2 Corinthians 7:5 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਜਦੋਂ ਅਸੀਂ ਮਕਦੂਨਿਯਾ ਵਿੱਚ ਆਏ ਸੀ ਤਾਂ ਸਾਨੂੰ ਕੋਈ ਅਰਾਮ ਨਹੀਂ ਮਿਲਿਆ। ਸਾਨੂੰ ਸਾਰੇ ਪਾਸੇ ਔਕੜਾਂ ਦਿਖਾਈ ਦਿੰਦੀਆਂ ਸਨ। ਸਾਡੇ ਬਾਹਰ ਲੜਾਈਆਂ ਸਨ ਅਤੇ ਸਾਡੇ ਅੰਦਰ ਡਰ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਕਿਉਂਕਿ ਮਕਦੂਨਿਯਾ ਵਿੱਚ ਪਹੁੰਚ ਕੇ ਵੀ ਸਾਨੂੰ ਕੋਈ ਅਰਾਮ ਨਾ ਮਿਲਿਆ । ਉੱਥੇ ਵੀ ਹਰ ਪਾਸੇ ਦੁੱਖ ਹੀ ਦੁੱਖ ਸਨ; ਇੱਕ ਲੋਕਾਂ ਦੀਆਂ ਲੜਾਈਆਂ ਦੇ ਅਤੇ ਦੂਜੇ ਸਾਡੇ ਅੰਦਰਲੇ ਡਰ ਦੇ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਜਦੋਂ ਅਸੀਂ ਮਕਦੂਨਿਯਾ ਪ੍ਰਦੇਸ਼ ਵਿੱਚ ਆਏ, ਤਦ ਸਾਡੇ ਸਰੀਰ ਵਿੱਚ ਬਿਲਕੁਲ ਆਰਾਮ ਨਹੀਂ, ਸਗੋਂ ਅਸੀਂ ਚਾਰੇ ਪਾਸਿਓ ਕਸ਼ਟ ਵਿੱਚ ਸੀ, ਬਾਹਰੋਂ ਝਗੜੇ ਅੰਦਰੋਂ ਡਰ ਦੀਆਂ ਗੱਲਾਂ।
Punjabi Bible 2016 - ਪਵਿੱਤਰ ਬਾਈਬਲ O.V.
ਜਦ ਅਸੀਂ ਮਕਦੂਨਿਯਾ ਵਿੱਚ ਆਏ ਤਦ ਭੀ ਸਾਡੇ ਸਰੀਰ ਨੂੰ ਕੁਝ ਚੈਨ ਨਹੀਂ ਸੀ ਸਗੋਂ ਅਸੀਂ ਹਰ ਪਾਸਿਓਂ ਕਸ਼ਟ ਵਿੱਚ ਪਏ ਸਾਂ, ਬਾਹਰੋਂ ਝਗੜੇ ਅੰਦਰੋਂ ਧੜਕੇ
Punjabi ERV
ਜਦੋਂ ਅਸੀਂ ਮਕਦੂਨਿਯਾ ਵਿੱਚ ਆਏ ਸੀ ਤਾਂ ਸਾਨੂੰ ਕੋਈ ਅਰਾਮ ਨਹੀਂ ਮਿਲਿਆ। ਸਾਨੂੰ ਸਾਰੇ ਪਾਸੇ ਔਕਡ਼ਾਂ ਦਿਖਾਈ ਦਿੰਦੀਆਂ ਸਨ। ਸਾਡੇ ਬਾਹਰ ਲਡ਼ਾਈਆਂ ਸਨ ਅਤੇ ਸਾਡੇ ਅੰਦਰ ਡਰ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਜਦ ਅਸੀਂ ਮਕਦੂਨਿਯਾ ਵਿੱਚ ਆਏ ਤਦ ਵੀ ਸਾਡੇ ਸਰੀਰ ਨੂੰ ਕੁਝ ਚੈਨ ਨਹੀਂ ਸੀ ਸਗੋਂ ਅਸੀਂ ਹਰ ਪਾਸਿਓਂ ਕਸ਼ਟ ਵਿੱਚ ਪਏ ਸੀ, ਬਾਹਰੋਂ ਝਗੜੇ ਅੰਦਰੋਂ ਭਿਆਨਕ ਗੱਲਾਂ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
کیوں جو جد اسی مَکِدُنیہ وِچ آئے۔ اوس ویلے وی ساڈے جِسم نُوں چَین نا مِلیا سگوں ہر پاسیوں مُصِیبت وِچ ای پَھسے رہے۔ باہر لڑائِیاں سن اندر خَوف۔
Punjabi Standard Bible (Punjabi Standard Bible) 2023
ਕਿਉਂਕਿ ਜਦੋਂ ਅਸੀਂ ਮਕਦੂਨਿਯਾ ਆਏ ਤਾਂ ਉਦੋਂ ਵੀ ਸਾਡੇ ਸਰੀਰ ਨੂੰ ਕੋਈ ਅਰਾਮ ਨਾ ਮਿਲਿਆ ਸਗੋਂ ਸਾਨੂੰ ਹਰ ਪਾਸਿਓਂ ਕਸ਼ਟ ਸਹਿਣੇ ਪਏ; ਬਾਹਰ ਝਗੜੇ ਅਤੇ ਅੰਦਰ ਡਰ ਸੀ।