2 Corinthians 7:15 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਜਦੋਂ ਵੀ ਉਹ ਯਾਦ ਕਰਦਾ ਹੈ ਕਿ ਤੁਸੀਂ ਸਾਰੇ ਉਸ ਨੂੰ ਮੰਨਣ ਲਈ ਤਿਆਰ ਸੀ ਤੁਹਾਡੇ ਵੱਲ ਉਸਦਾ ਪਿਆਰ ਵੱਧ ਜਾਂਦਾ ਹੈ। ਤੁਸੀਂ ਉਸ ਨੂੰ ਆਦਰ ਅਤੇ ਭੈਅ ਨਾਲ ਜੀ ਆਇਆਂ ਆਖਿਆ ਸੀ
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਉਸ ਦਾ ਪਿਆਰ ਤੁਹਾਡੇ ਲਈ ਹੋਰ ਜ਼ਿਆਦਾ ਵੱਧਦਾ ਜਾਂਦਾ ਹੈ ਜਦੋਂ ਉਹ ਤੁਹਾਨੂੰ ਯਾਦ ਕਰਦਾ ਹੈ ਕਿ ਤੁਸੀਂ ਕਿਸ ਤਰ੍ਹਾਂ ਡਰਦੇ ਅਤੇ ਕੰਬਦੇ ਹੋਏ ਆਗਿਆਕਾਰੀ ਬਣ ਕੇ ਉਸ ਦਾ ਸੁਆਗਤ ਕੀਤਾ ਹੈ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਅਤੇ ਤੁਹਾਡੇ ਲਈ ਉਸਦਾ ਪਿਆਰ ਸਭ ਤੋਂ ਵੱਧ ਹੁੰਦਾ ਹੈ ਜਦੋਂ ਉਹ ਤੁਹਾਡੇ ਸਾਰਿਆ ਦੀ ਆਗਿਆਕਾਰੀ ਨੂੰ ਯਾਦ ਕਰਦਾ ਹੈ, ਤੁਸੀਂ ਡਰਦੇ ਅਤੇ ਕੰਬਦੇ ਹੋਏ ਉਸ ਨੂੰ ਕਬੂਲ ਕੀਤਾ ਸੀ।
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਉਹ ਤੁਸਾਂ ਸਭਨਾਂ ਦੀ ਆਗਿਆਕਾਰੀ ਨੂੰ ਚੇਤੇ ਰੱਖ ਕੇ ਭਈ ਤੁਸੀਂ ਕਿਕੁੱਰ ਭੈ ਅਤੇ ਕਾਂਬੇ ਨਾਲ ਉਹ ਨੂੰ ਕਬੂਲ ਕੀਤਾ ਸੀ ਇਸ ਕਰਕੇ ਉਹ ਦਾ ਮਨ ਤੁਹਾਡੇ ਵੱਲ ਬਹੁਤ ਲੱਗਿਆ ਹੋਇਆ ਹੈ
Punjabi ERV
ਜਦੋਂ ਵੀ ਉਹ ਯਾਦ ਕਰਦਾ ਹੈ ਕਿ ਤੁਸੀਂ ਸਾਰੇ ਉਸਨੂੰ ਮੰਨਣ ਲਈ ਤਿਆਰ ਸੀ ਤੁਹਾਡੇ ਵੱਲ ਉਸਦਾ ਪਿਆਰ ਵਧ ਜਾਂਦਾ ਹੈ। ਤੁਸੀਂ ਉਸਨੂੰ ਆਦਰ ਅਤੇ ਭੈਅ ਨਾਲ ਜੀ ਆਇਆਂ ਆਖਿਆ ਸੀ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਉਹ ਤੁਹਾਡੇ ਸਭ ਦੀ ਆਗਿਆ-ਕਾਰਤਾ ਨੂੰ ਚੇਤੇ ਰੱਖ ਕੇ ਜੋ ਤੁਸੀਂ ਕਿਸ ਪ੍ਰਕਾਰ ਡਰਦੇ ਅਤੇ ਕੰਬਦੇ ਹੋਏ ਕਬੂਲ ਕੀਤਾ ਸੀ ਇਸ ਕਰਕੇ ਉਸ ਦਾ ਮਨ ਤੁਹਾਡੇ ਵੱਲ ਬਹੁਤ ਲੱਗਿਆ ਹੋਇਆ ਹੈ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے جدوں اوہنوں تُہاڈی سبھناں دی فرمانبرداری یاد آؤندی اے۔ پئی تُسی کِس طرح ڈر دے تے کمبدے ہوئے اوہدے نال مِلے۔ تے اوہدی دِلی مُحبّت تُہاڈے نال ہور وی وَدھیری ہوندی جاندی اے۔
Punjabi Standard Bible (Punjabi Standard Bible) 2023
ਜਦੋਂ ਉਹ ਤੁਹਾਡੀ ਸਾਰਿਆਂ ਦੀ ਆਗਿਆਕਾਰੀ ਨੂੰ ਚੇਤੇ ਕਰਦਾ ਹੈ ਕਿ ਤੁਸੀਂ ਕਿਵੇਂ ਡਰਦੇ ਅਤੇ ਕੰਬਦੇ ਹੋਏ ਉਸ ਨੂੰ ਸਵੀਕਾਰ ਕੀਤਾ ਤਾਂ ਤੁਹਾਡੇ ਪ੍ਰਤੀ ਉਸ ਦਾ ਪ੍ਰੇਮ ਹੋਰ ਵੀ ਵਧਦਾ ਜਾਂਦਾ ਹੈ।