2 Corinthians 7:8 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਹਾਲਾਂ ਕਿ ਮੈਂ ਤੁਹਾਨੂੰ ਆਪਣੀ ਚਿੱਠੀ ਰਾਹੀਂ ਉਦਾਸ ਕੀਤਾ ਹੈ, ਪਰ ਮੈਨੂੰ ਇਸ ਵਾਸਤੇ ਕੋਈ ਖੇਦ ਨਹੀਂ। ਮੈਨੂੰ ਪਤਾ ਹੈ ਕਿ ਤੁਸੀਂ ਮੇਰੀ ਚਿੱਠੀ ਰਾਹੀਂ ਉਦਾਸ ਹੋ ਗਏ ਅਤੇ ਇਸ ਲਈ ਦੁੱਖ ਮਹਿਸੂਸ ਕੀਤਾ। ਪਰ ਇਸ ਨੇ ਤੁਹਾਨੂੰ ਬਹੁਤ ਥੇੜੇ ਚਿਰ ਲਈ ਉਦਾਸ ਕੀਤਾ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਭਾਵੇਂ ਮੇਰੇ ਲਿਖੇ ਪੱਤਰ ਤੋਂ ਤੁਹਾਨੂੰ ਦੁੱਖ ਪਹੁੰਚਿਆ ਹੈ, ਮੈਨੂੰ ਇਸ ਦਾ ਕੋਈ ਪਛਤਾਵਾ ਨਹੀਂ ਹੈ । ਇਹ ਜਾਣ ਕੇ ਕਿ ਤੁਹਾਨੂੰ ਉਸ ਤੋਂ ਕੁਝ ਸਮੇਂ ਲਈ ਦੁੱਖ ਪਹੁੰਚਿਆ ਹੈ, ਮੈਂ ਦੁਖੀ ਹੋਇਆ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਭਾਵੇਂ ਮੈਂ ਆਪਣੇ ਪੱਤਰ ਨਾਲ ਜਿਹੜਾ ਤੁਹਾਨੂੰ ਪਹਿਲਾਂ ਭੇਜਿਆ ਦੁਖੀ ਕੀਤਾ, ਤਾਂ ਵੀ ਮੈਨੂੰ ਇਸਦਾ ਪਛਤਾਵਾ ਨਹੀਂ ਹੈ। ਹਾਲਾਂਕਿ ਪਹਿਲਾਂ ਮੈਨੂੰ ਪਛਤਾਵਾ ਸੀ ਕਿਉਂਕਿ ਮੈਂ ਦੇਖਦਾ ਹਾਂ ਉਸ ਪੱਤਰੀ ਨੇ ਤੁਹਾਨੂੰ ਉਦਾਸ ਕੀਤਾ ਸੀ, ਪਰ ਥੋੜ੍ਹੇ ਸਮੇਂ ਲਈ ਹੀ।
Punjabi Bible 2016 - ਪਵਿੱਤਰ ਬਾਈਬਲ O.V.
ਕਿਉਂ ਜੋ ਭਾਵੇਂ ਮੈਂ ਆਪਣੀ ਪੱਤ੍ਰੀ ਨਾਲ ਤੁਹਾਨੂੰ ਉਦਾਸ ਕੀਤਾ ਤਾਂ ਵੀ ਮੈਂ ਪਛਤਾਉਂਦਾ ਨਹੀਂ ਭਾਵੇਂ ਮੈਂ ਪਹਿਲਾਂ ਪਛਤਾਉਂਦਾ ਸਾਂ ਕਿਉਂ ਜੋ ਮੈਂ ਵੇਖਦਾ ਹਾਂ ਜੋ ਉਸ ਪੱਤ੍ਰੀ ਨੇ ਤੁਹਾਨੂੰ ਉਦਾਸ ਕੀਤਾ ਸੀ ਭਾਵੇਂ ਥੋੜੇ ਚਿਰ ਤੀਕੁਰ
Punjabi ERV
ਹਾਲਾਂ ਕਿ ਮੈਂ ਤੁਹਾਨੂੰ ਆਪਣੀ ਚਿੱਠੀ ਰਾਹੀਂ ਉਦਾਸ ਕੀਤਾ ਹੈ, ਪਰ ਮੈਨੂੰ ਇਸ ਵਾਸਤੇ ਕੋਈ ਖੇਦ ਨਹੀਂ। ਮੈਨੂੰ ਪਤਾ ਹੈ ਕਿ ਤੁਸੀਂ ਮੇਰੀ ਚਿੱਠੀ ਰਾਹੀਂ ਉਦਾਸ ਹੋ ਗਏ ਅਤੇ ਇਸ ਲਈ ਦੁਖ ਮਹਿਸੂਸ ਕੀਤਾ। ਪਰ ਇਸ ਨੇ ਤੁਹਾਨੂੰ ਬਹੁਤ ਥੇਡ਼ੇ ਚਿਰ ਲਈ ਉਦਾਸ ਕੀਤਾ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਕਿਉਂ ਜੋ ਭਾਵੇਂ ਮੈਂ ਆਪਣੀ ਪੱਤ੍ਰੀ ਨਾਲ ਤੁਹਾਨੂੰ ਉਦਾਸ ਕੀਤਾ ਤਾਂ ਵੀ ਮੈਂ ਪਛਤਾਉਂਦਾ ਨਹੀਂ ਭਾਵੇਂ ਮੈਂ ਪਹਿਲਾਂ ਪਛਤਾਉਂਦਾ ਸੀ ਕਿਉਂਕਿ ਮੈਂ ਵੇਖਦਾ ਹਾਂ ਜੋ ਉਸ ਪੱਤ੍ਰੀ ਨੇ ਤੁਹਾਨੂੰ ਉਦਾਸ ਕੀਤਾ ਸੀ ਭਾਵੇਂ ਥੋੜ੍ਹੇ ਸਮੇਂ ਤੱਕ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
مَیں تُہانوں اپنے خط نال اُداس تے کِیتا پر اوہدے توں پچھتاندا نئیں بھانویں پہلاں پچھتاندا ساں۔ کیوں جو ویکھنا آں پئی اوس خط توں تُہانوں غم ہویا بھانویں تھوڑے ای چِر تِیکر رہیا۔
Punjabi Standard Bible (Punjabi Standard Bible) 2023
ਕਿਉਂਕਿ ਜੇ ਮੈਂ ਆਪਣੀ ਪੱਤ੍ਰੀ ਦੁਆਰਾ ਤੁਹਾਨੂੰ ਦੁਖੀ ਕੀਤਾ, ਤਾਂ ਵੀ ਮੈਨੂੰ ਇਸ ਦਾ ਕੋਈ ਪਛਤਾਵਾ ਨਹੀਂ। ਭਾਵੇਂ ਪਹਿਲਾਂ ਮੈਨੂੰ ਪਛਤਾਵਾ ਹੋਇਆ ਸੀ, ਕਿਉਂਕਿ ਮੈਂ ਵੇਖਿਆ ਕਿ ਭਾਵੇਂ ਥੋੜ੍ਹੇ ਸਮੇਂ ਲਈ ਹੀ ਸਹੀ, ਉਸ ਪੱਤ੍ਰੀ ਤੋਂ ਤੁਹਾਨੂੰ ਦੁੱਖ ਪਹੁੰਚਿਆ।