2 Corinthians 8:23 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਹੁਣ ਤੀਤਸ ਬਾਰੇ-ਉਹ ਮੇਰਾ ਭਾਈਵਾਲ ਹੈ। ਤੁਹਾਡੀ ਸਹਾਇਤਾ ਕਰਨ ਵਿੱਚ ਉਹ ਮੇਰੇ ਨਾਲ ਕੰਮ ਕਰ ਰਿਹਾ ਹੈ। ਅਤੇ ਹੋਰਾਂ ਭਰਾਵਾਂ ਬਾਰੇ ਉਨ੍ਹਾਂ ਨੂੰ ਕਲੀਸਿਯਾ ਵੱਲੋਂ ਘਲਿਆ ਗਿਆ ਹੈ, ਅਤੇ ਉਹ ਮਸੀਹ ਨੂੰ ਮਹਿਮਾ ਦਿੰਦੇ ਹਨ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਹੁਣ ਜਿੱਥੋਂ ਤੱਕ ਤੀਤੁਸ ਦਾ ਪ੍ਰਸ਼ਨ ਹੈ ਉਹ ਮੇਰੀ ਤੁਹਾਡੇ ਵਿੱਚ ਕੀਤੀ ਗਈ ਸੇਵਾ ਦਾ ਸਾਥੀ ਅਤੇ ਸੇਵਕ ਹੈ ਅਤੇ ਜਿੱਥੋਂ ਤੱਕ ਬਾਕੀ ਭਰਾਵਾਂ ਦਾ ਪ੍ਰਸ਼ਨ ਹੈ, ਉਹ ਕਲੀਸਿਯਾਵਾਂ ਦੇ ਪ੍ਰਤਿਨਿਧੀ ਹਨ ਅਤੇ ਮਸੀਹ ਦੀ ਮਹਿਮਾ ਕਰਦੇ ਹਨ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਜੇ ਕੋਈ ਤੀਤੁਸ ਬਾਰੇ ਪੁੱਛੇ, ਉਹ ਤੁਹਾਡੀ ਸੇਵਾ ਵਿੱਚ ਮੇਰਾ ਸਾਥੀ ਅਤੇ ਸਹਿ-ਕਰਮੀ ਹੈ; ਅਤੇ ਸਾਡੇ ਬਾਕੀ ਭਰਾ, ਉਹ ਕਲੀਸਿਆ ਦੇ ਭੇਜੇ ਹੋਏ ਅਤੇ ਮਸੀਹ ਦੀ ਮਹਿਮਾ ਹਨ।
Punjabi Bible 2016 - ਪਵਿੱਤਰ ਬਾਈਬਲ O.V.
ਜੇ ਕੋਈ ਤੀਤੁਸ ਦੀ ਪੁੱਛੇ ਤਾਂ ਉਹ ਮੇਰਾ ਸਾਥੀ ਹੈ ਅਤੇ ਤੁਹਾਡੇ ਲਈ ਮੇਰੇ ਨਾਲ ਦਾ ਕੰਮ ਕਰਨ ਵਾਲਾ ਹੈ, ਜੇ ਸਾਡੇ ਭਰਾਵਾਂ ਦੀ ਪੁੱਛੇ ਤਾਂ ਓਹ ਕਲੀਸਿਯਾਂ ਦੇ ਭੇਜੇ ਹੋਏ ਅਤੇ ਮਸੀਹ ਦੀ ਮਹਿਮਾ ਹਨ
Punjabi ERV
ਹੁਣ ਤੀਤਸ ਬਾਰੇ-ਉਹ ਮੇਰਾ ਭਾਈਵਾਲ ਹੈ। ਤੁਹਾਡੀ ਸਹਾਇਤਾ ਕਰਨ ਵਿੱਚ ਉਹ ਮੇਰੇ ਨਾਲ ਕੰਮ ਕਰ ਰਿਹਾ ਹੈ। ਅਤੇ ਹੋਰਾਂ ਭਰਾਵਾਂ ਬਾਰੇ ਉਨ੍ਹਾਂ ਨੂੰ ਕਲੀਸਿਯਾ ਵੱਲੋਂ ਘਲਿਆ ਗਿਆ ਹੈ, ਅਤੇ ਉਹ ਮਸੀਹ ਨੂੰ ਮਹਿਮਾ ਦਿੰਦੇ ਹਨ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਜੇਕਰ ਕੋਈ ਤੀਤੁਸ ਦੀ ਪੁੱਛੇ ਤਾਂ ਉਹ ਮੇਰਾ ਸਾਥੀ ਹੈ ਅਤੇ ਤੁਹਾਡੇ ਲਈ ਮੇਰੇ ਸਹਿਕਰਮੀ ਹੈ, ਜੇ ਸਾਡੇ ਭਰਾਵਾਂ ਦੀ ਪੁੱਛੇ ਤਾਂ ਉਹ ਕਲੀਸਿਯਾਵਾਂ ਦੇ ਭੇਜੇ ਹੋਏ ਅਤੇ ਮਸੀਹ ਦੀ ਮਹਿਮਾ ਹਨ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
جے کوئی طِطُس دی بابت پُچھے۔ تے اوہ میرا سِیری تے تُہاڈے واسطے میرے نال خِدمت کرن والا اے۔ جے ساڈیاں بھراواں دی بابت پُچھیا جاوے۔ تے اوہ کلِیسیاواں دے گھلّے ہوئے تے مسِیح دا جلال نیں۔
Punjabi Standard Bible (Punjabi Standard Bible) 2023
ਜੇ ਤੀਤੁਸ ਬਾਰੇ ਕਹਾਂ ਤਾਂ ਉਹ ਮੇਰਾ ਸਾਥੀ ਅਤੇ ਤੁਹਾਡਾ ਸਹਿਕਰਮੀ ਹੈ; ਜੇ ਆਪਣੇ ਭਾਈਆਂ ਬਾਰੇ ਕਹਾਂ ਤਾਂ ਉਹ ਕਲੀਸਿਆਵਾਂ ਦੇ ਸੰਦੇਸ਼ਵਾਹਕ ਅਤੇ ਮਸੀਹ ਦੀ ਮਹਿਮਾ ਹਨ।