2 Corinthians 8:12 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਜੇ ਤੁਸੀਂ ਦੇਣਾ ਚਾਹੁੰਦੇ ਹੋ ਤੁਹਾਡਾ ਦਾਨ ਸਵੀਕਾਰ ਹੋ ਜਾਵੇਗਾ। ਤੁਹਾਡਾ ਦਾਨ ਇਸ ਪੱਖੋਂ ਸਵੀਕਾਰ ਹੋਵੇਗਾ ਕਿ ਤੁਹਾਡੇ ਕੋਲ ਕੀ ਹੈ ਨਾ ਕਿ ਉਸ ਪੱਖੋਂ ਕਿ ਤੁਹਾਡੇ ਕੋਲ ਕੀ ਨਹੀਂ ਹੈ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਜੇਕਰ ਕੋਈ ਦਾਨ ਦੇਣ ਦੀ ਇੱਛਾ ਕਰਦਾ ਹੈ ਤਾਂ ਪਰਮੇਸ਼ਰ ਉਸ ਕੋਲੋਂ ਉਸ ਚੀਜ਼ ਦੀ ਮੰਗ ਨਹੀਂ ਕਰਦੇ ਹਨ ਜੋ ਉਸ ਕੋਲ ਨਹੀਂ ਹੈ ਸਗੋਂ ਪਰਮੇਸ਼ਰ ਉਹ ਸਵੀਕਾਰ ਕਰ ਲੈਂਦੇ ਹਨ ਜੋ ਉਹ ਦਿੰਦਾ ਹੈ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਜੇ ਕਿਸੇ ਕੋਲ ਦਾਨ ਦੇਣ ਇੱਛਾ ਹੈ, ਤਾਂ ਜੋ ਕੁਝ ਉਸਦੇ ਕੋਲ ਹੈ, ਉਸਦੇ ਅਨੁਸਾਰ ਉਸਦਾ ਦਾ ਦਾਨ ਪਰਵਾਨ ਹੁੰਦਾ ਹੈ, ਨਾ ਉਸਦੇ ਅਨੁਸਾਰ ਜੋ ਉਸਦੇ ਕੋਲ ਨਹੀਂ ਹੈ।
Punjabi Bible 2016 - ਪਵਿੱਤਰ ਬਾਈਬਲ O.V.
ਜੇ ਮਨ ਦੀ ਤਿਆਰੀ ਅੱਗੇ ਹੋਵੇ ਤਾਂ ਉਹ ਉਸ ਦੇ ਅਨੁਸਾਰ ਜੋ ਕਿਸੇ ਕੋਲ ਹੈ ਪਰਵਾਨ ਹੁੰਦੀ ਹੈ ਨਾ ਉਸ ਦੇ ਅਨੁਸਾਰ ਜੋ ਉਸ ਦੇ ਕੋਲ ਨਹੀਂ ਹੈ
Punjabi ERV
ਜੇ ਤੁਸੀਂ ਦੇਣਾ ਚਾਹੁੰਦੇ ਹੋ ਤੁਹਾਡੀ ਦਾਤ ਸਵੀਕਾਰ ਹੋ ਜਾਵੇਗੀ। ਤੁਹਾਡਾ ਦਾਨ ਇਸ ਪਖੋਂ ਸਵੀਕਾਰ ਹੋਵੇਗਾ ਕਿ ਤੁਹਾਡੇ ਕੋਲ ਕੀ ਹੈ ਨਾ ਕਿ ਉਸ ਪਖੋਂ ਕਿ ਤੁਹਾਡੇ ਕਲ ਕੀ ਨਹੀਂ ਹੈ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਜੇ ਮਨ ਦੀ ਤਿਆਰੀ ਪਹਿਲਾਂ ਹੋਵੇ ਤਾਂ ਉਹ ਉਸ ਦੇ ਅਨੁਸਾਰ ਜੋ ਕਿਸੇ ਕੋਲ ਹੈ, ਪਰਵਾਨ ਹੁੰਦੀ ਹੈ ਨਾ ਉਸ ਦੇ ਅਨੁਸਾਰ ਜੋ ਉਸ ਦੇ ਕੋਲ ਨਹੀਂ ਹੈ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
کیوں جو جے نِیّت ہوئے تے خَیرات اوہدے دے سببّوں قبول ہوئے گی۔ جو کُجھ بندے دے کول اے۔ نا اوس دے سببّوں جو کُجھ اوہدے کول نئیں۔
Punjabi Standard Bible (Punjabi Standard Bible) 2023
ਕਿਉਂਕਿ ਜੇ ਕਿਸੇ ਦੇ ਮਨ ਵਿੱਚ ਦਾਨ ਦੇਣ ਦੀ ਇੱਛਾ ਪਹਿਲਾਂ ਤੋਂ ਹੈ ਤਾਂ ਦਾਨ ਉਸੇ ਦੇ ਅਨੁਸਾਰ ਗ੍ਰਹਿਣਯੋਗ ਹੁੰਦਾ ਹੈ ਜੋ ਉਸ ਦੇ ਕੋਲ ਹੈ, ਨਾ ਕਿ ਉਸ ਦੇ ਅਨੁਸਾਰ ਜੋ ਉਸ ਦੇ ਕੋਲ ਨਹੀਂ ਹੈ।