2 Corinthians 6:14 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਤੁਸੀਂ ਉਨ੍ਹਾਂ ਵਿਅਕਤੀਆਂ ਵਰਗੇ ਨਹੀਂ ਹੋ ਜਿਹੜੇ ਵਿਸ਼ਵਾਸ ਨਹੀਂ ਰੱਖਦੇ। ਇਸ ਲਈ ਉਨ੍ਹਾਂ ਦੇ ਨਾਲ ਨਾ ਜੁੜੋ। ਚੰਗਿਆਈ ਅਤੇ ਬੁਰਿਆਈ ਇਕੱਠੇ ਨਹੀਂ, ਚਾਨਣ ਅਤੇ ਹਨੇਰੇ ਦੀ ਸੰਗਤ ਇਕੱਠਿਆਂ ਨਹੀਂ ਹੋ ਸੱਕਦੀ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਤੁਸੀਂ ਅਵਿਸ਼ਵਾਸੀਆਂ ਦੇ ਨਾਲ ਨਾਬਰਾਬਰ ਜੂਲੇ ਵਿੱਚ ਨਾ ਜੁਤੋ, ਕਿਉਂਕਿ ਨੇਕੀ ਦਾ ਪਾਪ ਨਾਲ ਕੀ ਸੰਬੰਧ ਹੈ? ਚਾਨਣ ਦਾ ਹਨੇਰੇ ਨਾਲ ਕੀ ਰਿਸ਼ਤਾ ਹੈ?
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਤੁਸੀਂ ਅਵਿਸ਼ਵਾਸੀਆਂ ਨਾਲ ਬਰਾਬਰ ਦੇ ਸੰਬੰਧ ਵਿੱਚ ਨਾ ਜੁੜੋ। ਕਿਉਂ ਜੋ ਧਰਮ ਅਤੇ ਕੁਧਰਮ ਦੀ ਕੀ ਸਾਂਝ ਹੈ, ਅਤੇ ਚਾਨਣ ਦਾ ਹਨ੍ਹੇਰੇ ਨਾਲ ਕੀ ਮੇਲ ਹੈ?
Punjabi Bible 2016 - ਪਵਿੱਤਰ ਬਾਈਬਲ O.V.
ਤੁਸੀਂ ਬੇਪਰਤੀਤਿਆਂ ਨਾਲ ਅਣਸਾਵੇਂ ਨਾ ਜੁੱਤੋਂ ਕਿਉਂ ਜੋ ਧਰਮ ਅਤੇ ਕੁਧਰਮ ਵਿੱਚ ਕੀ ਸਾਂਝ ਹੈॽ ਯਾ ਚਾਨਣ ਦਾ ਅਨ੍ਹੇਰੇ ਨਾਲ ਕੀ ਮੇਲ ਹੈॽ
Punjabi ERV
ਤੁਸੀਂ ਉਨ੍ਹਾਂ ਵਿ ਅਕਤੀਆਂ ਵਰਗੇ ਨਹੀਂ ਹੋ ਜਿਹਡ਼ੇ ਆਸਥਾ ਨਹੀਂ ਰੱਖਦੇ। ਇਸ ਲਈ ਉਨ੍ਹਾਂ ਦੇ ਨਾਲ ਨਾ ਜੁਡ਼ੋ। ਚੰਗਿਆਈ ਅਤੇ ਬੁਰਿਆਈ ਇਕਠ੍ਠੇ ਨਹੀਂ, ਚਾਨਣ ਅਤੇ ਹਨੇਰੇ ਦੀ ਸੰਗਤ ਇਕਠਿਆਂ ਨਹੀਂ ਹੋ ਸਕਦੀ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤੁਸੀਂ ਅਵਿਸ਼ਵਾਸੀਆਂ ਨਾਲ ਨਾ ਬਰਾਬਰੀ ਦੇ ਜੂਲੇ ਵਿੱਚ ਨਾ ਜੁੱਤੋ ਕਿਉਂ ਜੋ ਧਰਮ ਅਤੇ ਕੁਧਰਮ ਵਿੱਚ ਕੀ ਸਾਂਝ ਹੈ? ਅਤੇ ਚਾਨਣ ਦਾ ਹਨ੍ਹੇਰੇ ਨਾਲ ਕੀ ਮੇਲ ਹੈ?
Punjabi Revised 2020 (Arabic Script) (پنجابی نواں عہد نامہ نظرثانی شدہ چھپائی)
بے اِیماناں دے نال ڈِنگی پنجالی وِچ نا جُپو۔ کیوں جو راستبازی تے بے دِینی وِچ کِیہ میل جول اے؟ یا چانن تے ہنیرے وِچ کِیہ میل اے؟
Punjabi Standard Bible (Punjabi Standard Bible) 2023
ਅਵਿਸ਼ਵਾਸੀਆਂ ਨਾਲ ਬੇਮੇਲ ਜੂਲੇ ਵਿੱਚ ਨਾ ਜੁੱਤੋ; ਕਿਉਂਕਿ ਧਾਰਮਿਕਤਾ ਅਤੇ ਕੁਧਰਮ ਦੀ ਕੀ ਸਾਂਝ? ਜਾਂ ਚਾਨਣ ਦਾ ਹਨੇਰੇ ਨਾਲ ਕੀ ਸੰਬੰਧ?