2 Corinthians 8:2 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਉਨ੍ਹਾਂ ਵਿਸ਼ਵਾਸੀਆਂ ਨੂੰ ਵੱਡੀਆਂ ਔਕੜਾਂ ਰਾਹੀਂ ਪਰੱਖਿਆ ਗਿਆ ਸੀ। ਅਤੇ ਉਹ ਬਹੁਤ ਗਰੀਬ ਸਨ। ਪਰ ਉਨ੍ਹਾਂ ਨੇ ਆਪਣੀ ਅਥਾਹ ਖੁਸ਼ੀ ਤੋਂ ਬਹੁਤ ਕੁਝ ਦਿੱਤਾ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਉਹਨਾਂ ਦੀ ਪਰੀਖਿਆ ਬਹੁਤ ਜ਼ਿਆਦਾ ਦੁੱਖਾਂ ਦੇ ਰਾਹੀਂ ਹੋਈ ਹੈ । ਪਰ ਇਹ ਹੋਣ ਤੇ ਵੀ ਉਹਨਾਂ ਦਾ ਅਨੰਦ ਮਹਾਨ ਹੈ, ਉਹਨਾਂ ਨੇ ਆਪਣੀ ਭਾਰੀ ਗ਼ਰੀਬੀ ਵਿੱਚ ਵੀ ਖੁੱਲ੍ਹੇ ਦਿਲ ਨਾਲ ਦਾਨ ਦਿੱਤਾ ਹੈ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਇੱਕ ਬਹੁਤ ਹੀ ਸਖ਼ਤ ਅਜ਼ਮਾਇਸ਼ ਦੇ ਦੌਰਾਨ, ਉਹਨਾਂ ਦੀ ਬਹੁਤ ਜ਼ਿਆਦਾ ਖੁਸ਼ੀ ਅਤੇ ਉਹਨਾਂ ਦੀ ਭਾਰੀ ਗਰੀਬੀ ਨੇ ਉਹਨਾਂ ਦੀ ਅੱਤ ਵੱਡੀ ਖੁੱਲ੍ਹ ਦਿਲੀ ਨੂੰ ਵਧਾ ਦਿੱਤਾ।
Punjabi Bible 2016 - ਪਵਿੱਤਰ ਬਾਈਬਲ O.V.
ਭਈ ਕਿਸ ਤਰਾਂ ਨਾਲ ਬਿਪਤਾ ਦੇ ਵੱਡੇ ਪਰਤਾਵੇ ਵਿੱਚ ਉਨ੍ਹਾਂ ਦੇ ਅਨੰਦ ਦੀ ਬਹੁਤਾਇਤ ਅਤੇ ਉਨ੍ਹਾਂ ਦੀ ਡਾਢੀ ਗਰੀਬੀ ਨੇ ਉਨ੍ਹਾਂ ਦੀ ਅੱਤ ਵੱਡੀ ਖੁਲ੍ਹ ਦਿਲੀ ਨੂੰ ਵਧੀਕ ਕਰ ਦਿੱਤਾ
Punjabi ERV
ਉਨ੍ਹਾਂ ਆਸਥਾਵਾਨਾਂ ਨੂੰ ਵੱਡੀਆਂ ਔਕਡ਼ਾਂ ਰਾਹੀਂ ਪਰਖਿਆ ਗਿਆ ਸੀ। ਅਤੇ ਉਹ ਬਹੁਤ ਗਰੀਬ ਸਨ। ਪਰ ਉਨ੍ਹਾਂ ਨੇ ਆਪਣੀ ਅਥਾਹ ਖੁਸ਼ੀ ਤੋਂ ਬਹੁਤ ਕੁਝ ਦਿੱਤਾ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਜੋ ਕਿਸ ਤਰ੍ਹਾਂ ਨਾਲ ਉਸ ਕਲੇਸ਼ ਦੇ ਵੱਡੇ ਪਰਤਾਵੇ ਵਿੱਚ ਉਨ੍ਹਾਂ ਦੇ ਅਨੰਦ ਦੀ ਬਹੁਤਾਇਤ ਅਤੇ ਉਨ੍ਹਾਂ ਦੀ ਭਾਰੀ ਗਰੀਬੀ ਨੇ ਉਨ੍ਹਾਂ ਦੀ ਅੱਤ ਵੱਡੀ ਖੁੱਲ੍ਹ ਦਿਲੀ ਨੂੰ ਵਧਾ ਦਿੱਤਾ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
پئی مُصِیبت دی وڈّی ازمایش وِچ اوہناں دی بڑی خُوشی تے سخت غرِیبی نے اوہناں دی سخاوت نُوں حدّوں وَدّھ کر دِتّا۔
Punjabi Standard Bible (Punjabi Standard Bible) 2023
ਕਿ ਕਸ਼ਟ ਦੀ ਵੱਡੀ ਪਰੀਖਿਆ ਵਿੱਚ ਉਨ੍ਹਾਂ ਦੇ ਅਨੰਦ ਦੀ ਬਹੁਤਾਇਤ ਅਤੇ ਉਨ੍ਹਾਂ ਦੀ ਅੱਤ ਗਰੀਬੀ ਨੇ ਉਨ੍ਹਾਂ ਦੀ ਖੁੱਲ੍ਹਦਿਲੀ ਨੂੰ ਹੋਰ ਵੀ ਵਧਾਇਆ।