2 Corinthians 8:22 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਨਾਲੇ, ਅਸੀਂ ਉਨ੍ਹਾਂ ਦੇ ਨਾਲ ਆਪਣੇ ਉਸ ਭਰਾ ਨੂੰ ਵੀ ਘੱਲ ਰਹੇ ਹਾਂ ਜੋ ਕਿ ਹਮੇਸ਼ਾ ਸਹਾਇਤਾ ਕਰਨ ਲਈ ਤਿਆਰ ਰਹਿੰਦਾ ਹੈ। ਉਸ ਨੇ ਇਹ ਕਈਆਂ ਅਵਸਰਾਂ ਤੇ ਸਾਬਤ ਕਰ ਦਿੱਤਾ ਸੀ। ਅਤੇ ਹੁਣ ਤਾਂ ਉਹ ਹੋਰ ਵੀ ਵੱਧੇਰੇ ਸਹਾਇਤਾ ਕਰਨਾ ਚਾਹੁੰਦਾ ਹੈ ਕਿਉਂਕਿ ਉਸਦਾ ਤੁਹਾਡੇ ਵਿੱਚ ਬਹੁਤ ਵਿਸ਼ਵਾਸ ਹੈ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਇਸ ਲਈ ਉਹਨਾਂ ਦੇ ਨਾਲ ਅਸੀਂ ਆਪਣੇ ਇਸ ਭਰਾ ਨੂੰ ਭੇਜ ਰਹੇ ਹਾਂ ਜਿਸ ਦੇ ਉਤਸ਼ਾਹ ਨੂੰ ਅਸੀਂ ਕਈ ਮੌਕਿਆਂ ਤੇ ਪਰਖ ਚੁੱਕੇ ਹਾਂ । ਉਸ ਨੂੰ ਤੁਹਾਡੇ ਉੱਤੇ ਬਹੁਤ ਭਰੋਸਾ ਹੈ ਇਸ ਲਈ ਉਸ ਦਾ ਉਤਸ਼ਾਹ ਹੁਣ ਹੋਰ ਵੱਧ ਗਿਆ ਹੈ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਇਸ ਤੋਂ ਇਲਾਵਾ, ਅਸੀਂ ਉਹਨਾਂ ਦੇ ਨਾਲ ਆਪਣੇ ਭਰਾ ਨੂੰ ਭੇਜ ਰਹੇ ਹਾਂ ਜਿਸ ਨੂੰ ਅਕਸਰ ਅਸੀਂ ਬਹੁਤ ਸਾਰਿਆ ਗੱਲਾਂ ਵਿੱਚ ਪਰਖਿਆ ਅਤੇ ਉਸਨੂੰ ਉੱਦਮੀ ਵੇਖਿਆ ਹੈ, ਅਤੇ ਹੁਣ ਉਸ ਵੱਡੇ ਭਰੋਸੇ ਦੇ ਕਾਰਨ ਜਿਹੜਾ ਉਸਨੂੰ ਤੁਹਾਡੇ ਉੱਤੇ ਹੈ ਉਹ ਹੋਰ ਵੀ ਬਹੁਤ ਉੱਦਮੀ ਜਾਪਦਾ ਹੈ।
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਅਸਾਂ ਉਨ੍ਹਾਂ ਦੇ ਨਾਲ ਆਪਣੇ ਉਸ ਭਾਈ ਨੂੰ ਘੱਲਿਆ ਜਿਹ ਨੂੰ ਅਸਾਂ ਬਹੁਤ ਸਾਰੀਆਂ ਗੱਲਾਂ ਵਿੱਚ ਕਈ ਵਾਰੀ ਪਰਤਾ ਕੇ ਉੱਦਮੀ ਵੇਖਿਆ ਪਰ ਹੁਣ ਉਸ ਵੱਡੇ ਭਰੋਸੇ ਕਰਕੇ ਜਿਹੜਾ ਉਹ ਨੂੰ ਤੁਹਾਡੇ ਉੱਤੇ ਹੈ ਉਹ ਹੋਰ ਵੀ ਬਹੁਤ ਉਦਮੀ ਜਾਪਦਾ ਹੈ
Punjabi ERV
ਨਾਲੇ, ਅਸੀਂ ਉਨ੍ਹਾਂ ਦੇ ਨਾਲ ਆਪਣੇ ਉਸ ਭਰਾ ਨੂੰ ਵੀ ਘੱਲ ਰਹੇ ਹਾਂ ਜੋ ਕਿ ਹਮੇਸ਼ਾ ਸਹਾਇਤਾ ਕਰਨ ਲਈ ਤਿਆਰ ਰਹਿੰਦਾ ਹੈ। ਉਸਨੇ ਇਹ ਕਈਆਂ ਅਵਸਰਾਂ ਤੇ ਸਾਬਤ ਕਰ ਦਿੱਤਾ ਸੀ। ਅਤੇ ਹੁਣ ਤਾਂ ਉਹ ਹੋਰ ਵੀ ਵਧੇਰੇ ਸਹਾਇਤਾ ਕਰਨਾ ਚਾਹੁੰਦਾ ਹੈ ਕਿਉਂਕਿ ਉਸਦਾ ਤੁਹਾਡੇ ਵਿੱਚ ਬਹੁਤ ਵਿਸ਼ਵਾਸ ਹੈ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਅਸੀਂ ਉਨ੍ਹਾਂ ਦੇ ਨਾਲ ਆਪਣੇ ਉਸ ਭਰਾ ਨੂੰ ਭੇਜਿਆ ਜਿਸ ਨੂੰ ਅਸੀਂ ਬਹੁਤ ਸਾਰੀਆਂ ਗੱਲਾਂ ਵਿੱਚ ਕਈ ਵਾਰੀ ਪਰਖ ਕੇ ਉੱਦਮੀ ਵੇਖਿਆ ਪਰ ਹੁਣ ਉਸ ਵੱਡੇ ਭਰੋਸੇ ਕਰਕੇ ਜਿਹੜਾ ਉਸ ਨੂੰ ਤੁਹਾਡੇ ਉੱਤੇ ਹੈ ਉਹ ਹੋਰ ਵੀ ਬਹੁਤ ਉੱਦਮੀ ਜਾਪਦਾ ਹੈ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے اساں اوہناں نال اپنے اوس بھرا نُوں گھلّیا اے۔ جِہنُوں اساں بُہت سارِیاں گلّاں وِچ کئی وار ازما کے سرگرم ویکھیا اے پر ایس کر کے پئی اوہنوں تُہاڈے اُتّے بھروسا اے۔ ایس لئی ہُن بُہت وَدّھ سرگرم اے۔
Punjabi Standard Bible (Punjabi Standard Bible) 2023
ਅਸੀਂ ਉਨ੍ਹਾਂ ਦੇ ਨਾਲ ਆਪਣੇ ਉਸ ਭਾਈ ਨੂੰ ਵੀ ਭੇਜਿਆ ਹੈ ਜਿਸ ਨੂੰ ਅਸੀਂ ਕਈ ਵਾਰ ਪਰਖਿਆ ਅਤੇ ਬਹੁਤ ਸਾਰੀਆਂ ਗੱਲਾਂ ਵਿੱਚ ਉੱਦਮੀ ਪਾਇਆ; ਉਸ ਨੂੰ ਤੁਹਾਡੇ ਉੱਤੇ ਬਹੁਤ ਭਰੋਸਾ ਹੈ ਜਿਸ ਕਰਕੇ ਉਹ ਹੋਰ ਵੀ ਜ਼ਿਆਦਾ ਉਤਸ਼ਾਹਿਤ ਹੈ।