2 Corinthians 5:1 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਸਾਨੂੰ ਪਤਾ ਹੈ ਕਿ ਇਹ ਤੰਬੂ ਭਾਵ ਧਰਤੀ ਉੱਪਰਲਾ ਸਾਡਾ ਇਹ ਸਰੀਰ ਜਿਸ ਵਿੱਚ ਅਸੀਂ ਰਹਿੰਦੇ ਹਾਂ, ਤਬਾਹ ਕਰ ਦਿੱਤਾ ਜਾਵੇਗਾ। ਪਰ ਜਦੋਂ ਅਜਿਹਾ ਹੋਵੇਗਾ ਤਾਂ ਪਰਮੇਸ਼ੁਰ ਸਾਨੂੰ ਰਹਿਣ ਲਈ ਘਰ ਦੇਵੇਗਾ। ਇਹ ਘਰ ਮਨੁੱਖਾਂ ਦਾ ਬਣਾਇਆ ਹੋਇਆ ਨਹੀਂ ਹੋਵੇਗਾ। ਇਹ ਘਰ ਸਵਰਗ ਵਿੱਚ ਹੋਵੇਗਾ ਜਿਹੜਾ ਸਦੀਵੀ ਹੈ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਕਿਉਂਕਿ ਅਸੀਂ ਜਾਣਦੇ ਹਾਂ ਕਿ ਜਦੋਂ ਸਾਡਾ ਧਰਤੀ ਦਾ ਇਹ ਸਰੀਰਕ ਘਰ ਤੰਬੂ ਦੀ ਤਰ੍ਹਾਂ ਪੁੱਟ ਦਿੱਤਾ ਜਾਵੇਗਾ ਤਾਂ ਪਰਮੇਸ਼ਰ ਸਾਡੇ ਲਈ ਸਵਰਗ ਵਿੱਚ ਇੱਕ ਇਹੋ ਜਿਹਾ ਘਰ ਬਣਾਉਣਗੇ ਜੋ ਅਨੰਤਕਾਲ ਤੱਕ ਖੜ੍ਹਾ ਰਹੇਗਾ ਜੋ ਮਨੁੱਖੀ ਹੱਥਾਂ ਨੇ ਨਹੀਂ ਬਣਾਇਆ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਕਿਉਂ ਜੋ ਅਸੀਂ ਜਾਣਦੇ ਹਾਂ ਜੇ ਸਾਡਾ ਤੰਬੂ ਜਿਹਾ ਘਰ ਜਿਹੜਾ ਧਰਤੀ ਤੇ ਹੈ ਡਿੱਗ ਜਾਵੇਂ, ਤਾਂ ਪਰਮੇਸ਼ਵਰ ਤੋਂ ਇੱਕ ਘਰ ਸਾਨੂੰ ਮਿਲੇਗਾ ਜੋ ਬਿਨ੍ਹਾਂ ਹੱਥ ਲਾਏ ਅਟੱਲ ਹੈ ਅਤੇ ਸਵਰਗ ਵਿੱਚ ਬਣਿਆ ਹੋਇਆ ਹੈ।
Punjabi Bible 2016 - ਪਵਿੱਤਰ ਬਾਈਬਲ O.V.
ਅਸੀਂ ਜਾਣਦੇ ਹਾਂ ਭਈ ਜੋ ਸਾਡਾ ਤੰਬੂ ਜਿਹਾ ਘਰ ਜਿਹੜਾ ਧਰਤੀ ਤੇ ਹੈ ਢਹਿ ਪਵੇ ਤਾਂ ਪਰਮੇਸ਼ੁਰ ਤੋਂ ਇੱਕ ਘਰ ਸਾਨੂੰ ਮਿਲੇਗਾ ਜੋ ਬਿਨਾ ਹੱਥ ਲਾਏ ਅਟੱਲ ਅਤੇ ਸੁਰਗ ਵਿੱਚ ਬਣਿਆ ਹੈ
Punjabi ERV
ਸਾਨੂੰ ਪਤਾ ਹੈ ਕਿ ਇਹ ਤੰਬੂ ਭਾਵ ਧਰਤੀ ਉੱਪਰਲਾ ਸਾਡਾ ਇਹ ਸ਼ਰੀਰ ਜਿਸ ਵਿੱਚ ਅਸੀਂ ਰਹਿੰਦੇ ਹਾਂ, ਤਬਾਹ ਕਰ ਦਿੱਤਾ ਜਾਵੇਗਾ। ਪਰ ਜਦੋਂ ਅਜਿਹਾ ਹੋਵੇਗਾ ਤਾਂ ਪਰਮੇਸ਼ੁਰ ਸਾਨੂੰ ਰਹਿਣ ਲਈ ਘਰ ਦੇਵੇਗਾ। ਇਹ ਘਰ ਮਨੁੱਖਾਂ ਦਾ ਬਣਾਇਆ ਹੋਇਆ ਨਹੀਂ ਹੋਵੇਗਾ। ਇਹ ਘਰ ਸਵਰਗ ਵਿੱਚ ਹੋਵੇਗਾ ਜਿਹਡ਼ਾ ਸਦੀਵੀ ਹੈ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਕਿਉਂ ਜੋ ਅਸੀਂ ਜਾਣਦੇ ਹਾਂ ਕਿ ਜੇ ਸਾਡਾ ਤੰਬੂ ਜਿਹਾ ਘਰ ਜੋ ਧਰਤੀ ਤੇ ਹੈ ਡਿੱਗ ਪਵੇ ਤਾਂ ਪਰਮੇਸ਼ੁਰ ਤੋਂ ਇੱਕ ਘਰ ਸਾਨੂੰ ਮਿਲੇਗਾ ਜੋ ਬਿਨ੍ਹਾਂ ਹੱਥ ਲਾਏ ਅਟੱਲ ਅਤੇ ਸਵਰਗ ਵਿੱਚ ਬਣਿਆ ਹੈ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
کیوں جو اسی جاننے آں پئی جد ساڈا ایہہ تنبُو جیہا گھر جیہڑا زمین اُتّے اے ڈیگیا جائے گا۔ تے سانُوں خُدا ولّوں اسماناں اُتّے اِک اجیہی عمارت مِلے گی۔ جیہڑا ہتّھاں دا بنیا ہویا گھر نئیں سگوں سدا رہن والا اے۔
Punjabi Standard Bible (Punjabi Standard Bible) 2023
ਕਿਉਂਕਿ ਅਸੀਂ ਜਾਣਦੇ ਹਾਂ ਕਿ ਜਦੋਂ ਧਰਤੀ ਉੱਤਲਾ ਸਾਡਾ ਤੰਬੂ ਰੂਪੀ ਘਰ ਢਾਇਆ ਜਾਵੇਗਾ ਤਾਂ ਸਾਨੂੰ ਪਰਮੇਸ਼ਰ ਵੱਲੋਂ ਸਵਰਗ ਵਿੱਚ ਇੱਕ ਸਦੀਪਕ ਭਵਨ ਮਿਲੇਗਾ ਅਰਥਾਤ ਇੱਕ ਅਜਿਹਾ ਘਰ ਜੋ ਹੱਥਾਂ ਦਾ ਬਣਾਇਆ ਹੋਇਆ ਨਹੀਂ ਹੈ।