2 Corinthians 5:15 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਮਸੀਹ ਸਾਰਿਆਂ ਲਈ ਮਰਿਆ, ਤਾਂ ਜੋ ਜਿਹੜੇ ਲੋਕ ਜਿਉ ਰਹੇ ਹਨ ਉਨ੍ਹਾਂ ਨੂੰ ਆਪਣੇ ਆਪ ਲਈ ਜਿਉਣਾ ਬੰਦ ਕਰ ਦੇਣਾ ਚਾਹੀਦਾ ਹੈ। ਉਹ ਉਨ੍ਹਾਂ ਲਈ ਮਰਿਆ ਅਤੇ ਮੁਰਦਿਆਂ ਵਿੱਚੋਂ ਜੀ ਉੱਠਿਆ। ਤਾਂ ਜੋ ਉਹ ਲੋਕ ਉਸ ਦੇ ਲਈ ਜਿਉਣ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਮਸੀਹ ਸਾਰਿਆਂ ਦੇ ਲਈ ਮਰੇ ਤਾਂ ਜੋ ਜਿਹੜੇ ਜਿਊਂਦੇ ਹਨ, ਉਹ ਆਪਣੇ ਲਈ ਨਹੀਂ ਸਗੋਂ ਮਸੀਹ ਦੇ ਲਈ ਜਿਊਣ ਜੋ ਉਹਨਾਂ ਦੇ ਲਈ ਮਰੇ ਅਤੇ ਜਿਊਂਦੇ ਕੀਤੇ ਗਏ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਅਤੇ ਉਹ ਸਭਨਾਂ ਦੇ ਲਈ ਮਰਿਆ, ਕਿ ਜਿਹੜੇ ਜਿਉਂਦੇ ਹਨ ਉਹ ਅੱਗੇ ਤੋਂ ਆਪਣੇ ਲਈ ਨਹੀਂ ਪਰ ਉਸਦੇ ਲਈ ਜੀਉਣ, ਜਿਹੜਾ ਉਹਨਾਂ ਦੇ ਮਰਿਆ ਅਤੇ ਫਿਰ ਜੀ ਉੱਠਿਆ।
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਉਹ ਸਭਨਾਂ ਦੇ ਲਈ ਮੋਇਆ ਭਈ ਜਿਹੜੇ ਜੀਉਂਦੇ ਹਨ ਓਹ ਅਗਾਹਾਂ ਨੂੰ ਆਪਣੇ ਲਈ ਨਹੀਂ ਸਗੋਂ ਉਹ ਦੇ ਲਈ ਜੀਉਣ ਜਿਹੜਾ ਉਨ੍ਹਾਂ ਦੇ ਲਈ ਮੋਇਆ ਅਤੇ ਫੇਰ ਜੀ ਉੱਠਿਆ।।
Punjabi ERV
ਮਸੀਹ ਸਾਰਿਆਂ ਲਈ ਮਰਿਆ, ਤਾਂ ਜੋ ਜਿਹਡ਼ੇ ਲੋਕ ਜਿਉ ਰਹੇ ਹਨ ਉਨ੍ਹਾਂ ਨੂੰ ਆਪਣੇ ਆਪ ਲਈ ਜਿਉਣਾ ਬੰਦ ਕਰ ਦੇਣਾ ਚਾਹੀਦਾ ਹੈ। ਉਹ ਉਨ੍ਹਾਂ ਲਈ ਮਰਿਆ ਅਤੇ ਮੌਤ ਤੋਂ ਉਭਾਰਿਆ ਗਿਆ। ਤਾਂ ਜੋ ਉਹ ਲੋਕ ਉਸਦੇ ਲਈ ਜਿਉਣ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਉਹ ਸਭਨਾਂ ਦੇ ਲਈ ਮਰਿਆ ਕਿ ਜਿਹੜੇ ਜਿਉਂਦੇ ਹਨ ਉਹ ਅੱਗੇ ਤੋਂ ਆਪਣੇ ਲਈ ਨਹੀਂ ਸਗੋਂ ਉਹ ਦੇ ਲਈ ਜੀਉਣ, ਜਿਹੜਾ ਉਨ੍ਹਾਂ ਦੇ ਲਈ ਮਰਿਆ ਅਤੇ ਫੇਰ ਜੀ ਉੱਠਿਆ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے اوہ ایس لئی ساریاں لئی مویا پئی جیہڑے جِیوندے نیں اوہ اگّے نُوں اپنے واسطے نا جیون سگوں اوہدے لئی جیہڑا اوہناں واسطے مویا تے فیر جی اُٹھیا۔
Punjabi Standard Bible (Punjabi Standard Bible) 2023
ਕਿਉਂਕਿ ਉਹ ਸਭਨਾਂ ਦੇ ਲਈ ਮਰਿਆ ਤਾਂਕਿ ਜਿਹੜੇ ਜੀਉਂਦੇ ਹਨ ਉਹ ਅੱਗੇ ਤੋਂ ਆਪਣੇ ਲਈ ਨਾ ਜੀਉਣ, ਸਗੋਂ ਉਸ ਦੇ ਲਈ ਜੀਉਣ ਜਿਹੜਾ ਉਨ੍ਹਾਂ ਦੇ ਲਈ ਮਰਿਆ ਅਤੇ ਜੀ ਉੱਠਿਆ।