਉਂਕਿ ਸੱਭੋ ਕੁਝ ਤੁਹਾਡੇ ਹੀ ਲਈ ਹੈ ਭਈ ਬਾਹਲਿਆਂ ਦੇ ਕਾਰਨ ਕਿਰਪਾ ਬਹੁਤ ਹੀ ਵੱਧ ਕੇ ਪਰਮੇਸ਼ੁਰ ਦੀ ਵਡਿਆਈ ਲਈ ਧੰਨਵਾਦਾਂ ਨੂੰ ਬਹੁਤ ਹੀ ਵਧਾਵੇ।।
Punjabi ERV
ਇਹ ਸਾਰੀਆਂ ਚੀਜ਼ਾਂ ਤੁਹਾਡੇ ਵਾਸਤੇ ਹਨ। ਇਸਲਈ ਪਰਮੇਸ਼ੁਰ ਦੀ ਕਿਰਪਾ ਵਧ ਤੋਂ ਵਧ ਲੋਕਾਂ ਨੂੰ ਦਿੱਤੀ ਗਈ ਹੈ। ਇਸ ਲਈ ਪਰਮੇਸ਼ੁਰ ਨੂੰ ਉਸਦੀ ਮਹਿਮਾ ਲਈ ਵਧ ਤੋਂ ਵਧ ਸ਼ੁਕਰਾਨੇ ਹੋਣਗੇ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਕਿਉਂਕਿ ਸਭ ਕੁਝ ਤੁਹਾਡੇ ਹੀ ਲਈ ਹੈ, ਜੋ ਬਹੁਤਿਆਂ ਦੇ ਕਾਰਨ ਕਿਰਪਾ ਬਹੁਤ ਹੀ ਵੱਧ ਕੇ, ਪਰਮੇਸ਼ੁਰ ਦੀ ਵਡਿਆਈ ਲਈ ਧੰਨਵਾਦਾਂ ਨੂੰ ਬਹੁਤ ਹੀ ਵਧਾਵੇ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
ایس لئی پئی سارِیاں شیواں تُہاڈے واسطے نیں تاں جو بتھیریاں لوکاں دے سببّوں فضل بُہتا ہو کے خُدا دے جلال لئی شُکر گُزاری نُوں وی وَدھائے۔
Punjabi Standard Bible (Punjabi Standard Bible) 2023
ਕਿਉਂਕਿ ਇਹ ਸਭ ਕੁਝ ਤੁਹਾਡੇ ਲਈ ਹੈ ਤਾਂਕਿ ਪਰਮੇਸ਼ਰ ਦੀ ਕਿਰਪਾ ਬਹੁਤਿਆਂ ਰਾਹੀਂ ਫੈਲਦੀ ਜਾਵੇ ਅਤੇ ਉਸ ਦੀ ਮਹਿਮਾ ਲਈ ਵੱਧ ਤੋਂ ਵੱਧ ਧੰਨਵਾਦ ਦਾ ਕਾਰਨ ਬਣੇ।