2 Corinthians 7:12 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਪਰ ਮੈਂ ਉਹ ਪੱਤਰ ਤੁਹਾਨੂੰ ਇਸ ਲਈ ਲਿਖਿਆ ਸੀ ਕਿ ਤੁਸੀਂ ਪਰਮੇਸ਼ੁਰ ਦੇ ਸਨਮੁੱਖ ਇਹ ਦੇਖ ਸੱਕੋਂ ਕਿ ਤੁਹਾਨੂੰ ਸਾਡੀ ਕਿੰਨੀ ਪਰਵਾਹ ਹੈ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਇਸ ਲਈ ਭਾਵੇਂ ਮੈਂ ਤੁਹਾਨੂੰ ਉਹ ਪੱਤਰ ਲਿਖਿਆ ਸੀ, ਪਰ ਇਹ ਮੈਂ ਉਸ ਦੇ ਕਾਰਨ ਨਹੀਂ ਲਿਖਿਆ ਜਿਸ ਨੇ ਅਨਿਆਂ ਕੀਤਾ ਅਤੇ ਨਾ ਹੀ ਉਸ ਦੇ ਕਾਰਨ ਜਿਸ ਉੱਤੇ ਅਨਿਆਂ ਹੋਇਆ ਸੀ । ਸਗੋਂ ਇਸ ਦੇ ਲਿਖਣ ਦੁਆਰਾ ਇਹ ਪ੍ਰਗਟ ਕੀਤਾ ਹੈ ਕਿ ਤੁਸੀਂ ਪਰਮੇਸ਼ਰ ਦੇ ਸਾਹਮਣੇ ਸਾਡੇ ਲਈ ਕਿੰਨੇ ਚਾਹਵਾਨ ਹੋ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਭਾਵੇਂ ਕਿ ਮੈਂ ਇਹ ਪੱਤਰ ਤੁਹਾਨੂੰ ਲਿਖਿਆ ਹੈ, ਇਸ ਲਈ ਨਹੀਂ ਉਸ ਵਿਅਕਤੀ ਦੇ ਕਾਰਨ ਜੋ ਗਲਤ ਹੈ ਜਾਂ ਜਿਸ ਨੇ ਗਲਤ ਕੀਤਾ ਹੈ, ਸਗੋਂ ਇਸ ਲਈ ਜੋ ਤੁਹਾਡਾ ਜੋਸ਼ ਜਿਹੜਾ ਸਾਡੇ ਲਈ ਹੈ ਸੋ ਪਰਮੇਸ਼ਵਰ ਦੇ ਹਜ਼ੂਰ ਤੁਹਾਡੇ ਉੱਤੇ ਪ੍ਰਗਟ ਹੋਵੇ।
Punjabi Bible 2016 - ਪਵਿੱਤਰ ਬਾਈਬਲ O.V.
ਗੱਲ ਕਾਹਦੀ ਭਾਵੇਂ ਮੈਂ ਤੁਹਾਨੂੰ ਲਿਖਿਆ ਪਰ ਮੈਂ ਤਾਂ ਨਾ ਉਹ ਦੇ ਕਾਰਨ ਲਿਖਿਆ ਜਿਹ ਨੇ ਅਪਰਾਧ ਕੀਤਾ, ਨਾ ਉਹ ਦੇ ਕਾਰਨ ਜਿਹ ਦੇ ਨਾਲ ਅਪਰਾਧ ਹੋਇਆ ਸਗੋਂ ਇਸ ਕਾਰਨ ਭਈ ਤੁਹਾਡਾ ਜੋਸ਼ ਜੋ ਸਾਡੇ ਲਈ ਹੈ ਸੋ ਪਰਮੇਸ਼ੁਰ ਦੇ ਹਜ਼ੂਰ ਤੁਹਾਡੇ ਉੱਤੇ ਪਰਗਟ ਹੋਵੇ
Punjabi ERV
ਪਰ ਮੈਂ ਉਹ ਪੱਤਰ ਤੁਹਾਨੂੰ ਇਸ ਲਈ ਲਿਖਿਆ ਸੀ ਕਿ ਤੁਸੀਂ ਪਰਮੇਸ਼ੁਰ ਦੇ ਸਨਮੁਖ ਇਹ ਦੇਖ ਸਕੋਂ ਕਿ ਤੁਹਾਨੂੰ ਸਾਡੀ ਕਿੰਨੀ ਪਰਵਾਹ ਹੈ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਗੱਲ ਕਾਹਦੀ ਭਾਵੇਂ ਮੈਂ ਤੁਹਾਨੂੰ ਲਿਖਿਆ ਪਰ ਮੈਂ ਨਾ ਉਸ ਦੇ ਕਾਰਨ ਲਿਖਿਆ ਜਿਸ ਨੇ ਅਪਰਾਧ ਕੀਤਾ, ਨਾ ਉਸ ਦੇ ਕਾਰਨ ਜਿਸ ਦੇ ਨਾਲ ਅਪਰਾਧ ਹੋਇਆ ਸਗੋਂ ਇਸ ਕਾਰਨ ਜੋ ਤੁਹਾਡਾ ਜੋਸ਼ ਜਿਹੜਾ ਸਾਡੇ ਲਈ ਹੈ ਸੋ ਪਰਮੇਸ਼ੁਰ ਦੇ ਹਜ਼ੂਰ ਤੁਹਾਡੇ ਉੱਤੇ ਪ੍ਰਗਟ ਹੋਵੇ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
سو بھانویں مَیں تُہانوں لِکھیا سی۔ پر نا اوہدے سبّب لِکھیا۔ جِس بے انصافی کِیتی۔ تے نا اوہدے سبّب جِہدے اُتّے بے انصافی ہوئی۔ پر ایس لئی پئی تُہاڈی سرگرمی جیہڑی ساڈے واسطے اے خُدا دے حضُور تُہاڈے اُتّے ظاہر ہو جائے۔
Punjabi Standard Bible (Punjabi Standard Bible) 2023
ਸੋ ਜੇ ਮੈਂ ਤੁਹਾਨੂੰ ਲਿਖਿਆ ਵੀ ਤਾਂ ਉਸ ਦੇ ਕਾਰਨ ਨਹੀਂ ਲਿਖਿਆ ਜਿਸ ਨੇ ਅਨਿਆਂ ਕੀਤਾ ਅਤੇ ਨਾ ਹੀ ਉਸ ਦੇ ਕਾਰਨ ਜਿਸ ਨਾਲ ਅਨਿਆਂ ਹੋਇਆ, ਸਗੋਂ ਇਸ ਕਾਰਨ ਲਿਖਿਆ ਕਿ ਤੁਹਾਡੇ ਪ੍ਰਤੀ ਸਾਡੀ ਜੋ ਲਗਨ ਹੈ ਉਹ ਪਰਮੇਸ਼ਰ ਦੇ ਸਨਮੁੱਖ ਤੁਹਾਡੇ ਉੱਤੇ ਪਰਗਟ ਹੋ ਜਾਵੇ।