2 Corinthians 6:10 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਹਾਲਾਂ ਕਿ ਅਸੀਂ ਉਦਾਸ ਹਾਂ, ਪਰ ਅਸੀਂ ਹਮੇਸ਼ਾ ਖੁਸ਼ ਹਾਂ। ਭਾਵੇਂ ਅਸੀਂ ਗਰੀਬ ਹਾਂ ਪਰ ਅਸੀਂ ਬਹੁਤ ਸਾਰੇ ਲੋਕਾਂ ਨੂੰ ਅਮੀਰ ਬਣਾਉਂਦੇ ਹਾਂ। ਸਾਡੇ ਕੋਲ ਕੁਝ ਵੀ ਨਹੀਂ ਪਰ ਅਸਲ ਵਿੱਚ ਸਾਡੇ ਕੋਲ ਸਭ ਕੁਝ ਹੈ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਸਾਨੂੰ ਦੁਖੀ ਕੀਤਾ ਗਿਆ ਪਰ ਫਿਰ ਵੀ ਅਸੀਂ ਹਰ ਸਮੇਂ ਖ਼ੁਸ਼ ਰਹੇ; ਅਸੀਂ ਗ਼ਰੀਬ ਹਾਂ ਪਰ ਫਿਰ ਵੀ ਬਹੁਤ ਸਾਰਿਆਂ ਨੂੰ ਅਮੀਰ ਬਣਾਇਆ; ਸਾਡੇ ਕੋਲ ਕੁਝ ਵੀ ਨਹੀਂ ਪਰ ਫਿਰ ਵੀ ਸਾਡੇ ਕੋਲ ਸਭ ਕੁਝ ਹੈ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਦੁਖੀ ਜਿਹੇ ਹਾਂ, ਪਰ ਫਿਰ ਵੀ ਆਨੰਦ ਕਰਦੇ ਹਾਂ; ਗਰੀਬ ਹਾਂ, ਪਰ ਦੂਸਰਿਆ ਨੂੰ ਧਨੀ ਬਣਾਉਂਦੇ ਹਾਂ; ਕੰਗਾਲਾਂ ਵਰਗੇ ਹਾਂ ਪਰ ਸਭ ਕੁਝ ਦੇ ਮਾਲਕ ਹਾਂ।
Punjabi Bible 2016 - ਪਵਿੱਤਰ ਬਾਈਬਲ O.V.
ਉਦਾਸਾਂ ਜੇਹੇ ਪਰ ਸਦਾ ਅਨੰਦ ਕਰਦੇ ਹਾਂ, ਨਿਰਧਨਾਂ ਜੇਹੇ ਪਰ ਬਹੁਤਿਆਂ ਨੂੰ ਧਨੀ ਬਣਾਉਂਦੇ ਹਾਂ, ਪੱਲਿਓ ਸੱਖਣਿਆਂ ਜੇਹੇ ਪਰ ਸੱਭੋ ਕੁਝ ਦੇ ਮਾਲਕ ਹਾਂ।।
Punjabi ERV
ਹਾਲਾਂ ਕਿ ਅਸੀਂ ਉਦਾਸ ਹਾਂ, ਪਰ ਅਸੀਂ ਹਮੇਸ਼ਾ ਖੁਸ਼ ਹਾਂ। ਭਾਵੇਂ ਅਸੀਂ ਗਰੀਬ ਹਾਂ ਪਰ ਅਸੀਂ ਬਹੁਤ ਸਾਰੇ ਲੋਕਾਂ ਨੂੰ ਅਮੀਰ ਬਣਾਉਂਦੇ ਹਾਂ। ਸਾਡੇ ਕੋਲ ਕੁਝ ਵੀ ਨਹੀਂ ਪਰ ਅਸਲ ਵਿੱਚ ਸਾਡੇ ਕੋਲ ਸਭ ਕੁਝ ਹੈ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਉਦਾਸਾਂ ਵਰਗੇ ਪਰ ਸਦਾ ਅਨੰਦ ਕਰਦੇ ਹਾਂ, ਗਰੀਬਾਂ ਵਰਗੇ ਪਰ ਬਹੁਤਿਆਂ ਨੂੰ ਧਨੀ ਬਣਾਉਂਦੇ ਹਾਂ, ਕੰਗਾਲਾਂ ਵਰਗੇ ਪਰ ਸੱਭੋ ਕੁਝ ਦੇ ਮਾਲਕ ਹਾਂ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
اُداساں وانگر آں پر سدا خُوش رہنے آں۔ کنگالاں جیہے آں پر بتھیریاں نُوں دَولت مند کر دینے آں۔ ناداراں وانگر آں۔ تَد وی سبھ کُجھ رکھنے آں۔
Punjabi Standard Bible (Punjabi Standard Bible) 2023
ਸੋਗ ਕਰਨ ਵਾਲਿਆਂ ਜਿਹੇ ਸਮਝੇ ਜਾਂਦੇ ਹਾਂ ਫਿਰ ਵੀ ਹਮੇਸ਼ਾ ਅਨੰਦ ਕਰਦੇ ਹਾਂ, ਕੰਗਾਲਾਂ ਜਿਹੇ ਸਮਝੇ ਜਾਂਦੇ ਹਾਂ ਫਿਰ ਵੀ ਬਹੁਤਿਆਂ ਨੂੰ ਧਨੀ ਬਣਾਉਂਦੇ ਹਾਂ, ਉਨ੍ਹਾਂ ਜਿਹੇ ਸਮਝੇ ਜਾਂਦੇ ਹਾਂ ਜਿਨ੍ਹਾਂ ਕੋਲ ਕੁਝ ਨਹੀਂ ਹੈ, ਫਿਰ ਵੀ ਸਾਡੇ ਕੋਲ ਸਭ ਕੁਝ ਹੈ।