2 Corinthians 6:2 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਪਰਮੇਸ਼ੁਰ ਦਾ ਕਥਨ ਹੈ; “ਮੈਂ ਸਹੀ ਸਮੇਂ ਤੁਹਾਨੂੰ ਸੁਣਿਆ ਅਤੇ ਮੁਕਤੀ ਦੇ ਦਿਹਾੜੇ ਤੁਹਾਡੀ ਸਹਾਇਤਾ ਕੀਤੀ।” ਮੈਂ ਤੁਹਾਨੂੰ ਆਖਦਾ ਹਾਂ ਕਿ “ਸਹੀ ਸਮਾਂ” ਹੁਣ ਹੈ “ਮੁਕਤੀ ਦਾ ਦਿਹਾੜਾ” ਹੁਣ ਹੈ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਕਿਉਂਕਿ ਪਰਮੇਸ਼ਰ ਕਹਿੰਦੇ ਹਨ: “ਕਿਰਪਾ ਕਰਨ ਦੇ ਸਮੇਂ ਮੈਂ ਤੁਹਾਡੀ ਸੁਣੀ, ਬਚਾਅ ਕਰਨ ਦੇ ਦਿਨ, ਮੈਂ ਤੁਹਾਡੀ ਮਦਦ ਕੀਤੀ ।” ਸੁਣੋ! ਮਦਦ ਲੈਣ ਦਾ ਮੌਕਾ ਇਹ ਹੀ ਹੈ ਅਤੇ ਮੁਕਤੀ ਦਾ ਦਿਨ ਇਹ ਹੀ ਹੈ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਕਿਉਂਕਿ ਪਰਮੇਸ਼ਵਰ ਆਖਦੇ ਹਨ, “ਮਨਭਾਉਂਦੇ ਸਮੇਂ ਵਿੱਚ ਮੈਂ ਤੁਹਾਡੀ ਪੁਕਾਰ ਸੁਣੀ, ਅਤੇ ਮੁਕਤੀ ਦੇ ਦਿਨ ਮੈਂ ਤੁਹਾਡੀ ਮਦਦ ਕੀਤੀ।” ਮੈਂ ਤੁਹਾਨੂੰ ਦੱਸਦਾ ਹਾਂ, ਹੁਣ ਹੀ ਕਿਰਪਾ ਦਾ ਸਮਾਂ ਹੈ, ਹੁਣ ਹੀ ਮੁਕਤੀ ਦਾ ਦਿਨ ਹੈ।
Punjabi Bible 2016 - ਪਵਿੱਤਰ ਬਾਈਬਲ O.V.
ਕਿਉਂ ਜੋ ਉਹ ਆਖਦਾ ਹੈ ਭਈ ਮੈਂ ਮਨ ਭਾਉਂਦੇ ਸਮੇਂ ਵਿੱਚ ਤੇਰੀ ਸੁਣੀ ਅਤੇ ਮੁਕਤੀ ਦੇ ਦਿਨ ਤੇਰੀ ਸਹਾਇਤਾ ਕੀਤੀ।। ਵੇਖੋ, ਹੁਣ ਹੀ ਮਨ ਭਾਉਂਦਾ ਸਮਾ ਹੈ, ਵੇਖੋ, ਹੁਣ ਹੀ ਮੁਕਤੀ ਦਾ ਦਿਨ ਹੈ!
Punjabi ERV
ਪਰਮੇਸ਼ੁਰ ਦਾ ਕਥਨ ਹੈ; “ਮੈਂ ਸਹੀ ਸਮੇਂ ਤੁਹਾਨੂੰ ਸੁਣਿਆ ਅਤੇ ਮੁਕਤੀ ਦੇ ਦਿਹਾਡ਼ੇ ਤੁਹਾਡੀ ਸਹਾਇਤਾ ਕੀਤੀ।” ਯਸਾਯਾਹ 49:8 ਮੈਂ ਤੁਹਾਨੂੰ ਆਖਦਾ ਹਾਂ ਕਿ “ਸਹੀ ਸਮਾਂ” ਹੁਣ ਹੈ “ਮੁਕਤੀ ਦਾ ਦਿਹਾਡ਼ਾ” ਹੁਣ ਹੈ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਕਿਉਂ ਜੋ ਪਰਮੇਸ਼ੁਰ ਆਖਦਾ ਹੈ ਜੋ ਮੈਂ ਮਨਭਾਉਂਦੇ ਸਮੇਂ ਵਿੱਚ ਤੇਰੀ ਸੁਣੀ ਅਤੇ ਮੁਕਤੀ ਦੇ ਦਿਨ ਤੇਰੀ ਸਹਾਇਤਾ ਕੀਤੀ। ਵੇਖੋ, ਹੁਣ ਹੀ ਮਨ ਭਾਉਂਦਾ ਸਮਾਂ ਹੈ, ਵੇਖੋ, ਹੁਣ ਹੀ ਮੁਕਤੀ ਦਾ ਦਿਨ ਹੈ!
Punjabi Revised 2020 (Arabic Script) (پنجابی نواں عہد نامہ نظرثانی شدہ چھپائی)
کیوں جو اوہ آکھدا اے پئی مَیں قبولِیّت دے ویلے تیری سُن لئی تے نجات دے دِن تیری مدد کِیتی۔ ویکھو ہُن قبولِیّت دا ویلا اے ویکھو ایہہ نجات دا دِن اے۔
Punjabi Standard Bible (Punjabi Standard Bible) 2023
ਕਿਉਂਕਿ ਉਹ ਕਹਿੰਦਾ ਹੈ: ਠੀਕ ਸਮੇਂ ਮੈਂ ਤੇਰੀ ਸੁਣ ਲਈ ਅਤੇ ਮੁਕਤੀ ਦੇ ਦਿਨ ਮੈਂ ਤੇਰੀ ਸਹਾਇਤਾ ਕੀਤੀ। ਵੇਖੋ, ਹੁਣ ਹੀ ਉਹ ਠੀਕ ਸਮਾਂ ਹੈ; ਵੇਖੋ, ਹੁਣ ਹੀ ਉਹ ਮੁਕਤੀ ਦਾ ਦਿਨ ਹੈ।