2 Corinthians 5:10 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਸਾਨੂੰ ਸਾਰਿਆਂ ਨੂੰ ਅਵਸ਼ ਹੀ ਮਸੀਹ ਦੇ ਸਾਹਮਣੇ ਨਿਆਂ ਲਈ ਖਲੋਣਾ ਪਵੇਗਾ। ਹਰ ਵਿਅਕਤੀ ਉਹੀ ਪ੍ਰਾਪਤ ਕਰੇਗਾ ਜੋ ਉਸ ਨੂੰ ਦੇਣ ਯੋਗ ਹੈ। ਜੋ ਕੁਝ ਵੀ ਉਸ ਨੇ ਇਸ ਭੌਤਿਕ ਸਰੀਰ ਵਿੱਚ ਰਹਿੰਦਿਆਂ ਕੀਤਾ ਭਾਵੇਂ ਉਹ ਚੰਗਾ ਸੀ ਜਾਂ ਬੁਰਾ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਸਾਡੇ ਸਾਰਿਆਂ ਦੇ ਲਈ ਮਸੀਹ ਦੀ ਨਿਆਂ ਗੱਦੀ ਦੇ ਸਾਹਮਣੇ ਖੜ੍ਹੇ ਹੋਣਾ ਜ਼ਰੂਰੀ ਹੈ ਤਾਂ ਜੋ ਹਰ ਕੋਈ ਆਪਣੇ ਸਰੀਰ ਦੁਆਰਾ ਕੀਤੇ ਹੋਏ ਚੰਗੇ ਅਤੇ ਬੁਰੇ ਕੰਮਾਂ ਦਾ ਫਲ ਪ੍ਰਾਪਤ ਕਰੇ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਕਿਉਂਕਿ ਅਸੀਂ ਸਾਰਿਆ ਨੇ ਮਸੀਹ ਦੇ ਨਿਆਂ ਦੇ ਸਿੰਘਾਸਣ ਦੇ ਅੱਗੇ ਪ੍ਰਗਟ ਹੋਣਾ ਹੈ, ਕਿ ਹਰੇਕ ਜੋ ਕੁਝ ਅਸੀਂ ਸਰੀਰ ਵਿੱਚ ਕੀਤਾ ਚਾਹੇ ਚੰਗਾ ਚਾਹੇ ਬੁਰਾ ਅਸੀਂ ਆਪਣੀਆਂ ਕਰਨੀਆਂ ਦੇ ਅਨੁਸਾਰ ਉਸ ਦਾ ਫਲ ਪ੍ਰਾਪਤ ਕਰਾਂਗੇ।
Punjabi Bible 2016 - ਪਵਿੱਤਰ ਬਾਈਬਲ O.V.
ਕਿਉਂ ਜੋ ਅਸਾਂ ਸਭਨਾਂ ਨੇ ਮਸੀਹ ਦੇ ਨਿਆਉਂ ਦੇ ਸਿੰਘਾਸਣ ਦੇ ਅੱਗੇ ਪਰਗਟ ਹੋਣਾ ਹੈ ਭਈ ਹਰੇਕ ਜੋ ਕੁਝ ਉਸ ਨੇ ਦੇਹੀ ਵਿੱਚ ਕੀਤਾ ਭਾਵੇਂ ਭਲਾ ਭਾਵੇਂ ਬੁਰਾ ਆਪੋ ਆਪਣੀਆਂ ਕਰਨੀਆਂ ਦੇ ਅਨੁਸਾਰ ਉਹ ਦਾ ਫਲ ਭੋਗੇ।।
Punjabi ERV
ਸਾਨੂੰ ਸਾਰਿਆਂ ਨੂੰ ਅਵਸ਼ ਹੀ ਮਸੀਹ ਦੇ ਸਾਮ੍ਹਣੇ ਨਿਰਣੇ ਲਈ ਖਲੋਣਾ ਪਵੇਗਾ। ਹਰ ਵਿਅਕਤੀ ਉਹੀ ਪ੍ਰਾਪਤ ਕਰੇਗਾ ਜੋ ਉਸਨੂੰ ਦੇਣ ਯੋਗ ਹੈ। ਜੋ ਕੁਝ ਵੀ ਉਸਨੇ ਇਸ ਭੌਤਿਕ ਸ਼ਰੀਰ ਵਿੱਚ ਰਹਿੰਦਿਆਂ ਕੀਤਾ ਭਾਵੇਂ ਉਹ ਚੰਗਾ ਸੀ ਜਾਂ ਬੁਰਾ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਕਿਉਂ ਜੋ ਅਸੀਂ ਸਭਨਾਂ ਨੇ ਮਸੀਹ ਦੇ ਨਿਆਂ ਦੇ ਸਿੰਘਾਸਣ ਦੇ ਅੱਗੇ ਪ੍ਰਗਟ ਹੋਣਾ ਹੈ ਕਿ ਹਰੇਕ ਜੋ ਕੁਝ ਅਸੀਂ ਸਰੀਰ ਵਿੱਚ ਕੀਤਾ ਭਾਵੇਂ ਭਲਾ ਭਾਵੇਂ ਬੁਰਾ ਆਪੋ ਆਪਣੀਆਂ ਕਰਨੀਆਂ ਦੇ ਅਨੁਸਾਰ ਉਸ ਦਾ ਫਲ ਭੋਗੇ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
کیوں جو ضرُوری گلّ اے پئی مسِیح دے عدالت دے تخت دے اگّے جا کے ساڈے سبھناں دا حال کُھل جاوے۔ تاں جو ہر کِسے نُوں اوہدیاں اوہناں کمّاں دا بدلہ مِلے۔ جیہڑے اوس بدن دی راہِیں کِیتے ہون۔ بھانویں بھلے تے بھانویں بُرے۔
Punjabi Standard Bible (Punjabi Standard Bible) 2023
ਕਿਉਂਕਿ ਸਾਨੂੰ ਸਭਨਾਂ ਨੂੰ ਮਸੀਹ ਦੇ ਨਿਆਂ ਆਸਣ ਦੇ ਸਾਹਮਣੇ ਖੜ੍ਹੇ ਹੋਣਾ ਜ਼ਰੂਰੀ ਹੈ ਤਾਂਕਿ ਹਰੇਕ ਵਿਅਕਤੀ ਨੂੰ ਜੋ ਵੀ ਉਸ ਨੇ ਆਪਣੇ ਸਰੀਰ ਵਿੱਚ ਕੀਤਾ ਭਾਵੇਂ ਚੰਗਾ ਭਾਵੇਂ ਮਾੜਾ, ਉਸ ਦਾ ਫਲ ਦਿੱਤਾ ਜਾਵੇ।