2 Corinthians 4:6 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਇੱਕ ਵਾਰੀ ਪਰਮੇਸ਼ੁਰ ਨੇ ਆਖਿਆ ਸੀ, “ਚਾਨਣ ਨੂੰ ਹਨੇਰੇ ਤੋਂ ਬਾਹਰ ਚਮਕਣ ਦਿਉ।” ਅਤੇ ਇਹ ਓਹੀ ਪਰਮੇਸ਼ੁਰ ਹੈ ਜਿਸਨੇ ਸਾਡੇ ਹਿਰਦਿਆਂ ਵਿੱਚ ਜੋਤ ਜਗਾਈ ਹੈ। ਉਸ ਨੇ ਸਾਨੂੰ ਪਰਮੇਸ਼ੁਰ ਦੀ ਮਹਿਮਾ ਤੋਂ ਜਾਣੂ ਕਰਵਾਇਆ ਜਿਹੜੀ ਮਸੀਹ ਹੈ ਅਤੇ ਇਸ ਨੂੰ ਸਾਨੂੰ ਦਿੱਤਾ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਕਿਉਂਕਿ ਜਿਸ ਪਰਮੇਸ਼ਰ ਨੇ ਕਿਹਾ, “ਹਨੇਰੇ ਵਿੱਚੋਂ ਚਾਨਣ ਚਮਕੇ!” ਉਸੇ ਪਰਮੇਸ਼ਰ ਨੇ ਸਾਡੇ ਮਨਾਂ ਉੱਤੇ ਆਪਣਾ ਚਾਨਣ ਪ੍ਰਗਟ ਕੀਤਾ ਕਿ ਸਾਨੂੰ ਉਹਨਾਂ ਦਾ ਚਾਨਣ ਭਰਿਆ ਗਿਆਨ ਪ੍ਰਾਪਤ ਹੋਵੇ ਜੋ ਮਸੀਹ ਦੇ ਚਿਹਰੇ ਉੱਤੇ ਹੈ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਪਰਮੇਸ਼ਵਰ ਨੇ ਕਿਹਾ ਸੀ, “ਚਾਨਣ ਹਨ੍ਹੇਰੇ ਵਿੱਚ ਚਮਕੇ,” ਉਸਦਾ ਚਾਨਣ ਸਾਡੇ ਦਿਲਾਂ ਵਿੱਚ ਚਮਕਿਆ ਜੋ ਪਰਮੇਸ਼ਵਰ ਦੀ ਮਹਿਮਾ ਦਾ ਗਿਆਨ ਮਸੀਹ ਯਿਸ਼ੂ ਦੇ ਚਿਹਰੇ ਵਿੱਚ ਪ੍ਰਕਾਸ਼ ਕਰੇ।
Punjabi Bible 2016 - ਪਵਿੱਤਰ ਬਾਈਬਲ O.V.
ਕਿਉਂ ਜੋ ਪਰਮੇਸ਼ੁਰ ਜਿਹ ਨੇ ਆਖਿਆ ਸੀ ਜੋ ਅਨ੍ਹੇਰਿਓਂ ਚਾਨਣ ਚਮਕੇ ਉਹ ਸਾਡਿਆਂ ਮਨਾਂ ਵਿੱਚ ਚਮਕਿਆ ਭਈ ਪਰਮੇਸ਼ੁਰ ਦੇ ਤੇਜ ਦਾ ਗਿਆਨ ਮਸੀਹ ਦੇ ਮੁਖ ਵਿੱਚ ਪਰਕਾਸ਼ ਕਰੇ।।
Punjabi ERV
ਇੱਕ ਵਾਰੀ ਪਰਮੇਸ਼ੁਰ ਨੇ ਆਖਿਆ ਸੀ, “ਚਾਨਣ ਨੂੰ ਹਨੇਰੇ ਤੋਂ ਬਾਹਰ ਚਮਕਣ ਦਿਉ।” ਅਤੇ ਇਹ ਓਹੀ ਪਰਮੇਸ਼ੁਰ ਹੈ ਜਿਸਨੇ ਸਾਡੇ ਹਿਰਦਿਆਂ ਵਿੱਚ ਜੋਤ ਜਗਾਈ ਹੈ। ਉਸਨੇ ਸਾਨੂੰ ਪਰਮੇਸ਼ੁਰ ਦੀ ਮਹਿਮਾ ਤੋਂ ਜਾਣੂ ਕਰਵਾਇਆ ਜਿਹਡ਼ੀ ਮਸੀਹ ਹੈ ਅਤੇ ਇਸਨੂੰ ਸਾਨੂੰ ਦਿੱਤਾ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਕਿਉਂ ਜੋ ਪਰਮੇਸ਼ੁਰ ਜਿਸ ਨੇ ਆਖਿਆ ਸੀ ਜੋ ਚਾਨਣ ਹਨੇਰੇ ਵਿੱਚ ਚਮਕੇ, ਉਹ ਸਾਡਿਆਂ ਦਿਲਾਂ ਵਿੱਚ ਚਮਕਿਆ ਜੋ ਪਰਮੇਸ਼ੁਰ ਦੇ ਤੇਜ ਦਾ ਗਿਆਨ ਮਸੀਹ ਦੇ ਚਿਹਰੇ ਵਿੱਚ ਪ੍ਰਕਾਸ਼ ਕਰੇ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
ایس لئی پئی خُدا ای اے جِس آکھیا پئی ہنیرے وِچوں نُور چمکے تے اوہو ای ساڈیاں دِلاں وِچ چمکیا۔ تاں جو خُدا دے جلال دی پچھان دا نُور یِسُوع مسِیح دے چِہرے توں چمکارا مارے۔
Punjabi Standard Bible (Punjabi Standard Bible) 2023
ਕਿਉਂ ਜੋ ਪਰਮੇਸ਼ਰ ਜਿਸ ਨੇ ਕਿਹਾ, “ਹਨੇਰੇ ਵਿੱਚੋਂ ਚਾਨਣ ਚਮਕੇ,” ਉਹੀ ਪਰਮੇਸ਼ਰ ਸਾਡੇ ਮਨਾਂ ਵਿੱਚ ਚਮਕਿਆ ਤਾਂਕਿ ਉਹ ਆਪਣੇ ਤੇਜ ਦੇ ਗਿਆਨ ਦਾ ਚਾਨਣ ਯਿਸੂ ਮਸੀਹ ਦੇ ਚਿਹਰੇ ਤੋਂ ਪਰਗਟ ਕਰੇ।