2 Corinthians 8:11 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਇਸ ਲਈ ਹੁਣ ਇਹ ਕੰਮ ਜਿਹੜਾ ਤੁਸੀਂ ਸ਼ੁਰੂ ਕੀਤਾ ਹੈ, ਪੂਰਾ ਕਰ ਲਵੋ। ਫ਼ੇਰ ਤੁਹਾਡੀ “ਕਰਨੀ” ਤੁਹਾਡੀ “ਕਰਨੀ ਦੀ ਇੱਛਾ” ਦੇ ਬਰਾਬਰ ਹੋਵੇਗੀ। ਜੋ ਕੁਝ ਤੁਹਾਡੇ ਕੋਲ ਹੈ ਉਸ ਵਿੱਚੋਂ ਦੇਵੋ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਇਸ ਲਈ ਇਸ ਨੂੰ ਪੂਰਾ ਕਰੋ । ਜਿਸ ਤਰ੍ਹਾਂ ਤੁਸੀਂ ਇਸ ਕੰਮ ਨੂੰ ਸ਼ੁਰੂ ਕਰਨ ਦੇ ਚਾਹਵਾਨ ਸੀ, ਉਸੇ ਤਰ੍ਹਾਂ ਹੁਣ ਇਸ ਨੂੰ ਜੋ ਕੁਝ ਵੀ ਤੁਹਾਡੇ ਕੋਲ ਹੈ, ਉਸ ਦੇ ਨਾਲ ਪੂਰਾ ਕਰੋ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਇਸ ਲਈ ਜੋ ਕੰਮ ਸ਼ੁਰੂ ਕੀਤਾ ਹੈ ਉਸਨੂੰ ਪੂਰਾ ਕਰੋ, ਜਿਸ ਤਰ੍ਹਾਂ ਇੱਛਾ ਕਰਨ ਦੀ ਤਿਆਰੀ ਸੀ ਉਸੇ ਤਰ੍ਹਾਂ ਆਪਣੇ ਵਾਧੇ ਦੇ ਅਨੁਸਾਰ ਸਿਰੇ ਵੀ ਚਾੜਨਾ ਵੀ ਹੋਵੇ।
Punjabi Bible 2016 - ਪਵਿੱਤਰ ਬਾਈਬਲ O.V.
ਸੋ ਹੁਣ ਤੁਸੀਂ ਉਸ ਕੰਮ ਨੂੰ ਸਿਰੇ ਵੀ ਚਾੜ੍ਹੋ ਭਈ ਜਿਵੇਂ ਮਨਸ਼ਾ ਕਰਨ ਦੀ ਤਿਆਰੀ ਸੀ ਤਿਵੇਂ ਵਿਤ ਦੇ ਅਨੁਸਾਰ ਸਿਰੇ ਚਾੜਨਾ ਵੀ ਹੋਵੇ
Punjabi ERV
ਇਸ ਲਈ ਹੁਣ ਇਹ ਕੰਮ ਜਿਹਡ਼ਾ ਤੁਸੀਂ ਸ਼ੁਰੂ ਕੀਤਾ ਹੈ, ਪੂਰਾ ਕਰ ਲਵੋ। ਫ਼ੇਰ ਤੁਹਾਡੀ “ਕਰਨੀ” ਤੁਹਾਡੀ “ਕਰਨੀ ਦੀ ਇੱਛਾ” ਦੇ ਬਰਾਬਰ ਹੋਵੇਗੀ। ਜੋ ਕੁਝ ਤੁਹਾਡੇ ਕੋਲ ਹੈ ਉਸ ਵਿੱਚੋਂ ਦੇਵੋ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਸੋ ਹੁਣ ਤੁਸੀਂ ਉਸ ਕੰਮ ਨੂੰ ਸਿਰੇ ਵੀ ਚਾੜ੍ਹੋ ਅਤੇ ਜਿਸ ਤਰ੍ਹਾਂ ਇੱਛਾ ਕਰਨ ਦੀ ਤਿਆਰੀ ਸੀ ਉਸੇ ਤਰ੍ਹਾਂ ਆਪਣੇ ਵਾਧੇ ਦੇ ਅਨੁਸਾਰ ਚਾੜ੍ਹਨਾ ਵੀ ਹੋਵੇ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
سو ہُن ایس کمّ نُوں پُوریاں وی کرو۔ تاں جو جیویں تُسی اِرادہ کرن وِچ تگڑے سو۔ اوسے طرح قدر دے سببّوں اوہنوں پُوریاں وی کرو۔
Punjabi Standard Bible (Punjabi Standard Bible) 2023
ਹੁਣ ਤੁਸੀਂ ਇਸ ਸੇਵਾ ਨੂੰ ਪੂਰਾ ਵੀ ਕਰੋ ਤਾਂਕਿ ਜਿਸ ਤਰ੍ਹਾਂ ਇਸ ਦੀ ਇੱਛਾ ਕਰਨ ਲਈ ਉਤਸੁਕ ਸੀ ਉਸੇ ਤਰ੍ਹਾਂ ਜੋ ਤੁਹਾਡੇ ਕੋਲ ਹੈ ਉਸ ਵਿੱਚੋਂ ਇਸ ਨੂੰ ਪੂਰਾ ਵੀ ਕਰ ਸਕੋ।